Home / ਤਾਜਾ ਜਾਣਕਾਰੀ / ਹੋਇਆ ਵੱਡਾ ਖ਼ੁਲਾਸਾ ਵਾਸ਼ਿੰਗ ਮਸ਼ੀਨ ‘ਚੋਂ ਮਿਲੀ ਬਚੇ ਦੀ ਲੋਥ ਬਾਰੇ – ਇਸ ਵੇਲੇ ਦੀ ਵੱਡੀ ਖਬਰ

ਹੋਇਆ ਵੱਡਾ ਖ਼ੁਲਾਸਾ ਵਾਸ਼ਿੰਗ ਮਸ਼ੀਨ ‘ਚੋਂ ਮਿਲੀ ਬਚੇ ਦੀ ਲੋਥ ਬਾਰੇ – ਇਸ ਵੇਲੇ ਦੀ ਵੱਡੀ ਖਬਰ

ਮਾਮੇ ਦੇ ਵਿਆਹ ‘ਚ ਪਏ ਕੀਰਨੇ ,ਭਾਣਜੇ ਦੀ ਵਾਸ਼ਿੰਗ ਮਸ਼ੀਨ ‘ਚੋਂ ਮਿਲੀ ਲੋਥ , ਹੋਇਆ ਵੱਡਾ ਖ਼ੁਲਾਸਾ:

ਕਪੂਰਥਲਾ : ਕਪੂਰਥਲਾ ਦੇ ਪਿੰਡ ਖੁਖੜੈਨ ‘ਚ ਪਿਛਲੇ ਦਿਨੀਂ 2 ਸਾਲਾਂਬੱਚਾ ਖੇਡਦਾ ਹੋਇਆ ਲਾਪਤਾ ਹੋ ਗਿਆ ਸੀ। ਜਦੋਂ ਮੰਗਲਵਾਰ ਨੂੰਲਾਪਤਾ ਬੱਚੇ ਦੀ ਲੋਥ ਗੁਆਂਢੀਆਂ ਦੇ ਘਰੋ ਵਾਸ਼ਿੰਗ ਮਸ਼ੀਨ ‘ਚੋ ਮਿਲੀ ਤਾਂ ਉਸ ਸਮੇਂ ਮਾਤਮ ਪਸਰ ਗਿਆ ਸੀ। ਇਸ ਮਾਮਲੇ ਵਿੱਚ ਪੁਲਿਸ ਨੇ ਦੋ ਮੁਲਜ਼ਮ ਔਰਤ ਨੂੰ ਹਿਰਾਸਤ ਵਿਚ ਲੈ ਲਿਆ ਹੈ। ਬੱਚੇ ਦੀ ਹੱ ਤਿ ਆ ਪਿੱਛੇ ਕਾਰਨ ਸਪੱਸ਼ਟ ਨਹੀਂ ਹੋ ਸਕਿਆ ਪਰ ਬੱਚੇ ਦੀ ਮਾਂ ਸੁਨੀਤਾ ਰਾਣੀ ਦੇ ਬਿਆਨ ‘ਤੇ ਮੁਲਜ਼ਮ ‘ਤੇ ਕੇਸ ਦਰਜ ਕਰ ਲਿਆ ਗਿਆ ਹੈ।

ਮਿਲੀ ਜਾਣਕਾਰੀ ਅਨੁਸਾਰ ਪਿੰਡ ਫ਼ਰੀਦ ਸਰਾਏ ਦੀ ਸੁਨੀਤਾ ਰਾਣੀ ਆਪਣੇ ਭਰਾ ਗਗਨਦੀਪ ਦੇ ਵਿਆਹ ਲਈ ਇਕ ਹਫ਼ਤਾ ਪਹਿਲਾਂ ਦੋਵਾਂ ਪੁੱਤਰਾਂ ਨੂੰ ਲੈ ਕੇ ਪਿੰਡ ਖੁਖਰੈਣ ਆਈ ਸੀ। 21 ਦਸੰਬਰ ਨੂੰ ਘਰ ਵਿਚ ਵਿਆਹ ਸੀ। ਇਸ ਦੌਰਾਨ ਮੰਗਲਵਾਰ ਦੁਪਹਿਰੇ ਬੱਚਾ ਅਧਿਰਾਜ ਆਪਣੇ ਵੱਡੇ ਭਰਾ ਤੇ ਗੁਆਂਢ ਵਿਚ ਰਹਿਣ ਵਾਲੀ ਸੱਤ ਸਾਲ ਦੀ ਬੱਚੀ ਨਾਲ ਖੇਡ ਰਿਹਾ ਸੀ ਅਤੇ ਬੱਚਾ ਖੇਡਦੇ -ਖੇਡਦੇ ਸਾਹਮਣੇ ਵਾਲੇ ਘਰ ਚਲਾ ਗਿਆ। ਜਿਸ ਤੋਂ ਬਾਅਦ ਵੱਡਾ ਭਰਾ ਤੇ ਬੱਚੀ ਵਾਪਸ ਆ ਗਏ ਪਰ ਅਧਿਰਾਜ ਨਾ ਆਇਆ। ਜਿਸ ਮਗਰੋਂ ਪਰਿਵਾਰ ਨੇ ਬੱਚੇ ਦੀ ਭਾਲ ਸ਼ੁਰੂ ਕਰ ਦਿੱਤੀ।

ਉਥੇ ਸੀਸੀਟੀਵੀ ਫੁਟੇਜ ਤੋਂ ਪਤਾ ਲੱਗਾ ਕਿ ਤਿੰਨੇ ਬੱਚੇ ਸਾਹਮਣੇ ਵਾਲੇ ਘਰ ਗਏ ਸਨ। ਉਸ ਘਰ ਵਿਚ ਸਿਰਫ਼ ਰਾਜ ਨਾਂ ਦੀ ਇਕ ਔਰਤ ਹੀ ਮੌਜੂਦ ਸੀ। ਜਦੋਂ ਪੁਲਿਸ ਨੇ ਦੋ ਵਾਰ ਘਰ ਦੀ ਤਲਾਸ਼ੀ ਲਈ ਪਰ ਬੱਚਾ ਨਾ ਮਿਲਿਆ। ਇਸ ਦੌਰਾਨ ਤਲਾਸ਼ੀ ਸਮੇਂ ਮੁਲਜ਼ਮ ਔਰਤ ਵਾਸ਼ਿੰਗ ਮਸ਼ੀਨ ‘ਤੇ ਬਾਂਹ ਰੱਖ ਕੇ ਖੜ੍ਹੀ ਹੋ ਜਾਂਦੀ ਸੀ। ਜਦੋਂ ਪੁਲਿਸ ਨੇ ਮੁਲਜ਼ਮ ਔਰਤ ਨੂੰ ਵਾਸ਼ਿੰਗ ਮਸ਼ੀਨ ਨੇੜਿਓਂ ਹਟਾ ਕੇ ਤਲਾਸ਼ੀ ਲਈ ਤਾਂ ਉਸ ਵਿਚੋਂ ਬੱਚੇ ਦੀ ਲੋਥ ਬਰਾਮਦ ਹੋਈ। ਉਸ ਨੇ ਬੱਚੇ ਨੂੰ ਵਾਸ਼ਿੰਗ ਮਸ਼ੀਨ ਵਿਚ ਪਾ ਕੇ ਉੱਪਰੋਂ ਕੱਪੜੇ ਪਾ ਕੇ ਢੱਕਣ ਬੰਦ ਕਰ ਦਿੱਤਾ ਸੀ।

ਜਿਸ ਤੋਂ ਬਾਅਦ ਥਾਣਾ ਕੋਤਵਾਲੀ ਦੀ ਪੁਲਿਸ ਨੇ ਮੌਕੇ ‘ਤੇ ਪੁੱਜ ਕੇ ਬੱਚੇ ਦੀ ਲੋਥ ਨੂੰ ਆਪਣੇ ਕਬਜ਼ੇ ‘ਚ ਲੈ ਕੇ ਸਿਵਲ ਹਸਪਤਾਲ ਕਪੂਰਥਲਾ ‘ਚ ਭੇਜਿਆ, ਉਥੇ ਹੀ ਇਸ ਮਾਮਲੇ ‘ਚ ਪੁੱਛÎਗਿੱਛ ਲਈ ਉਕਤ ਘਰ ‘ਚ ਮੌਜੂਦ ਦੋ ਮਹਿਲਾਵਾਂ ਨੂੰ ਰਾਊਂਡਅਪ ਕੀਤਾ ਹੈ। ਇਸ ਪੂਰੇ ਮਾਮਲੇ ‘ਚ ਕਈ ਸ ਨ ਸ ਨੀ ਖੇ ਜ਼ ਖੁਲਾਸੇ ਸਾਹਮਣੇ ਆ ਸਕਦੇ ਹਨ।

error: Content is protected !!