Home / ਤਾਜਾ ਜਾਣਕਾਰੀ / 72 ਸਾਲਾਂ ਤੋਂ ਵਿਛੜੇ ਭੈਣ ਭਰਾ ਨੂੰ ਮਿਲਾਇਆ ਵਟਸਐਪ ਗਰੁੱਪ ਨੇ ਦੇਖੋ ਕਿਵੇਂ

72 ਸਾਲਾਂ ਤੋਂ ਵਿਛੜੇ ਭੈਣ ਭਰਾ ਨੂੰ ਮਿਲਾਇਆ ਵਟਸਐਪ ਗਰੁੱਪ ਨੇ ਦੇਖੋ ਕਿਵੇਂ

ਦੇਖੋ ਕਿਵੇਂ

ਸੋਸ਼ਲ ਮੀਡੀਆ ਇਕ ਅਜਿਹਾ ਜ਼ਰੀਆ ਬਣ ਗਿਆ ਹੈ, ਜੋ ਵਿਛੜਿਆ ਨੂੰ ਮਿਲਾਉਂਦਾ ਹੈ। ਸਾਡੇ ਸਮਾਜ ‘ਚ ਅਜਿਹੇ ਲੋਕ ਵੀ ਹਨ, ਜੋ ਦਿਲਾਂ ਨੂੰ ਮਿਲਾਉਣ ਦਾ ਜ਼ਰੀਆ ਬਣਦੇ ਹਨ। ਕੁਝ ਅਜਿਹੀ ਹੀ ਕਹਾਣੀ ਹੈ ਦੋ ਵਿਛੜੇ ਭੈਣ-ਭਰਾ ਦੀ, ਜੋ ਕਰੀਬ 72 ਸਾਲਾਂ ਬਾਅਦ ਵਟਸਐਪ ਗਰੁੱਪ ਜ਼ਰੀਏ ਇਕ ਦੂਜੇ ਨਾਲ ਮਿਲੇ। ਭੈਣ 1947 ਦੀ ਵੰਡ ਕਾਰਨ ਭਰਾ ਅਤੇ ਪਰਿਵਾਰ ਤੋਂ ਵਿਛੜ ਗਈ ਸੀ। ਦੋਹਾਂ ਦਾ ਮਿਲਣ ਹੋ ਸਕਿਆ ਜੰਮੂ-ਕਸ਼ਮੀਰ ਦੇ ਪੁੰਛ ਦੀ ਰਹਿਣ ਵਾਲੀ ਰੋਮੀ ਸ਼ਰਮਾ ਦੀ ਬਦੌਲਤ। ਇਨ੍ਹਾਂ ਨੇ 1947 ਦੀ ਵੰਡ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ‘ਚ ਆਪਣਿਆਂ ਤੋਂ ਵਿਛੜ ਕੇ ਰਹਿ ਰਹੇ

ਪਰਿਵਾਰਾਂ ਨੂੰ ਸੋਸ਼ਲ ਮੀਡੀਆ ਜ਼ਰੀਏ ਮਿਲਾਉਣ ਦਾ ਬੀੜਾ ਚੁੱਕਿਆ ਹੈ। ਦਰਅਸਲ ਰੋਮੀ ਪਿਛਲੇ ਡੇਢ ਸਾਲਾਂ ‘ਚ ‘ਆਪਣਾ ਪੁੰਛੀ ਪਰਿਵਾਰ’ ਮੁਹਿੰਮ ਜ਼ਰੀਏ 15 ਪਰਿਵਾਰਾਂ ਨੂੰ ਮਿਲਵਾ ਚੁੱਕੀ ਹੈ। ਰੋਮੀ ਫੇਸਬੁੱਕ ਪੇਜ਼ ਚਲਾਉਂਦੀ ਹੈ। ‘ਆਪਣਾ ਪੁੰਛੀ ਪਰਿਵਾਰ’ ਨੇ ਰਾਜਸਥਾਨ ‘ਚ ਰਹਿ ਰਹੇ ਭਰਾ ਅਤੇ ਪਾਕਿਸਤਾਨ ਦੇ ਰਾਵਲਪਿੰਡੀ ‘ਚ ਰਹਿ ਰਹੀ ਭੈਣ ਨੂੰ ਆਖਰਕਾਰ 5 ਦਸੰਬਰ ਨੂੰ ਮਿਲਵਾ ਹੀ ਦਿੱਤਾ। ਆਓ ਜਾਣਦੇ ਹਾਂ ਭਰਾ-ਭੈਣ ਦੀ ਦਰਦ ਭਰੀ ਕਹਾਣੀ ਬਾਰੇ— ਰੋਮੀ ਦੱਸਦੀ ਹੈ ਕਿ ਇਕ ਦਿਨ ਵਟਸਐਪ ਗਰੁੱਪ ‘ਚ ਰਾਜਸਥਾਨ ਦੇ ਸ਼੍ਰੀਗੰਗਾਨਗਰ ਦੇ ਰਹਿਣ ਵਾਲੇ ਹਰਪਾਲ ਸਿੰਘ ਨੇ ਵਟਸਐਪ ਗਰੁੱਪ ‘ਚ ਵੀਡੀਓ ਭੇਜਿਆ।

ਵੀਡੀਓ ‘ਚ ਰਣਜੀਤ ਸਿੰਘ (71) 1947 ਦੀ ਵੰਡ ਦੌਰਾਨ 4 ਸਾਲ ਦੀ ਉਮਰ ਵਿਚ ਵਿਛੜੀ ਭੈਣ ਭੁੱਜੋ (76) ਦੀ ਕਹਾਣੀ ਸੁਣਾ ਰਹੇ ਸਨ। ਰਣਜੀਤ ਸਿੰਘ ਵੀਡੀਓ ‘ਚ ਆਪਣੇ ਦਾਦਾ ਮਤਵਾਲ ਸਿੰਘ ਲੰਬਰਦਾਰ ਦਾ ਨਾਂਅ ਲੈ ਰਹੇ ਸਨ ਅਤੇ ਉਸ ਸਮੇਂ ਦੀ ਉਨ੍ਹਾਂ ਨੇ ਪੂਰੀ ਕਹਾਣੀ ਦੱਸੀ। ਵੀਡੀਓ ਗਰੁੱਪ ਦੇ ਮੈਂਬਰ ਅਤੇ ਪਾਕਿਸਤਾਨ ਦੇ ਰਾਵਲਪਿੰਡੀ ‘ਚ ਰਹਿ ਰਹੇ ਜ਼ੁਬੇਰ ਨੇ ਦੇਖਿਆ ਤਾਂ ਹੈਰਾਨ ਰਹਿ ਗਿਆ, ਉਸ ਨੇ ਕਿਹਾ ਕਿ ਇਹ ਤਾਂ ਜਮਸ਼ੇਦ ਦੀ ਮਾਂ ਹੈ। ਜਮਸ਼ੇਦ ਨੇ ਰਣਜੀਤ ਦਾ ਵੀਡੀਓ ਆਪਣੀ ਮਾਂ ਨੂੰ ਦਿਖਾਇਆ ਤਾਂ ਉਨ੍ਹਾਂ ਦੀਆਂ ਅੱਖਾਂ ‘ਚੋਂ ਹੰਝੂ ਆ ਗਏ।

‘ਆਪਣਾ ਪੁੰਛੀ ਪਰਿਵਾਰ’ ਨੇ ਦੋਹਾਂ ਪਰਿਵਾਰਾਂ ਦਾ ਨੰਬਰ ਲਿਆ ਅਤੇ ਦੋਹਾਂ ਦੀ ਇਕ-ਦੂਜੇ ਨਾਲ ਗੱਲ ਕਰਵਾਈ। 72 ਸਾਲ ਬਾਅਦ ਭਰਾ-ਭੈਣ ਅਤੇ ਦੋਵੇਂ ਪਰਿਵਾਰ ਸੋਸ਼ਲ ਮੀਡੀਆ ਜ਼ਰੀਏ ਮਿਲਵਾਏ ਹਨ। ਰਣਜੀਤ ਨੇ ਦੱਸਿਆ ਕਿ 72 ਸਾਲ ਬਾਅਦ ਹੁਣ ਮੇਰੀ ਭੈਣ ਮਿਲੀ ਹੈ। ਮੈਂ ਜੋ ਵੀਡੀਓ ਦੇਖੀ ਹੈ, ਉਸ ਵਿਚ ਮੇਰੀ ਭੈਣ ਹੂ-ਬ-ਹੂ ਮੇਰੀ ਮਾਂ ਵਰਗੀ ਦਿੱਸ ਰਹੀ ਹੈ। ਬਚਪਨ ‘ਚ ਉਸ ਨੂੰ ਭੁੱਜੋ ਬੁਲਾਉਂਦੇ ਸਨ। ਅਸੀਂ ਖੁਸ਼ ਹਾਂ ਕਿ ਭੈਣ 72 ਸਾਲ ਬਾਅਦ ਮਿਲੀ। ਇਹ ਹੀ ਤਮੰਨਾ ਹੈ ਕਿ ਅਸੀਂ ਉਸ ਨਾਲ ਛੇਤੀ ਤੋਂ ਛੇਤੀ ਮਿਲ ਸਕੀਏ। ਭੈਣ ਨੇ ਦੱਸਿਆ ਕਿ ਮੇਰਾ ਨਾਮ ਭੁੱਜੋ ਨਹੀਂ ਹੁਣ ਸ਼ਕੀਨਾ ਹੈ।

ਉਨ੍ਹਾਂ ਦਾ ਇਕ ਪੁੱਤਰ ਜਮਸ਼ੇਦ ਹੈ, ਜਿਸ ਦੇ ਦੋਸਤ ਨੇ ਉਹ ਵੀਡੀਓ ਦੇਖ ਕੇ ਉਨ੍ਹਾਂ ਤਕ ਪਹੁੰਚਾਇਆ। ਓਧਰ ਰੋਮੀ ਨੇ ਦੱਸਿਆ ਕਿ ‘ਆਪਣਾ ਪੁੰਛੀ ਪਰਿਵਾਰ’ ਨਾਲ ਕਰੀਬ 22 ਹਜ਼ਾਰ ਲੋਕ ਜੁੜੇ ਹਨ, ਜੋ ਕਿ ਬ੍ਰਿਟੇਨ, ਕੈਨੇਡਾ, ਅਮਰੀਕਾ ਅਤੇ ਫਰਾਂਸ ‘ਚ ਰਹਿੰਦੇ ਹਨ। ਰੋਮੀ 1947 ਦੀ ਵੰਡ ਦੇ ਗਵਾਹ ਰਹੇ ਬਜ਼ੁਰਗਾਂ ਨਾਲ ਗੱਲ ਕਰ ਕੇ ਉਨ੍ਹਾਂ ਦੀਆਂ ਵੀਡੀਓਜ਼ ਫੇਸਬੁੱਕ ਪੇਜ਼ ਅਤੇ ਵਟਸਐੱਪ ਗਰੁੱਪ ‘ਚ ਸ਼ੇਅਰ ਕਰਦੀ ਹੈ, ਜਿਸ ਨਾਲ ਉਨ੍ਹਾਂ ਦੇ ਵਿਛੜੇ ਹੋਏ ਲੋਕ ਮਿਲ ਜਾਣ।

error: Content is protected !!