Home / ਤਾਜਾ ਜਾਣਕਾਰੀ / 48 ਕਿੱਲਿਆਂ ਦੇ ਮਾਲਕ ਨੇ ਕੀਤਾ ਅਜਿਹਾ ਕੰਮ ਕਿ ਦੇਖਦਾ ਹੀ ਰਹਿ ਗਿਆ ਸਾਰਾ ਪਿੰਡ ਦੇਖੋ

48 ਕਿੱਲਿਆਂ ਦੇ ਮਾਲਕ ਨੇ ਕੀਤਾ ਅਜਿਹਾ ਕੰਮ ਕਿ ਦੇਖਦਾ ਹੀ ਰਹਿ ਗਿਆ ਸਾਰਾ ਪਿੰਡ ਦੇਖੋ

ਕੀਤਾ ਅਜਿਹਾ ਕੰਮ ਕਿ ਦੇਖਦਾ ਹੀ ਰਹਿ ਗਿਆ ਸਾਰਾ ਪਿੰਡ

ਬਠਿੰਡਾ ਦੇ ਪਿੰਡ ਰਾਮਨਗਰ ਦੇ ਨੌਜਵਾਨ ਗੁਰਬਖਸ਼ੀਸ਼ ਸਿੰਘ ਪੁੱਤਰ ਛਿੰਦਰ ਸਿੰਘ ਨੇ ਇੱਕ ਨਵੀਂ ਪਿ ਰ ਤ ਪਾਈ ਹੈ। ਇਸ ਨੌਜਵਾਨ ਨੇ ਵਿਆਹ ਕਰਵਾ ਕੇ ਆਪਣੀ ਪਤਨੀ ਨੂੰ ਸਾਈਕਲ ਤੇ ਲਿਆਂਦਾ ਹੈ। ਇਹ ਪੜ੍ਹਿਆ ਲਿਖਿਆ ਨੌਜਵਾਨ ਹੈ। ਇਸ ਨੇ ਬਿਨਾਂ ਦਾਜ ਦਹੇਜ ਤੋਂ ਅਤੇ ਕਿਸੇ ਮੈਰਿਜ ਪੈਲੇਸ ਤੋਂ ਵਿਆਹ ਕਰਵਾਇਆ। ਉਹ ਠੂ-ਠੇਵਾਲ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਆਨੰਦ ਕਾਰਜ ਕਰਵਾ ਕੇ ਆਪਣੀ ਜੀਵਨ ਸਾਥਣ ਨੂੰ ਸਾਈਕਲ ਤੇ ਹੀ 20 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਲੈ ਆਇਆ। ਉਨ੍ਹਾਂ ਦੇ ਇਸ ਵਿਆਹ ਦੀ ਸੋਸ਼ਲ ਮੀਡੀਆ ਤੇ ਬਹੁਤ ਚਰਚਾ ਹੋ ਰਹੀ ਹੈ। ਇਹ ਲੜਕਾ ਐਮ ਏ ਦੀ ਪੜ੍ਹਾਈ ਕਰ ਰਿਹਾ ਹੈ। ਉਸ ਦੇ ਹਿੱਸੇ 24 ਏਕੜ ਦੀ ਜ਼ਮੀਨ ਆਉਂਦੀ ਹੈ।

ਉਸ ਨੇ ਸਮਾਜ ਨੂੰ ਇੱਕ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਸਾਨੂੰ ਦਾਜ ਦੀ ਬੁਰਾਈ ਨੂੰ ਖ਼ਤਮ ਕਰਨਾ ਚਾਹੀਦਾ ਹੈ ਅਤੇ ਵਿਆਹ ਸ਼ਾਦੀਆਂ ਤੇ ਘੱਟ ਤੋਂ ਘੱਟ ਖਰਚਾ ਕਰਨਾ ਚਾਹੀਦਾ ਹੈ। ਗੁਰਬਖਸ਼ੀਸ਼ ਸਿੰਘ ਅਤੇ ਰਮਨਦੀਪ ਕੌਰ ਦੇ ਵਿਆਹ ਦੇ ਸਾਰੇ ਪਾਸੇ ਚਰਚੇ ਹੋ ਰਹੇ ਹਨ। ਗੁਰਬਖਸ਼ੀਸ਼ ਸਿੰਘ ਦੇ ਦਾਦੇ ਦੇ ਦੱਸਣ ਅਨੁਸਾਰ ਉਹ ਸ਼ੁਰੂ ਤੋਂ ਹੀ ਦਾਜ ਦੇ ਵਿਰੋਧ ਵਿੱਚ ਹਨ। ਉਨ੍ਹਾਂ ਦਾ ਪੋਤਾ ਫਾਲਤੂ ਖਰਚਾ ਕਰਨ ਨੂੰ ਵੀ ਚੰਗਾ ਨਹੀਂ ਸਮਝਦਾ ਜਿੰਨਾਂ ਪੈਸਾ ਅਸੀਂ ਪੈਲੇਸ ਅਤੇ ਦਾਰੂ ਤੇ ਖਰਾਬ ਕਰਦੇ ਹਾਂ। ਉਸ ਨਾਲ ਘਰ ਦਾ ਕੋਈ ਹੋਰ ਸਾਮਾਨ ਬਣ ਸਕਦਾ ਹੈ। ਗੁਰਬਖ਼ਸ਼ੀਸ਼ ਸਿੰਘ ਦਾ ਕਹਿਣਾ ਹੈ ਕਿ ਸਾਨੂੰ ਦਾਜ ਦੀ ਬੁਰਾਈ ਨੂੰ ਖ਼ਤਮ ਕਰਨਾ ਚਾਹੀਦਾ ਹੈ। ਮੈਰਿਜ ਪੈਲੇਸਾਂ ਦੇ ਖਰਚਿਆਂ ਤੋਂ ਬਚਣਾ ਚਾਹੀਦਾ ਹੈ।

ਅਸੀਂ ਖ਼ੁਦ ਹੀ ਅੱਡੀਆਂ ਚੁੱਕ ਕੇ ਫਾਹਾ ਲੈ ਲੈਂਦੇ ਹਾਂ। ਸਾਨੂੰ ਸਾਦੇ ਵਿਆਹ ਕਰਨੇ ਚਾਹੀਦੇ ਹਨ। ਇਸ ਵਿੱਚ ਹੀ ਸਾਡੀ ਭਲਾਈ ਹੈ ਇਸ ਨਾਲ ਅਸੀਂ ਕਰਜਾਈ ਹੋਣ ਤੋਂ ਬਚ ਸਕਦੇ ਹਾਂ। ਗੁਰਬਖਸ਼ੀਸ਼ ਸਿੰਘ ਦੀ ਭੈਣ ਵੀ ਆਪਣੇ ਭਰਾ ਦੇ ਇਸ ਸਾਦੇ ਤਰੀਕੇ ਨਾਲ ਕੀਤੇ ਗਏ ਵਿਆਹ ਤੋਂ ਬਹੁਤ ਖੁਸ਼ ਹੈ। ਉਸ ਦਾ ਕਹਿਣਾ ਹੈ ਕਿ ਜੇ ਉਹ ਵਿਆਹ ਤੇ ਮਹਿਮਾਨਾਂ ਨੂੰ ਬੁਲਾਉਂਦੇ ਕਾਰਡ ਵੰਡਦੇ ਫੇਰ ਵੀ ਇੰਨਾ ਇਕੱਠ ਨਹੀਂ ਸੀ ਹੋਣਾ। ਜਿੰਨਾ ਇਕੱਠ ਇਸ ਸਾਦੇ ਵਿਆਹ ਕਾਰਨ ਹੋਇਆ ਹੈ। ਹਰ ਕੋਈ ਵੀਡੀਓ ਬਣਾ ਰਿਹਾ ਹੈ। ਅੱਗੇ ਵਾਇਰਲ ਕਰ ਰਿਹਾ ਹੈ। ਲੋਕ ਇਸ ਵਿਆਹ ਸਬੰਧੀ ਮੈਸੇਜ ਭੇਜ ਰਹੇ ਹਨ। ਉਨ੍ਹਾਂ ਦੇ ਭਰਾ ਨੇ ਬਿਨਾਂ ਦਾਜ ਤੋਂ ਬਿਨਾਂ ਖ਼ਰਚ ਤੋਂ ਵਿਆਹ ਕਰਵਾਇਆ ਹੈ। ਇਸ ਲਈ ਉਹ ਬਹੁਤ ਖੁਸ਼ ਹਨ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ

error: Content is protected !!