Home / ਤਾਜਾ ਜਾਣਕਾਰੀ / WHO ਨੇ ਦਸਿਆ ਬਿਨਾ ਵੈਕਸੀਨ ਦੇ ਕੋਰੋਨਾ ਤੇ ਏਦਾਂ ਪਾਇਆ ਜਾ ਸਕਦਾ ਕਾਬੂ

WHO ਨੇ ਦਸਿਆ ਬਿਨਾ ਵੈਕਸੀਨ ਦੇ ਕੋਰੋਨਾ ਤੇ ਏਦਾਂ ਪਾਇਆ ਜਾ ਸਕਦਾ ਕਾਬੂ

ਆਈ ਤਾਜਾ ਵੱਡੀ ਖਬਰ

ਚਾਈਨੀਜ਼ ਵਾਇਰਸ ਕੋਰੋਨਾ ਨੇ ਸਾਰੀ ਦੁਨੀਆਂ ਵਿਚ ਹਾਹਾਕਾਰ ਮਚਾ ਕੇ ਰੱਖ ਦਿੱਤੀ ਹੈ ਰੋਜਾਨਾ ਹੀ ਇਸ ਦੀ ਚਪੇਟ ਵਿਚ ਲੱਖਾਂ ਦੀ ਗਿਣਤੀ ਵਿਚ ਲੋਕ ਆ ਰਹੇ ਹਨ ਅਤੇ ਹਜਾਰਾਂ ਲੋਕ ਇਸ ਦੀ ਵਜ੍ਹਾ ਨਾਲ ਹਰ ਰੋਜ ਮ – ਰ ਰਹੇ ਹਨ। ਇੰਡੀਆ ਵਿਚ ਵੀ ਇਸ ਨੇ ਆਪਣੇ ਪੈਰ ਪੂਰੀ ਤਰਾਂ ਨਾਲ ਪਸਾਰ ਲਏ ਹਨ। ਕੀ ਵੱਡਾ ਅਤੇ ਕੀ ਛੋਟਾ ਹਰ ਕੋਈ ਇਸ ਦੀ ਲਪੇਟ ਵਿਚ ਆ ਰਿਹਾ ਹੈ।

ਵਿਸ਼ਵ ਸਿਹਤ ਸੰਗਠਨ (WHO) ਦਾ ਕਹਿਣਾ ਹੈ ਕਿ ਯੂਰਪ ਅਤੇ ਦੁਨੀਆ ਦੇ ਹੋਰ ਦੇਸ਼ ਬਿਨਾਂ ਵੈਕਸੀਨ ਦੇ ਵੀ ਕੋਵਿਡ-19 ‘ਤੇ ਕਾਬੂ ਪਾ ਸਕਦੇ ਹਨ ਪਰ ਉਨ੍ਹਾਂ ਨੂੰ ਸਥਾਨਕ ਪੱਧਰ ‘ਤੇ ਤਾਲਾਬੰਦੀ ਲਗਾਉਣੀ ਹੋਵੇਗੀ। WHO ਦੇ ਯੂਰਪ ਦੇ ਨਿਰਦੇਸ਼ਕ ਨੇ ਕਿਹਾ ਕਿ ਉਨ੍ਹਾਂ ਨੂੰ ਨਹੀਂ ਲੱਗਦਾ ਕਿ ਇੱਥੇ ਰਾਸ਼ਟਰੀ ਪੱਧਰ ‘ਤੇ ਤਾਲਾਬੰਦੀ ਸਫ਼ਲ ਰਹੀ ਹੈ ਪਰ ਜਿੱਥੇ ਇਨਫੈਕਸ਼ਨ ਫੈਲਣ ਦਾ ਖ਼ਤਰਾ ਸਭ ਤੋਂ ਜ਼ਿਆਦਾ ਹੈ, ਉੱਥੇ ਇਸ ਦੀ ਕਾਫ਼ੀ ਜ਼ਰੂਰਤ ਹੈ। ਉੱਧਰ ਇਟਲੀ ਦੇ ਵਿਗਿਆਨੀਆਂ ਨੇ ਦਾਅਵਾ ਕੀਤਾ ਹੈ ਕਿ ਕੋਰੋਨਾ ਪੀੜਤ ਮਰੀਜ਼ ਨੂੰ ਵਾਇਰਸ ਤੋਂ ਉੱਭਰਣ ਵਿਚ ਘੱਟ ਤੋਂ ਘੱਟ 1 ਮਹੀਨਾ ਲੱਗਦਾ ਹੈ।

ਇਟਲੀ ਦੇ ਮੋਡੇਨਾ ਐਂਡ ਰੇਜੀਓ ਏਮਿਲਿਆ ਯੂਨੀਵਰਸਿਟੀ ਦੇ ਡਾ. ਫਰਾਂਸਿਸਕੋ ਵੇਂਤੁਰੇਲੀ ਅਤੇ ਉਨ੍ਹਾਂ ਦੇ ਸਾਥੀਆਂ ਨੇ 1162 ਮਰੀਜ਼ਾਂ ‘ਤੇ ਅਧਿਐਨ ਕੀਤਾ ਹੈ। ਇਸ ਵਿਚ ਕੋਰੋਨਾ ਮਰੀਜ਼ਾਂ ਦੀ ਦੂਜੀ ਵਾਰ ਟੈਸਟਿੰਗ 15 ਦਿਨ ਬਾਅਦ, ਤੀਜੀ ਵਾਰ 14 ਦਿਨ ਬਾਅਦ ਅਤੇ ਚੌਥੀ ਵਾਰ 9 ਦਿਨ ਬਾਅਦ ਕੀਤੀ ਗਈ। ਇਸ ਵਿਚ ਪਤਾ ਲੱਗਾ ਕਿ ਪਹਿਲਾਂ ਜਿਨ੍ਹਾਂ ਦੀ ਰਿਪੋਰਟ ਨੈਗੇਟਿਵ ਆਈ, ਉਹ ਫਿਰ ਤੋਂ ਪਾਜ਼ੇਟਿਵ ਪਾਏ ਗਏੇ। ਔਸਤਨ 5 ਲੋਕਾਂ ਦੀ ਨੈਗੇਟਿਵ ਟੈਸਟ ਵਿਚ ਇਕ ਦਾ ਰਿਜ਼ਲਟ ਗਲਤ ਸੀ। ਇਸ ਲਈ ਪਾਜ਼ੇਟਿਵ ਆਉਣ ਦੇ ਇਕ ਮਹੀਨੇ ਬਾਅਦ ਹੀ ਦੁਬਾਰ ਟੈਸਟ ਕਰਾਉਣਾ ਚਾਹੀਦਾ ਹੈ।

ਵਿਸ਼ਵ ਸਿਹਤ ਸੰਗਠਨ ਦੇ ਯੂਰਪ ਦੇ ਖੇਤਰੀ ਨਿਰਦੇਸ਼ਕ ਹੈਂਸ ਕਲੂਗ ਨੇ ਸਕਾਈ ਨਿਊਜ਼ ਨੂੰ ਦੱਸਿਆ ਹੈ, ‘ਜਦੋਂ ਅਸੀਂ ਮਹਾਮਾਰੀ ‘ਤੇ ਜਿੱਤ ਹਾਸਲ ਕਰਾਂਗੇ, ਜ਼ਰੂਰੀ ਨਹੀਂ ਕਿ ਉਹ ਵੈਕਸੀਨ ਨਾਲ ਸੰਭਵ ਹੋਵੇ। ਅਜਿਹਾ ਅਸੀਂ ਉਦੋਂ ਕਰ ਸਕਾਂਗੇ, ਜਦੋਂ ਅਸੀਂ ਮਹਾਮਾਰੀ ਨਾਲ ਰਹਿਣਾ ਸਿੱਖ ਲਵਾਂਗੇ ਅਤੇ ਅਜਿਹਾ ਅਸੀਂ ਉਦੋਂ ਹੀ ਕਰ ਸਕਦੇ ਹਾਂ।’

ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੀ ਆਉਣ ਵਾਲੇ ਮਹੀਨਿਆਂ ਵਿਚ ਇਨਫੈਕਸ਼ਲ ਦੀ ਦੂਜੀ ਵੇਵ ਤੋਂ ਬਚਣ ਲਈ ਫਿਰ ਤੋਂ ਵੱਡੇ ਪੈਮਾਨੇ ‘ਤੇ ਤਾਲਾਬੰਦੀ ਲਗਾਉਣੀ ਪੈ ਸਕਦੇ ਹੈ, ਤਾਂ ਉਨ੍ਹਾਂ ਕਿਹਾ, ਨਹੀਂ। ਮੈਨੂੰ ਉਮੀਦ ਹੈ ਕਿ ਇਸ ਦੀ ਜ਼ਰੂਰਤ ਨਹੀਂ ਪਵੇਗੀ ਪਰ ਸਥਾਨਕ ਪੱਧਰ ‘ਤੇ ਲੱਗਣ ਵਾਲੀ ਤਾਲਾਬੰਦੀ ਦੀਆਂ ਸੰਭਾਵਨਾਵਾਂ ਨੂੰ ਰੱਦ ਨਹੀਂ ਕੀਤਾ ਜਾ ਸਕਦਾ।

error: Content is protected !!