Home / ਤਾਜਾ ਜਾਣਕਾਰੀ / CM ਚੰਨੀ ਨੇ ਅਚਾਨਕ ਜੁਆਕਾਂ ਨੂੰ ਹੈਲੀਕਪਟਰ ਚ ਬਿਠਾ ਕੇ ਦਿੱਤੇ ਅਸਮਾਨ ਚ ਝੂਟੇ – ਦੇਖੋ ਤਸਵੀਰਾਂ ਅਤੇ ਪੂਰੀ ਖਬਰ

CM ਚੰਨੀ ਨੇ ਅਚਾਨਕ ਜੁਆਕਾਂ ਨੂੰ ਹੈਲੀਕਪਟਰ ਚ ਬਿਠਾ ਕੇ ਦਿੱਤੇ ਅਸਮਾਨ ਚ ਝੂਟੇ – ਦੇਖੋ ਤਸਵੀਰਾਂ ਅਤੇ ਪੂਰੀ ਖਬਰ

ਆਈ ਤਾਜ਼ਾ ਵੱਡੀ ਖਬਰ 

ਵੀਹ ਸੌ ਬਾਈ ਦੀਆਂ ਚੋਣਾਂ ਤੋਂ ਪਹਿਲਾਂ ਪੰਜਾਬ ਦੀ ਸਿਆਸਤ ਵਿਚ ਘਮਾਸਾਨ ਮਚਿਆ ਹੋਇਆ ਹੈ । ਹਰ ਇਕ ਸਿਆਸੀ ਪਾਰਟੀ ਤੇ ਵੱਲੋਂ ਕੋਸ਼ਿਸ਼ਾਂ ਜਾਰੀ ਹੈ ਕੀ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਜਿੱਤ ਦੀ ਕੁਰਸੀ ਹਾਸਲ ਕੀਤੀ ਜਾ ਸਕੇ । ਦੂਜੇ ਪਾਸੇ ਜੇਕਰ ਗੱਲ ਕੀਤੀ ਜਾਵੇ ਪੰਜਾਬ ਕਾਂਗਰਸ ਪਾਰਟੀ ਦੀ ਤਾਂ ਇਸ ਪਾਰਟੀ ਦੇ ਵਿਚ ਕਾਫੀ ਘਮਾਸਾਨ ਮਚਿਆ ਹੋਇਆ ਹੈ । ਇਸ ਪਾਰਟੀ ਦੇ ਲੀਡਰ ਇੱਕ ਦੂਜੇ ਨੂੰ ਹੀ ਘੇਰਨ ਦੀਆਂ ਕੋਸ਼ਿਸ਼ਾਂ ਵਿਚ ਲੱਗੇ ਹੋਏ ਹਨ । ਪਰ ਉੱਥੇ ਹੀ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਪੰਜਾਬ ਦੇ ਵੱਲੋਂ ਹੁਣ ਤਕ ਲੋਕਾਂ ਦੀ ਭਲਾਈ ਲਈ ਵੱਡੇ ਵੱਡੇ ਐਲਾਨ ਕੀਤੇ ਜਾ ਰਹੇ ਹਨ । ਹੁਣ ਤਕ ਚਰਨਜੀਤ ਸਿੰਘ ਚੰਨੀ ਦੇ ਵਲੋਂ ਅਜਿਹੇ ਬਹੁਤ ਸਾਰੇ ਐਲਾਨ ਤੇ ਲੋਕਾਂ ਨੂੰ ਭਰੋਸੇ ਦਿੱਤੇ ਗਏ ਹਨ, ਜਿਸ ਦੇ ਚੱਲਦੇ ਲੋਕਾਂ ਵਿਚ ਕਾਫੀ ਖੁਸ਼ੀ ਦੀ ਲਹਿਰ ਹੈ ।

ਜ਼ਿਕਰਯੋਗ ਹੈ ਕਿ ਚਰਨਜੀਤ ਸਿੰਘ ਚੰਨੀ ਦੀਆਂ ਅਜਿਹੀਆਂ ਬਹੁਤ ਸਾਰੀਆਂ ਤਸਵੀਰਾਂ ਸਾਹਮਣੇ ਆ ਚੁੱਕੀਆਂ ਹਨ ਜਿਸ ਤੋਂ ਸਾਫ ਜ਼ਾਹਰ ਹੁੰਦਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਜ਼ਮੀਨੀ ਪੱਧਰ ਤੇ ਨਾਲ ਕਿੰਨਾ ਜਿਆਦਾ ਜੁੜੇ ਹੋਏ ਹਨ । ਇਸੇ ਵਿਚਕਾਰ ਹੁਣ ਚਰਨਜੀਤ ਸਿੰਘ ਦੇ ਵੱਲੋਂ ਜੁਆਕਾਂ ਦੇ ਲਈ ਕੁਝ ਅਜਿਹਾ ਕੀਤਾ ਗਿਆ ਹੈ ਜਿਸ ਦੀ ਚਰਚਾ ਪੂਰੇ ਪੰਜਾਬ ਵਿੱਚ ਛਿੜੀ ਹੋਈ ਹੈ । ਦਰਅਸਲ ਚਰਨਜੀਤ ਸਿੰਘ ਚੰਨੀ ਫ਼ਤਿਹਗਡ਼੍ਹ ਸਾਹਿਬ ਵਿਖੇ ਪਹੁੰਚੇ ਸਨ, ਜਿਥੇ ਫਤਿਹਗਡ਼੍ਹ ਸਾਹਿਬ ਦੇ ਨਜ਼ਦੀਕੀ ਪਿੰਡ ਖੰਟ ਦੇ ਖੇਡ ਗਰਾਊਂਡ ਵਿੱਚ ਚੱਲ ਰਹੇ ਫੁੱਟਬਾਲ ਦੌਰਾਨ ਅਚਾਨਕ ਪੰਜਾਬ ਦੇ ਮੁੱਖ ਮੰਤਰੀ ਨੂੰ ਦੇਖ ਕੇ ਜਿੱਥੇ ਖਿਡਾਰੀਆਂ ਦੇ ਵਿਚ ਖੁਸ਼ੀ ਦੀ ਲਹਿਰ ਵੇਖਣ ਨੂੰ ਮਿਲੀ, ਉਥੇ ਹੀ ਲੋਕ ਮੁੱਖ ਮੰਤਰੀ ਦੀ ਸਾਦਗੀ ਦੇ ਕਾਇਲ ਹੋ ਗਏ ।

ਮਿਲੀ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਅੱਜ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਫਗਵਾੜਾ ਦੇ ਵਿੱਚ ਕਿਸੇ ਸਮਾਗਮ ਵਿੱਚ ਸ਼ਾਮਲ ਹੋਣ ਦੇ ਲਈ ਪਹੁੰਚੇ ਸਨ । ਇਸ ਸਮਾਗਮ ਦੇ ਵਿੱਚ ਸ਼ਾਮਲ ਹੋਣ ਦੇ ਲਈ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਪਿੰਡ ਖੰਟ ਦੇ ਖੇਡ ਗਰਾਊਂਡ ਚ ਹੈਲੀਕਾਪਟਰ ਤੇ ਸਵਾਰ ਹੋ ਕੇ ਗਏ ਸਨ ਤੇ ਸ਼ਾਮੀਂ ਜਦੋਂ ਵਾਪਸ ਆਏ ਤਾਂ ਗਰਾਊਂਡ ਦੇ ਵਿਚ ਕੁਝ ਖਿਡਾਰੀ ਫੁੱਟਬਾਲ ਖੇਡ ਰਹੇ ਸਨ ਤੇ ਫੁੱਟਬਾਲ ਦੇ ਇਸ ਖੇਡ ਮੁਕਾਬਲੇ ਨੂੰ ਦੇਖ ਕੇ ਚਰਨਜੀਤ ਸਿੰਘ ਚੰਨੀ ਕਾਫੀ ਖੁਸ਼ ਹੋਏ । ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੁਰੰਤ ਹੈਲੀਕਾਪਟਰ ਤੋਂ ਉਤਰ ਕੇ ਖਿਡਾਰੀਆਂ ਦੇ ਕੋਲ ਪਹੁੰਚ ਗਏ ।

ਇੰਨਾ ਹੀ ਨਹੀਂ ਸਗੋਂ ਉਹ ਖਿਡਾਰੀਆਂ ਦੇ ਕੋਲ ਗਏ ਉਨ੍ਹਾਂ ਦੇ ਨਾਲ ਜਾਣ ਪਛਾਣ ਕਰਨ ਤੋਂ ਇਲਾਵਾ ਉਨ੍ਹਾਂ ਨੂੰ ਖੇਡਣ ਦੇ ਲਈ ਚਰਨਜੀਤ ਸਿੰਘ ਚੰਨੀ ਤੇ ਵੱਲੋਂ ਹੱਲਾਸ਼ੇਰੀ ਵੀ ਦਿੱਤੀ ਗਈ । ਨਾਲ ਹੀ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਇਸ ਪਿੰਡ ਦੇ ਖੇਡ ਗਰਾਊਂਡ ਤੇ ਲਈ ਦਸ ਲੱਖ ਰੁਪਏ ਗਰਾਂਟ ਦੇਣ ਦਾ ਐਲਾਨ ਵੀ ਕੀਤਾ ਗਿਆ । ਨਾਲ ਹੀ ਉਨ੍ਹਾਂ ਕੋਲੋਂ ਜੋ ਵੀ ਨਗਦੀ ਸੀ ਉਨ੍ਹਾਂ ਉਥੇ ਖੇਡ ਰਹੇ ਖਿਡਾਰੀਆਂ ਨੂੰ ਇਨਾਮ ਵਜੋਂ ਦੇ ਦਿੱਤੀ ਤੇ ਚਰਨਜੀਤ ਸਿੰਘ ਚੰਨੀ ਦੇ ਇਸ ਦਸ ਲੱਖ ਰੁਪਏ ਵਾਲੇ ਐਲਾਨ ਤੋਂ ਬਾਅਦ ਲੋਕਾਂ ਦੇ ਵਿਚ ਕਾਫੀ ਖੁਸ਼ੀ ਦਾ ਮਾਹੌਲ ਫੈਲ ਗਿਆ । ਜ਼ਿਕਰਯੋਗ ਹੈ ਕਿ ਇਸ ਦੌਰਾਨ ਇਸ ਗਰਾਊਂਡ ਤੇ ਵਿੱਚ ਕੁਝ ਬੱਚੇ ਬੈਠੇ ਹੋਏ ਸਨ ਜਿਨ੍ਹਾਂ ਨੂੰ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਆਪਣੇ ਹੈਲੀਕਾਪਟਰ ਚ ਬਿਠਾ ਕੇ ਝੂਟੇ ਵੀ ਦਿੱਤੇ ਗਏ , ਤੇ ਉਨ੍ਹਾਂ ਦੇ ਮਿਲਣਸਾਰ ਤੇ ਸਾਦਗੀ ਭਰੇ ਸੁਭਾਅ ਕਾਰਨ ਉਹ ਲੋਕਾਂ ਨੇ ਕਾਫੀ ਉਨ੍ਹਾਂ ਦੀ ਪ੍ਰਸ਼ੰਸਾ ਕੀਤੀ ।

error: Content is protected !!