Home / ਤਾਜਾ ਜਾਣਕਾਰੀ / WHO ਨੇ ਕੱਢਿਆ ਲੋਕਾਂ ਦਾ ਵਹਿਮ, ਇੰਝ ਨਹੀਂ ਫੈਲਦਾ ਕੋਰੋਨਾ ਵਾਇਰਸ – ਦੇਖੋ ਅੱਤ ਜਰੂਰੀ ਜਾਣਕਾਰੀ

WHO ਨੇ ਕੱਢਿਆ ਲੋਕਾਂ ਦਾ ਵਹਿਮ, ਇੰਝ ਨਹੀਂ ਫੈਲਦਾ ਕੋਰੋਨਾ ਵਾਇਰਸ – ਦੇਖੋ ਅੱਤ ਜਰੂਰੀ ਜਾਣਕਾਰੀ

ਦੇਖੋ ਅੱਤ ਜਰੂਰੀ ਜਾਣਕਾਰੀ

ਵਾਸ਼ਿੰਗਟਨ- ਕੋਰੋਨਾ ਵਾਇਰਸ ਦਾ ਪ੍ਰਕੋਪ ਪੂਰੀ ਦੁਨੀਆ ਵਿਚ ਫੈਲ ਰਿਹਾ ਹੈ। ਦੁਨੀਆ ਭਰ ਵਿਚ ਹੁਣ ਤਕ ਸਾਢੇ 6 ਲੱਖ ਤੋਂ ਵੱਧ ਲੋਕ ਇਸ ਨਾਲ ਪੀੜਤ ਹਨ ਤੇ 30 ਹਜ਼ਾਰ ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ। ਸਿਰਫ ਭਾਰਤ ਵਿਚ ਹੀ ਕੋਰੋਨਾ ਨੇ 24 ਲੋਕਾਂ ਦੀ ਜਾਨ ਲੈ ਲਈ ਹੈ ਤੇ 1000 ਤੋਂ ਵਧੇਰੇ ਲੋਕ ਇਸ ਦੀ ਲਪੇਟ ਵਿਚ ਹਨ। ਕੋਰੋਨਾ ਦੇ ਨਾਂ ‘ਤੇ ਬਹੁਤ ਸਾਰੀਆਂ ਅਫਵਾਹਾਂ ਵੀ ਫੈਲ ਰਹੀਆਂ ਹਨ ਤੇ ਲੋਕ ਜੋ ਦਿਲ ਵਿਚ ਆਉਂਦਾ ਹੈ, ਉਸ ਬਾਰੇ ਝੂਠੀ ਕਹਾਣੀ ਬਣਾ ਕੇ ਲੋਕਾਂ ਨੂੰ ਡਰਾਉਣ ਲੱਗ ਜਾਂਦੇ ਹਨ।

ਵਿਸ਼ਵ ਸਿਹਤ ਸੰਗਠਨ ਲਗਾਤਾਰ ਅਜਿਹੀਆਂ ਅਫਵਾਹਾਂ ਦਾ ਸੱਚ ਲੋਕਾਂ ਅੱਗੇ ਲਿਆਉਣ ਦੀਆਂ ਕੋਸ਼ਿਸ਼ਾਂ ਕਰ ਰਿਹਾ ਹੈ। ਉਸ ਨੇ ਲੋਕਾਂ ਦੇ ਵਹਿਮ ਨੂੰ ਕੱਢਦੇ ਹੋਏ ਦੱਸਿਆ ਕਿ ਵਾਇਰਸ ਹਵਾ ਨਾਲ ਨਹੀਂ ਫੈਲਦਾ ਕਿਉਂਕਿ ਇਹ ਸਿਰਫ ਥੁੱਕ ਦੇ ਕਣਾਂ ਨਾਲ ਹੀ ਫੈਲਦਾ ਹੈ। ਇਹ ਕਣ ਖੰਘ, ਛਿੱਕ ਅਤੇ ਬੋਲਣ ਸਮੇਂ ਸਰੀਰ ਵਿਚੋਂ ਬਾਹਰ ਨਿਕਲਦੇ ਹਨ। ਥੁੱਕ ਦੇ ਕਣ ਇੰਨੇ ਹਲਕੇ ਨਹੀਂ ਹੁੰਦੇ ਜੋ ਹਵਾ ਨਾਲ ਇੱਥੋਂ ਉੱਥੇ ਚਲੇ ਜਾਣ। ਇਹ ਬਹੁਤ ਜਲਦੀ ਜ਼ਮੀਨ ‘ਤੇ ਡਿੱਗ ਜਾਂਦੇ ਹਨ।

ਡਬਲਿਊ. ਐੱਚ. ਓ. ਮੁਤਾਬਕ ਕੋਈ ਵਾਇਰਸ ਪੀੜਤ ਵਿਅਕਤੀ ਦੇ 1 ਮੀਟਰ ਦੇ ਦਾਇਰੇ ਵਿਚ ਖੜ੍ਹਾ ਹੁੰਦਾ ਹੈ ਤਾਂ ਕੋਰੋਨਾ ਵਾਇਰਸ ਸਾਹ ਰਾਹੀਂ ਉਸ ਦੇ ਸਰੀਰ ਵਿਚ ਜਾ ਸਕਦਾ ਹੈ। ਜੇਕਰ ਕਿਸੇ ਸਤ੍ਹਾ ‘ਤੇ ਪੀੜਤ ਵਿਅਕਤੀ ਦੇ ਥੁੱਕ ਦੇ ਕਣ ਡਿੱਗੇ ਹੋਣ ਤਾਂ ਉਸ ਸਤ੍ਹਾ ਨੂੰ ਹੱਥ ਲਗਾ ਕੇ ਤੁਸੀਂ ਆਪਣੀਆਂ ਅੱਖਾਂ, ਨੱਕ ਜਾਂ ਮੂੰਹ ਨੂੰ ਹੱਥ ਲਗਾਉਂਦੇ ਹੋ ਤਾਂ ਇਹ ਵਾਇਰਸ ਹੱਥਾਂ ਰਾਹੀਂ ਤੁਹਾਡੇ ਸਰੀਰ ਵਿਚ ਜਾ ਸਕਦਾ ਹੈ, ਇਸੇ ਲਈ ਤਾਂ ਵਾਰ-ਵਾਰ ਹੱਥ ਧੋਣ ਦੀ ਸਲਾਹ ਦਿੱਤੀ ਜਾ ਰਹੀ ਹੈ।

ਜ਼ਿਕਰਯੋਗ ਹੈ ਕਿ ਜੋਹਨ ਹਾਪਕਿਨਸ ਯੂਨੀਵਰਸਿਟੀ ਮੁਤਾਬਕ ਕੋਰੋਨਾ ਵਾਇਰਸ ਨੇ ਹੁਣ ਤਕ ਵਿਸ਼ਵ ਭਰ ਦੇ 6,62,073 ਲੋਕਾਂ ਨੂੰ ਇਨਫੈਕਟਡ ਕਰ ਦਿੱਤਾ ਹੈ, ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਪੂਰੀ ਦੁਨੀਆ ਵਿਚ ਹੁਣ ਤਕ 30,780 ਮੌਤਾਂ ਹੋ ਚੁੱਕੀਆਂ ਹਨ ਤੇ ਇਨ੍ਹਾਂ ਵਿਚੋਂ 10,023 ਮੌਤਾਂ ਸਿਰਫ ਇਟਲੀ ਵਿਚ ਹੀ ਹੋ ਚੁੱਕੀਆਂ ਹਨ। ਜਿਸ ਤੇਜ਼ੀ ਨਾਲ ਕੋਰੋਨਾ ਦੀ ਤਬਾਹੀ ਵਧਦੀ ਜਾ ਰਹੀ ਹੈ ਖਦਸ਼ਾ ਹੈ ਕਿ ਇਹ ਵੱਡੀ ਗਿਣਤੀ ਵਿਚ ਲੋਕਾਂ ਦੀ ਜਾਨ ਲਵੇਗਾ। ਅਮਰੀਕਾ ਵਿਚ ਸਭ ਤੋਂ ਵੱਧ ਲੋਕ ਕੋਰੋਨਾ ਇਨਫੈਕਟਡ ਹਨ। ਇੱਥੇ 1,24,217 ਲੋਕ ਕੋਰੋਨਾ ਦੀ ਲਪੇਟ ਵਿਚ ਹਨ ਜਦ ਕਿ ਇੱਥੇ 2,147 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇੱਥੇ ਸਭ ਤੋਂ ਵਧ ਮੌਤਾਂ ਨਿਊਯਾਰਕ ਵਿਚ ਹੋਈਆਂ ਹਨ, ਜਿੱਥੇ ਇਹ ਅੰਕੜਾ 672 ਤਕ ਪੁੱਜ ਗਿਆ ਹੈ। ਉੱਥੇ ਹੀ ਇਟਲੀ ਵਿਚ 92,472 ਲੋਕ ਕੋਰੋਨਾ ਦੀ ਲਪੇਟ ਵਿਚ ਹਨ ਜਦਕਿ 10,023 ਲੋਕ ਆਪਣੀ ਜਾਨ ਗੁਆ ਚੁੱਕੇ ਹਨ।

error: Content is protected !!