ਵਿਗਿਆਨੀ ਨੇ ਕਰਤਾ ਇਹ ਵੱਡਾ ਗੁਪਤ ਖੁਲਾਸਾ
ਬੀਜਿੰਗ:ਕੋਰੋਨਾਵਾਇਰਸ ਇਸ ਸਾਲ ਖਤਮ ਨਹੀਂ ਹੋਵੇਗਾ ਮਤਲਬ ਇਸ ਸਾਲ ਦੇ ਅਖੀਰ ਤੱਕ ਇਹ ਵਾਇਰਸ ਖਤਮ ਨਹੀਂ ਕੀਤਾ ਜਾ ਸਕੇਗਾ। ਇਹ ਖੌਫਨਾਕ ਚਿਤਾਵਨੀ ਉਸ ਡਾਕਟਰ ਨੇ ਦਿੱਤੀ ਹੈ ਜਿਸ ਨੇ 2003 ਵਿਚ ਫੈਲੀ ਮਹਾਮਾਰੀ SARS (Severe acute respiratory syndrome) ਦਾ ਇਲਾਜ ਲੱਭਿਆ ਸੀ। ਇਸ ਸਮੇਂ ਉਹ ਕੋਰੋਨਾਵਾਇਰਸ ਦਾ ਇਲਾਜ ਲੱਭਣ ਦੀ ਕੋਸ਼ਿਸ਼ ਵਿਚ ਲੱਗੇ ਹੋਏ ਹਨ। ਸਾਰਸ ਵੀ ਕੋਰੋਨੀ ਤਰ੍ਹਾਂ ਹੀ ਇਕ ਵਾਇਰਸ ਸੀ।
ਹਾਂਗਕਾਂਗ ਯੂਨੀਵਰਸਿਟੀ ਦੇ ਪ੍ਰੋਫੈਸਰ ਯੇਨ ਕਵਾਕ ਯੰਗ ਨੇ ਕਿਹਾ ਹੈ,”ਇਸ ਸਾਲ ਦੇ ਅਖੀਰ ਤੱਕ ਕੋਰੋਨਾਵਾਇਰਸ ਖਤਮ ਨਹੀਂ ਹੋਵੇਗਾ ਕਿਉਂਕਿ ਹੁਣ ਇਹ ਪੂਰੀ ਦੁਨੀਆ ਵਿਚ ਫੈਲ ਚੁੱਕਾ ਹੈ।” ਪ੍ਰੋਫੈਸਰ ਯੰਗ ਨੇ ਚੀਨ ਦੀ ਮੀਡੀਆ ਨੂੰ ਦਿੱਤੇ ਇਕ ਇੰਟਰਵਿਊ ਵਿਚ ਦੱਸਿਆ ਕਿ ਹੁਣ ਇਹ ਵਾਇਰਸ ਲਗਾਤਾਰ ਮਿਊਟੇਟ ਹੋ ਰਿਹਾ ਹੈ ਮਤਲਬ ਇਹ ਖੁਦ ਨੂੰ ਲਗਾਤਾਰ ਬਦਲ ਰਿਹਾ ਹੈ।ਸਾਡੇ ਕੋਲ ਇਸ ਦੇ ਸਬੂਤ ਨਹੀਂ ਹਨ। ਇਸ ਦਾ ਫਿਲਹਾਲ ਕੋਈ ਇਲਾਜ ਵੀ ਨਹੀਂ ਹੈ। ਹਾਲੇ ਰਿਸਰਚ ਹੋ ਰਹੀ ਹੈ ਪਰ ਨਤੀਜਾ ਕੁਝ ਵੀ ਨਹੀਂ ਨਿਕਲਿਆ।
ਪ੍ਰੋਫੈਸਰ ਯੰਗ ਨੇ ਕਿਹਾ,”ਸਥਿਤੀ ਗਰਮੀਆਂ ਵਿਚ ਥੋੜ੍ਹੀ ਸੁਧਰ ਸਕਦੀ ਹੈ ਪਰ ਇਹ ਵਾਇਰਸ ਹੁਣ ਧਰਤੀ ਤੋਂ ਖਤਮ ਨਹੀਂ ਹੋਵੇਗਾ। ਇਹ ਇਸ ਸਾਲ ਦੇ ਅਖੀਰ ਤੱਕ ਦੁਨੀਆ ਭਰ ਦੇ ਲੋਕਾਂ ਨੂੰ ਡਰਾਉਂਦਾ ਰਹੇਗਾ ਕਿਉਂਕਿ ਇਹ ਕਮਜ਼ੋਰ ਹੁੰਦਾ ਹੈ ਪਰ ਫਿਰ ਜਿਵੇਂ ਹੀ ਹਾਲਾਤ ਇਸ ਦੇ ਅਨੁਕੂਲ ਹੋਣਗੇ ਇਹ ਫਿਰ ਕਿਰਿਆਸ਼ੀਲ ਹੋ ਜਾਂਦਾ ਹੈ।” ਪ੍ਰੋਫੈਸਰ ਨੇ ਦੱਸਿਆ ਕਿ ਵਾਇਰਸ ਅਤੇ ਉਸ ਦੇ ਖਤਮ ਨਾ ਹੋਣ ਦਾ ਸਭ ਤੋਂ ਵੱਡਾ ਕਾਰਨ ਵੱਡੀ ਗਿਣਤੀ ਵਿਚ ਲੋਕਾਂ ਦਾ ਇਨਫੈਕਟਿਡ ਹੋਣਾ ਹੈ। ਇਹ ਵਾਇਰਸ ਸ਼ਾਂਤ ਹੁੰਦਾ ਹੈ ਅਤੇ ਫਿਰ ਕੁਝ ਦਿਨ ਬਾਅਦ ਲੋਕਾਂ ਨੂੰ ਇਨਫੈਕਟਿਡ ਕਰਦਾ ਹੈ।
ਯੰਗ ਦੀ ਲੋਕਾਂ ਨੂੰ ਅਪੀਲ
ਚੀਨ ਅਤੇ ਦੁਨੀਆ ਦੇ ਕਈ ਦੇਸ਼ਾਂ ਵਿਚ ਠੀਕ ਹੋਏ ਮਰੀਜ਼ਾਂ ਨੂੰ ਮੁੜ ਕੋਰੋਨਾਵਾਇਰਸ ਦੀ ਸਿਕਾਇਤ ਹੋਣ ਦੀ ਸਮੱਸਿਆ ਸਾਹਮਣੇ ਆਈ ਹੈ। ਪਹਿਲਾਂ ਚੀਨ ਨੇ ਦੁਨੀਆ ਨੂੰ ਡਰਾਇਆ ਅਤੇ ਹੁਣ ਪੂਰੀ ਦੁਨੀਆ ਚੀਨ ਨੂੰ ਡਰਾ ਰਹੀ ਹੈ। ਪ੍ਰੋਫੈਸਰ ਯੰਗ ਨੇ ਦੁਨੀਆਭਰ ਦੇ ਲੋਕਾਂ ਨੂੰ ਅਪੀਲ ਕੀਤੀ ਹੈ,”ਉਹ ਇਕ ਜਗ੍ਹਾ ਤੋਂ ਦੂਜੀ ਜਗ੍ਹਾ ਜਾਣਾ ਬੰਦ ਕਰ ਦੇਣ। ਖਾਸ ਤੌਰ ‘ਤੇ ਉਹਨਾਂ ਇਲਾਕਿਆਂ ਵਿਚ ਤਾਂ ਬਿਲਕੁੱਲ ਵੀ ਨਾ ਜਾਣ ਜਿੱਥੇ ਲੋਕ ਇਨਫੈਕਟਿਡ ਹਨ।”
ਵਾਇਰਸ ਤੋਂ ਬਚਣ ਦੇ ਤਰੀਕੇ
ਪ੍ਰੋਫੈਸਰ ਯੰਗ ਮੁਤਾਬਕ,”ਦੁਨੀਆ ਭਰ ਦੇ ਵਿਗਿਆਨੀ ਦਾਅਵਾ ਕਰ ਰਹੇ ਹਨਕਿ ਕੋਰੋਨਾਵਾਇਰਸ ਅਪ੍ਰੈਲ ਤੱਕ ਖਤਮ ਹੋ ਜਾਵੇਗਾ ਪਰ ਇਹ ਸੱਚ ਨਹੀਂ ਹੈ। ਇਹ ਵਾਇਰਸ ਖੁਦ ਨੂੰ ਬਦਲ ਰਿਹਾ ਹੈ।” ਉਹਨਾਂ ਨੇ ਕਿਹਾ ਕਿ ਇਸ ਬੀਮਾਰੀ ਤੋਂ ਬਚਣ ਦਾ ਇਕ ਹੀ ਤਰੀਕਾ ਹੈ ਕਿ ਮਾਸਕ ਲਗਾਓ, ਹੱਥ ਸਾਬਣ ਜਾਂ ਸੈਨੇਟਾਈਜ਼ਰ ਨਾਲ ਸਾਫ ਕਰਦੇ ਰਹੋ, ਜਨਤਕ ਥਾਵਾਂ ‘ਤੇ ਭੀੜ ਅਤੇ ਲੋਕਾਂ ਤੋਂ ਦੂਰੀ ਬਣਾ ਕੇ ਰੱਖੋ। ਪ੍ਰੋਫੈਸਰ ਯੰਗ ਨੇ ਕਿਹਾ ਕਿ ਫਿਲਹਾਲ ਹਾਲੇ ਅਸੀਂ ਸਿਰਫ ਹਾਈਜ਼ੀਨ ਅਤੇ ਸਾਫ-ਸਫਾਈ ਜ਼ਰੀਏ ਵਾਇਰਸ ਦੇ ਫੈਲਣ ਨੂੰ ਰੋਕ ਸਕਦੇ ਹਾਂ। ਇਸ ਨਾਲ ਵਿਗਿਆਨੀਆਂ ਨੂੰ ਰਿਸਰਚ ਕਰ ਕੇ ਵੈਕਸੀਨ ਬਣਾਉਣ ਦਾ ਸਮਾਂ ਮਿਲੇਗਾ।
