Home / ਤਾਜਾ ਜਾਣਕਾਰੀ / 3 ਸਾਲ ਦੀ ਬੱਚੀ ਨੇ ਇਸ ਕੰਮ ਲਈ ਐਮਰਜੈਂਸੀ ਚ ਬੁਲਾਇਆ ਪੁਲਸ ਨੂੰ ਸਾਰੇ ਪਾਸੇ ਹੋ ਰਹੀ ਸਿਫਤ ਅਤੇ ਚਰਚਾ

3 ਸਾਲ ਦੀ ਬੱਚੀ ਨੇ ਇਸ ਕੰਮ ਲਈ ਐਮਰਜੈਂਸੀ ਚ ਬੁਲਾਇਆ ਪੁਲਸ ਨੂੰ ਸਾਰੇ ਪਾਸੇ ਹੋ ਰਹੀ ਸਿਫਤ ਅਤੇ ਚਰਚਾ

ਆਈ ਤਾਜਾ ਵੱਡੀ ਖਬਰ

ਵਰਤਮਾਨ ਕਾਲ ਵਿੱਚ ਸੋਸ਼ਲ ਮੀਡੀਆ ਦੇ ਜ਼ਰੀਏ ਲੋਕਾਂ ਨੂੰ ਇੱਕ ਇਹੋ ਜਿਹਾ ਪਲੈਟਫਾਰਮ ਮੁਹਈਆ ਹੋਇਆ ਹੈ ਜਿਸ ਦੇ ਜ਼ਰੀਏ ਦੇਸ਼-ਵਿਦੇਸ਼ ਵਿਚ ਹੋਣ ਵਾਲੀ ਕੋਈ ਵੀ ਘਟਨਾ ਨੂੰ ਆਸਾਨੀ ਨਾਲ ਵੇਖਿਆ ਜਾ ਸਕਦਾ ਹੈ। ਸੋਸ਼ਲ ਮੀਡੀਆ ਤੇ ਰੋਜ਼ਾਨਾ ਹੀ ਬਹੁਤ ਸਾਰੀਆਂ ਅਜਿਹੀਆਂ ਵੀਡੀਓ ਵਾਇਰਲ ਹੁੰਦੀਆਂ ਰਹਿੰਦੀਆਂ ਹਨ ਜੋ ਆਮ ਲੋਕਾਂ ਦੇ ਮਨਾਂ ਤੇ ਕਾਫ਼ੀ ਡੂੰਘਾ ਪ੍ਰਭਾਵ ਪਾ ਦਿੰਦੀਆਂ ਹਨ ਅਤੇ ਲੋਕਾਂ ਦੁਆਰਾ ਵਾਇਰਲ ਹੋਏ ਇਨ੍ਹਾਂ ਚੰਗੇ ਵਿਅਕਤੀਆਂ ਨੂੰ ਕਾਫ਼ੀ ਸਰਾਹਿਆ ਜਾਂਦਾ ਹੈ। ਜੇਕਰ ਅਜਿਹੀ ਕੋਈ ਘਟਨਾ ਬੱਚਿਆਂ ਦੁਆਰਾ ਐਮਰਜੈਂਸੀ ਮੌਕੇ ਤੇ ਤੁਰੰਤ ਵਰਤੀ ਗਈ ਸੋਚ-ਸਮਝ ਦੀ ਹੋਵੇ ਤਾਂ ਲੋਕ ਬੱਚਿਆਂ ਦੀ ਇਸ ਕੋਸ਼ਿਸ਼ ਤੋਂ ਕਾਫੀ ਪ੍ਰਭਾਵਿਤ ਹੁੰਦੇ ਹਨ।

ਅਜਿਹੀ ਹੀ ਇੱਕ ਘਟਨਾ ਮੁਰਾਦਾਬਾਦ ਰੇਲਵੇ ਸਟੇਸ਼ਨ ਤੋਂ ਸਾਹਮਣੇ ਆ ਰਹੀ ਹੈ। ਪ੍ਰਾਪਤ ਹੋਈ ਜਾਣਕਾਰੀ ਦੇ ਅਨੁਸਾਰ ਇਕ ਗਰਭਵਤੀ ਔਰਤ ਜੋ ਕਿ ਉਤਰਾਖੰਡ ਦੀ ਰਹਿਣ ਵਾਲੀ ਸੀ ਆਪਣੇ ਦੋ ਬੱਚਿਆਂ ਨਾਲ ਮੁਰਾਦਾਬਾਦ ਤੋਂ ਕਲੀਅਰ ਵਾਸਤੇ ਜਾ ਰਹੀ ਸੀ ਅਤੇ ਇਸ ਦੌਰਾਨ ਉਹ ਸ਼ਨੀਵਾਰ ਨੂੰ ਰੇਲਵੇ ਸਟੇਸ਼ਨ ਤੇ ਉਹ ਬੇਹੋਸ਼ ਹੋ ਗਈ। ਉਸ ਦਾ ਬੱਚਾ ਭੁੱਖ ਨਾਲ ਉਸ ਦੀ ਗੋਦ ਵਿਚ ਪਿਆ ਰੋ ਰਿਹਾ ਸੀ, ਇਹਨਾਂ ਹਾਲਾਤਾਂ ਨੂੰ ਦੇਖਦਿਆਂ ਔਰਤ ਦੀ ਤਿੰਨ ਸਾਲ ਦੀ ਬੱਚੀ ਪਲੇਟਫਾਰਮ ਤੇ ਆਪਣੀ ਮਾਂ ਲਈ ਮਦਦ ਲੈਣ ਲਈ ਗਈ।

ਬੱਚੇ ਦੁਆਰਾ ਪਲੇਟ ਫਾਰਮ ਤੇ ਖੜੇ ਰੇਲਵੇ ਅਧਿਕਾਰੀਆਂ ਨੂੰ ਐਮਰਜੈਂਸੀ ਵਾਸਤੇ ਸੰਕੇਤ ਕੀਤੇ ਗਏ ਅਤੇ ਉਹ ਰੇਲਵੇ ਪੁਲਿਸ ਨੂੰ ਆਪਣੀ ਬੇਹੋਸ਼ ਪਈ ਮਾਂ ਕੋਲ ਲੈ ਕੇ ਆਈ ਜਿੱਥੇ ਪੁਲਿਸ ਨੇ ਔਰਤ ਨੂੰ ਹੋਸ਼ ਵਿਚ ਲਿਆਉਣ ਦੇ ਕਈ ਉਪਰਾਲੇ ਕੀਤੇ ਅਤੇ ਬਾਅਦ ਵਿਚ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ।

ਜਿੱਥੇ ਡਾਕਟਰਾਂ ਨੇ ਜਾਣਕਾਰੀ ਦਿੱਤੀ ਕਿ ਕਮਜ਼ੋਰੀ ਦੀ ਵਜਾ ਨਾਲ ਔਰਤ ਅਚਾਨਕ ਹੀ ਬੇ-ਹੋ-ਸ਼ ਹੋ ਗਈ ਸੀ ਅਤੇ ਬਾਅਦ ਵਿੱਚ ਉਸ ਦਾ ਪੂਰਾ ਇਲਾਜ ਕਰਨ ਉਪਰੰਤ ਤੰਦਰੁਸਤ ਹੋਣ ਮਗਰੋਂ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ। 3 ਸਾਲਾਂ ਦੀ ਬੱਚੀ ਵੱਲੋਂ ਰੇਲਵੇ ਪੁਲਿਸ ਤੋਂ ਮਦਦ ਮੰਗਣ ਦੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਅਤੇ ਲੋਕਾਂ ਵੱਲੋਂ ਲੜਕੀ ਵੱਲੋਂ ਵਰਤੀ ਗਈ ਸਮਝਦਾਰੀ ਦੀ ਚਾਰੇ ਪਾਸੇ ਪ੍ਰਸ਼ੰਸਾ ਹੋ ਰਹੀ ਹੈ।

error: Content is protected !!