ਅਸ਼ੋਤੋਸ਼ ਬਾਬੇ ਬਾਰੇ ਆਈ ਵੱਡੀ ਖਬਰ
ਜਿਵੇਂ ਕੇ ਤੁਹਾਨੂੰ ਸਭ ਨੂੰ ਪਤਾ ਹੀ ਹੈ ਕੇ ਡਾਕਟਰਾਂ ਵਲੋਂ ਮ ਰਿਆ ਹੋਇਆ ਐਲਾਨਿਆ ਆਸ਼ੂਤੋਸ਼ ਬਾਬਾ ਜਿਸ ਦਾ ਸਰੀਰ ਉਸਦੇ ਚੇਲਿਆਂ ਨੇ ਹਜੇ ਵੀ ਫਰਿਜ ਵਿਚ ਲਗਾਇਆ ਹੋਇਆ ਹੈ ਅਤੇ ਓਹਨਾ ਦੇ ਅਨੁਸਾਰ ਉਹ ਸਮਾਧੀ ਵਿਚ ਗਏ ਹੋਏ ਹਨ। ਓਹਨਾ ਦੇ ਬਾਰੇ ਵਿਚ ਵੱਡੀ ਖਬਰ ਆ ਰਹੀ ਹੈ ਕੇ 29 ਜਨਵਰੀ ਨੂੰ ਪੂਰੇ 6 ਸਾਲ ਹੋ ਚੁਕੇ ਹਨ ਹੁਣ ਅਸ਼ੋਤੋਸ਼ ਬਾਰੇ ਵੱਡੀ ਖਬਰ ਆ ਰਹੀ ਹੈ ਕੇ ਉਸਦੇ ਫਰਿਜ ਵਿਚ ਪਏ ਸਰੀਰ ਨੂੰ ਵੀ ਜੈਡ ਸੁਰੱਖਿਆ ਮਿਲੀ ਹੋਈ ਹੈ। ਦੇਖੋ ਬਾਕੀ ਦੀ ਪੂਰੀ ਖਬਰ ਵਿਸਥਾਰ ਦੇ ਨਾਲ।
ਚੰਡੀਗੜ੍ਹ: ਦਿਵਿਆ ਜੋਤੀ ਜਾਗ੍ਰਿਤੀ ਸੰਸਥਾ ਦੇ ਮੁਖੀ ਆਸ਼ੂਤੋਸ਼ ਨੂੰ ਤੀਬਰ ਸਮਾਧੀ ਲਏ ਹੋਏ ਛੇ ਸਾਲ ਪੂਰੇ ਹੋ ਚੁੱਕੇ ਹਨ। ਸੰਸਥਾ ਮੁਤਾਬਕ ਮਹਾਰਾਜ ਨੇ 29 ਜਨਵਰੀ, 2014 ਨੂੰ ਸਮਾਧੀ ਲਈ ਸੀ। ਉਸ ਸਮੇਂ ਤੋਂ, ਮਹਾਰਾਜਾ ਦੇ ਸਰੀਰ ਨੂੰ ਸੰਸਥਾ ਵੱਲੋਂ ਸ ਖ਼ ਤ ਸੁਰੱਖਿਆ ਅਧੀਨ ਰੱਖਿਆ ਗਿਆ ਹੈ। 31 ਜਨਵਰੀ ਨੂੰ ਡਾਕਟਰਾਂ ਦੀ ਟੀਮ ਨੇ ਆਸ਼ੂਤੋਸ਼ ਨੂੰ ਕਲੀਨੀਕਲੀ ਮ੍ਰਿ ਤ ਕ ਐਲਾਨ ਦਿੱਤਾ ਸੀ। ਅੱਜ ਵੀ ਸੰਸਥਾ ਨੇ ਆਸ਼ੂਤੋਸ਼ ਦੇ ਸ ਰੀ ਰ ਨੂੰ ਸ ਖ਼ ਤ ਸੁਰੱਖਿਆ ਤੇ ਮਾਈਨਸ ਡਿਗਰੀ ਦੇ ਤਾਪਮਾਨ’ ਤੇ ਰੱਖਿਆ ਹੈ।
ਆਸ਼ੂਤੋਸ਼ ਦੇ ਸਮਾਧੀ ਅਸਥਾਨ ਤੇ ਬਹੁਤ ਸ ਖ਼ ਤ ਸੁਰੱਖਿਆ ਲਈ ਗਿਆ ਹੈ। ਕੁਝ ਖਾਸ ਸੇਵਾਦਾਰਾਂ ਨੂੰ ਹੀ ਇਸ ਜਗ੍ਹਾ ਤੱਕ ਜਾਣ ਦੀ ਇਜਾਜ਼ਤ ਹੈ। ਹੁਣ ਨੂਰਮਹਿਲ-ਨਕੋਦਰ ਰੋਡ ਤੇ ਆਸ਼ਰਮ ਵੱਲ ਜਾਣ ਵਾਲੇ ਰਸਤੇ ਤੇ ਪੁਲਿਸ ਦਾ ਨਾਕਾ ਵੀ ਲਾਇਆ ਗਿਆ ਹੈ। ਇਸ ਦੇ ਨਾਲ ਆਸ਼ਰਮ ਦੇ ਅੰਦਰ ਪ੍ਰਵੇਸ਼ ਤੋਂ ਪਹਿਲਾਂ ਸੁਰੱਖਿਆ ਤਹਿਤ ਆਉਣ ਜਾਣ ਵਾਲਿਆਂ ਦੀ ਤ ਲਾ ਸ਼ੀ ਲਈ ਜਾਂਦੀ ਹੈ।
ਜ਼ਿਕਰਯੋਗ ਗੱਲ ਇਹ ਹੈ ਕਿ ਪੁਲਿਸ ਵੱਲੋਂ 29 ਜਨਵਰੀ 2014 ਤੋਂ ਪਹਿਲਾਂ ਕੇਂਦਰ ਸਰਕਾਰ ਨੇ ਆਸ਼ੂਤੋਸ਼ ਨੂੰ ਜ਼ੈਡ ਪਲੱਸ ਸਿਕਓਰਟੀ ਦਿੱਤੀ ਸੀ। ਇਹ ਸੁਰੱਖਿਆ ਉਨ੍ਹਾਂ ਦੇ ਸਮਾਧੀ ‘ਚ ਜਾਣ ਤੋਂ ਬਾਅਦ ਜੈਡ ਸਿਕਓਰਟੀ ‘ਚ ਤਬਦੀਲ ਕਰ ਦਿੱਤੀ ਗਈ ਸੀ।ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ |ਜੇਕਰ ਤੁਸੀਂ ਦੇਸ਼ ਦੁਨੀਆਂ ਦੀ ਵਾਇਰਲ ਖ਼ਬਰ ਅਤੇ ਅਸਰਦਾਰ ਘਰੇਲੂ ਨੁਸਖੇ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਅੱਜ ਤੋਂ ਹੀ ਸਾਡਾ ਪੇਜ ਲਾਈਕ ਕਰੋ ਤੇ ਨਾਲ ਹੀ ਫੋਲੋ ਕਰੋ |
