Home / ਤਾਜਾ ਜਾਣਕਾਰੀ / 550ਵੇਂ ਪ੍ਰਕਾਸ਼ ਪੁਰਬ ਨੂੰ ਲੈ ਕੇ ਕਨੇਡਾ ਤੋਂ ਪੰਜਾਬੀ ਭਾਈਚਾਰੇ ਲਈ ਵੱਡੀ ਖੁਸ਼ਖਬਰੀ ਹੁਣ

550ਵੇਂ ਪ੍ਰਕਾਸ਼ ਪੁਰਬ ਨੂੰ ਲੈ ਕੇ ਕਨੇਡਾ ਤੋਂ ਪੰਜਾਬੀ ਭਾਈਚਾਰੇ ਲਈ ਵੱਡੀ ਖੁਸ਼ਖਬਰੀ ਹੁਣ

ਸਿੱਖ ਧਰਮ ਲਈ ਇੱਕ ਹੋਰ ਮਾਣ ਵਾਲੀ ਖਬਰ ਆ ਰਹੀ ਹੈ ਜਾਣਕਾਰੀ ਅਨੁਸਾਰ ਧੰਨ ਧੰਨ ਗੁਰੂ ਨਾਨਕ ਸਾਹਿਬ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸ਼ਾਨਦਾਰ ਤਰੀਕੇ ਨਾਲ ਮਨਾਉਣ ਦੀਆਂ ਤਿਆਰੀਆਂ ਸਿਰਫ਼ ਪੰਜਾਬ ’ਚ ਹੀ ਨਹੀਂ, ਸਗੋਂ ਸਮੁੱਚੇ ਵਿਸ਼ਵ ਦੇ ਕੋਨੇ–ਕੋਨੇ ’ਚ ਚੱਲ ਰਹੀਆਂ ਹਨ। ਇਸ ਮਾਮਲੇ ’ਚ ਵੱਡੀ ਤੇ ਤਾਜ਼ਾ ਮਿਸਾਲ ਕੈਨੇਡੀਅਨ ਸੂਬੇਉਨਟਾਰੀਓ ਦੇ ਬਰੈਂਪਟਨ ਸ਼ਹਿਰ ਦੀ ਨਗਰ ਕੌਂਸਲ ਦੀ ਦਿੱਤੀ ਜਾ ਸਕਦੀ ਹੈ,

ਜਿਸ ਨੇ ਆਪਣੀ ਇੱਕ ਸੜਕ ਦਾ ਨਾਂਅ ਹੁਣ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਂਅ ਹੇਠ ਰੱਖਣ ਲਈ ਇੱਕ ਮਤਾ ਸਰਬਸੰਮਤੀ ਨਾਲ ਪਾਸ ਕੀਤਾ ਹੈ। ਤੁਹਾਨੂੰ ਦੱਸ ਦੇਈਏ ਕਿ ਕੈਨੇਡੀਅਨ ਮਹਾਂਨਗਰ ਟੋਰਾਂਟੋ ਦੇ ਉੱਪਨਗਰ ਬਰੈਂਪਟਨ ’ਚ ਗੁਰੂ ਸਾਹਿਬ ਦੇ ਨਾਂਅ ਦੀ ਸੜਕ ਲਈ ਮਤਾ ਖੇਤਰੀ ਕੌਂਸਲਰ ਗੁਰਪ੍ਰੀਤ ਸਿੰਘ ਢਿਲੋਂ ਤੇ ਨਗਰ ਕੌਂਸਲਰ ਹਰਕੀਰਤ ਸਿੰਘ ਨੇ ਪੇਸ਼ ਕੀਤਾ ਸੀ। ਡਿਕਸੀ ਰੋਡ ਤੇ ਗ੍ਰੇਟ ਲੇਕਸ ਵਾਲੀ ਸੜਕ ਦੇ ਵਿਚਕਾਰ ਪੀਟਰ ਰਾਬਰਟਸਨ ਬੂਲੇਵਾਰਡ ਦੇ ਸੈਕਸ਼ਨ ਨੂੰ ਗੁਰੂ ਸਾਹਿਬ ਦਾ ਨਾਂਅ ਬਖ਼ਸ਼ਿਆ ਜਾਣਾ ਹੈ।ਦਸਤਾਵੇਜ਼ਾਂ ’ਚ ਇਸ ਸੜਕ ਦਾ ਨਾਂਅ ‘ਗੁਰੂ ਨਾਨਕ ਸਟ੍ਰੀਟ’ ਜਾਂ ‘ਗੁਰੂ ਨਾਨਕ ਰੋਡ’ ਰਹੇਗਾ। ਗੁਰਪ੍ਰੀਤ ਢਿਲੋਂ ਨੇ ਦੱਸਿਆ ਕਿ ਬਰੈਂਪਟਨ ’ਚ ਵੱਡੀ ਗਿਣਤੀ ਵਿਚ ਸਿੱਖ ਰਹਿ ਰਹੇ ਹਨ।

ਕੈਨੇਡਾ ਸਭਿਆਚਾਰਕ ਵਿਭਿੰਨਤਾ ਵਾਲੀ ਧਰਤੀ ਹੈ ਤੇ ਇੱਥੇ ਵੱਖੋ–ਵੱਖਰੇ ਧਰਮਾਂ, ਨਸਲਾਂ, ਜਾਤਾਂ ਅਤੇ ਪਿਛੋਕੜਾਂ ਦੇ ਲੋਕ ਪੂਰੀ ਏਕਤਾ ਤੇ ਆਪਸੀ ਪਿਆਰ ਨਾਲ ਰਹਿੰਦੇ ਹਨ। ਦੱਸ ਦੇਈਏ ਕਿ ਢਿਲੋਂ ਨੇ ਦੱਸਿਆਕਿ ਹੁਣ 550ਵੇਂ ਪ੍ਰਕਾਸ਼ ਪੁਰਬ ਮੌਕੇ ਬਰੈਂਪਟਨ ਨਗਰ ਕੌਂਸਲ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਂਅ ’ਤੇ ਇੱਕ ਸੜਕ ਦਾ ਨਾਂਅ ’ਤੇ ਰੱਖਣ ਲਈ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਹੈ। ਉਨ੍ਹਾਂ ਦੱਸਿਆ ਕਿ ਸੜਕਾਂ ਦੇ ਨਾਂਅ ਨਵੇਂ ਸਿਰੇ ਤੋਂ ਰੱਖਣ ਨੂੰ ਮਨਜ਼ੂਰੀ ਦੇਣ ਵਾਲੀ ਜ਼ਿਲਾ–ਪੱਧਰੀ ਕਮੇਟੀ ਦੀ ਮਨਜ਼ੂਰੀ ਮਿਲਣ ਤੋਂ ਬਾਅਦ ਅਗਲੇਰੀ ਕਾਰਵਾਈ ਅਰੰਭ ਕਰ ਦਿੱਤੀ ਜਾਵੇਗੀ। ਹਰ ਸਿੱਖ ਮਾਣ ਨਾਲ ਸ਼ੇਅਰ ਕਰੋ ਜੀ।

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

error: Content is protected !!