Home / ਤਾਜਾ ਜਾਣਕਾਰੀ / ਹੋ ਜਾਵੋ ਤਿਆਰ ਪੰਜਾਬ ਲਈ ਮੌਸਮ ਵਿਭਾਗ ਨੇ ਜਾਰੀ ਕੀਤਾ ਇਹ ਅਲਰਟ

ਹੋ ਜਾਵੋ ਤਿਆਰ ਪੰਜਾਬ ਲਈ ਮੌਸਮ ਵਿਭਾਗ ਨੇ ਜਾਰੀ ਕੀਤਾ ਇਹ ਅਲਰਟ

ਪੰਜਾਬ ਲਈ ਮੌਸਮ ਵਿਭਾਗ ਨੇ ਜਾਰੀ ਕੀਤਾ ਇਹ ਅਲਰਟ

ਤਾਜ਼ਾ ਵੈਸਟਰਨ ਡਿਸਟ੍ਬੇਂਸ ਦੇ ਪੰਜਾਬ ਚ ਦਾਖਲ ਹੋਣ ਸਾਰ 10 ਮਈ ਤੋਂ ਇੱਕ ਵਾਰ ਫੇਰ ਮੀਂਹ-ਹਨ੍ਹੇਰੀਆਂ ਦੀ ਵਾਪਸੀ ਹੋਣੀ ਤੈਅ ਹੈ। ਅੱਜ ਸ਼ਾਮੀ ਵੀ ਲੁਧਿਆਣਾ, ਨਵਾਂਸ਼ਹਿਰ, ਰੂਪਨਗਰ, ਚੰਡੀਗੜ੍ਹ, ਪਟਿਆਲਾ, ਹੁਸ਼ਿਆਰਪੁਰ ਸਹਿਤ ਸੂਬੇ ਚ ਮੌਸਮੀ ਹਲਚਲ ਹੋਣ ਦੀ ਉਮੀਦ ਹੈ। 15 ਮਈ ਤੱਕ ਦੁਪਹਿਰ ਸਮੇਂ ਮੌਸਮੀ ਤਲਖ਼ੀ, ਬੰਦ ਹਵਾ ਤੇ ਬਾਅਦ ਚ ਹਨ੍ਹੇਰੀਆਂ(60-70kph) ਨਾਲ਼ ਹਲਕੀਆਂ ਬਰਸਾਤਾਂ ਪੈਣਗੀਆਂ।

ਹਾਲਾਂਕਿ ਬਰਸਾਤਾਂ ਸੀਮਤ ਰਹਿਣਗੀਆਂ, ਕਿਉਂਕਿ ਮੌਜੂਦਾ ਸਿਸਟਮ ਪਿਛਲੀ ਵਾਰ ਜਿੰਨਾ ਪ੍ਭਾਵੀ ਨਹੀਂ ਹੈ। ਪਰ ਟੁੱਟਵੀ ਕਾਰਵਾਈ ਅਧੀਨ ਘੱਟ ਖੇਤਰ ਚ ਗਰਜ ਨਾਲ਼ ਦਰਮਿਆਨਾ ਮੀਂਹ ਤੇ ਗੜੇਮਾਰੀ ਦੀ ਉਮੀਦ ਰਹੇਗੀ। ਜਿਸਦਾ ਲੋੜ ਮੁਤਾਬਿਕ ਅਲਰਟ ਜਾਰੀ ਕੀਤਾ ਜਾਵੇਗਾ।

ਇਹ ਪੀ੍-ਮਾਨਸੂਨੀ ਕਾਰਵਾਈਆਂ ਅਕਸਰ ਘੱਟ ਸਮੇਂ ਲਈ, ਬਾਅਦ ਦੁਪਹਿਰ/ਸ਼ਾਮ ਨੂੰ ਹੁੰਦੀਆਂ ਹਨ। ਸੋ ਪਾਰੇ ਚ 2-3° ਤੋਂ ਜਿਆਦਾ ਵੱਡੀ ਗਿਰਾਵਟ ਦੀ ਉਮੀਦ ਨਹੀਂ ਹੈ। ਪਰ ਫਿਰ ਵੀ 15 ਮਈ ਤੱਕ ਲੂ ਚੱਲਣ ਦੀ ਕੋਈ ਉਮੀਦ ਨਹੀਂ ਹੈ, ਉਸ ਉਪਰੰਤ, ਪੰਜਾਬ ਚ ਗਰਮ ਪੱਛਮੀ ਹਵਾਂਵਾਂ(ਲੂ) ਦੇ ਸੈੱਟ ਹੋਣ ਦੀ ਪੂਰੀ ਉਮੀਦ ਹੈ।

ਸੂਬੇ ਚ ਦਿਨ ਦਾ ਪਾਰਾ 38° ਦੇ ਆਸਪਾਸ ਬਣਿਆ ਹੋਇਆ ਹੈ, ਜੋ ਕਿ ਧੂੜ ਭਰੀਆਂ ਹਨੇਰੀਆਂ ਲਈ ਅਨੁਕੂਲ ਹੈ।
ਧੰਨਵਾਦ ਸਹਿਤ: #ਪੰਜਾਬ_ਦਾ_ਮੌਸਮ
-ਜਾਰੀ ਕੀਤਾ: 2:22pm, 9 ਮਈ, 2020

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

error: Content is protected !!