ਇਸ ਵੇਲੇ ਦੀ ਵੱਡੀ ਖਬਰ ਅਮਰੀਕਾ ਦੇ ਸ਼ਹਿਰ ਸੈਕਰਾਮਿੰਟੋ ਤੋਂ ਆ ਰਹੀ ਹੈ ਜਿਥੇ ਪੰਜਾਬੀ ਦੀ ਮਸ਼ਹੂਰ ਹਸਤੀ ਦੀ ਮੌਤ ਹੋ ਗਈ ਹੈ। ਜਿਸ ਨਾਲ ਪੰਜਾਬੀ ਭਾਈ ਚਾਰੇ ਵਿਚ ਸੋਗ ਦੀ ਲਹਿਰ ਦੌੜ ਗਈ ਹੈ। ਦੇਖੋ ਪੂਰੀ ਖਬਰ ਵਿਸਥਾਰ ਦੇ ਨਾਲ।
ਸਾਹਿੱਤਕ ਜਗਤ ਦੇ ਬੁਲੰਦ ਸਪੁੱਤਰ ਤੇ ਨਾਮਵਰ ਨਿਵੇਕਲੇ ਪੰਜਾਬੀ ਨਾਵਲਕਾਰ ਇੰਦਰ ਸਿੰਘ ਖ਼ਾਮੋਸ਼ ਸੈਕਰਾਮੈਂਟੋ(ਅਮਰੀਕਾ) ਚ ਸਦੀਵੀ ਵਿ ਛੋ ੜਾ ਦੇ ਗਏ ਹਨ। ਸਵੇਰ ਸਾਰ ਉਨ੍ਹਾਂ ਦੇ ਭਾਣਜੇ ਕਰਮਜੀਤ ਸਿੰਘ ਬੁੱਟਰ ਨੇ ਇਹ ਉਦਾਸ ਖ਼ਬਰ ਦਿੱਤੀ ਹੈ। ਇੰਦਰ ਸਿੰਘ ਖਾਮੋਸ਼ ਦਾ ਜਨਮ 23 ਨਵੰਬਰ 1931 ਨੂੰ ਜਿਲਾ ਸੰਗਰੂਰ ਦੇ ਪਿੰਡ ਹੇੜੀਕੇ ਵਿੱਚ ਹੋਇਆ।ਉਹ ਤੀਜੀ ਜਮਾਤ ਵਿਚ ਪੜਦਾ ਸੀ ਜਦੋਂ ਉਸਦੇ ਪਿਤਾ ਜੀ ਦੀ ਮੌਤ ਹੋ ਗਈ. 15 ਸਾਲ ਦੀ ਉਮਰ ਤੱਕ ਨਾਨਕੇ ਰਿਹਾ ਅੱਠਵੀਂ ਤੱਕ ਨਾਨਕੇ ਹੀ ਪੜਿਆ ਫਿਰ ਉਸਦੇ ਮਾਮਾ ਜੀ ਉਸਨੂੰ ਰੁੜਕੀ ਲੈ ਗਏ। ਦਸਵੀਂ ਤੱਕ ਪੜ੍ਹਾਈ ਕੀਤੀ।
ਸਿੱਖਿਆ
ਇੰਦਰ ਸਿੰਘ ਖਾਮੋਸ਼ ਨੇ ਪ੍ਰੈਪ ਦਿੱਲੀ ਵਿਖੇ ਕੀਤੀ ਅਤੇ ਅੰਬਾਲੇ ਐਮ.ਡੀ.ਕਾਲਜ ਵਿੱਚ ਐਫ.ਐਸ.ਸੀ ਕੀਤੀ। 1952 ਵਿਚ ਬੀ.ਏ. ਕਾਲਜ ਵਿਚ ਕਰਨ ਵਾਲਾ ਹੇੜੀਕੇ ਦਾ ਉਹ ਪਹਿਲਾ ਨੌਜਵਾਨ ਸੀ। ਬੀ.ਏ. ਤੋਂ ਬਾਅਦ ਗਿਆਨੀ ਕੀਤੀ। 1954 ਵਿਚ ਉਸਨੂੰ ਸਰਕਾਰੀ ਹਾਈ ਸਕੂਲ ਵਿਚ ਅਧਿਆਪਕ ਦੀ ਨੌਕਰੀ ਮਿਲ ਗਈ।ਹੁਣ ਤੱਕ ਉਸਦੇ ਸੱਤ ਨਾਵਲ ਤਿੰਨ ਪੁਸਤਕਾਂ ਦਾ ਅਨੁਵਾਦ ਕੀਤਾ। ਇੰਦਰ ਸਿੰਘ ਖਾਮੋਸ਼ ਨੇ ਗੁਣ ਵਿਚ ਚੰਗੇ ਨਾਵਲਾ ਦੀ ਰਚਨਾਂ ਕੀਤੀ।
ਉਸ ਦੁਆਰਾ ਰਚਿਤ ਨਾਵਾਲਾਂ ਦਾ ਧਰਾਤਲ ਵਧੇਰੇ ਮਾਲਵਾ ਹੈ ਪਰ ਇਸਦੇ ਬਾਵਜੂਦ ਇੰਦਰ ਸਿੰਘ ਖਾਮੋਸ਼ ਦੇ ਨਾਵਲਾਂ ਨੂੰ ਆਂਚਲਿਕ ਨਾਵਲਾਂ ਦੀ ਸ਼੍ਰੇਣੀ ʻਚ ਨਹੀਂ ਰੱਖਿਆ ਜਾ ਸਕਦਾ। ਇੰਦਰ ਸਿੰਘ ਖਾਮੋਸ ਮਾਲਵਾ ਦੇਸ਼ ਮਲਵਈ ਭਾਸ਼ਾ ਤੇ ਇਸ ਖਿੱਤੇ ਦੇ ਉਚੇਚੇਪਣ ਪ੍ਰਤੀ ਵਧੇਰੇ ਕਰਕੇ ਉਲਾਰ ਨਹੀਂ। ਚਾਨਣ ਦਾ ਜੰਗਲ ਵਿਚ ਉਸਨੇ ਪਹਿਲੀ ਵਾਰ ਵਿੱਦਿਅਕ ਅਤੇ ਅਧਿਆਪਨ ਖੇਤਰ ਵਿਚ ਆ ਰਹੇ ਨਿਘਾਰ ਨੂੰ ਪੇਸ਼ ਕਰਦਾ ਹੈ। ਰਿਸ਼ਤਿਆਂ ਦੇ ਰੰਗ, ਨਾਵਲ ਵਿੱਚ ਮਨੁੱਖ ਦੀ ਮਤਲਬਪ੍ਰਸਤੀ ਅਤੇ ਖੁਦਪ੍ਰਸਤੀ ਨੂੰ ਪੇਸ਼ ਕਰਨ ਵਾਲਾ
ਪ੍ਰਮੁੱਖ ਨਾਵਲ ਹੈ। ਬੁੱਕਲ ਦਾ ਰਿਸ਼ਤਾ ਨਾਵਲ ਵਧੇਰੇ ਕਰਕੇ ਖਾਮੋਸ਼ ਚਰਚਾ ਦਾ ਵਿਸ਼ਾ ਬਣਿਆ ਰਿਹਾ। ਬੁੱਕਲ ਦਾ ਰਿਸ਼ਤਾ ਨਾਵਲ ਵਿੱਚ ਇੰਦਰ ਸਿੰਘ ਖਾਮੋਸ਼ ਨੇ ਪੰਜਾਬੀ ਸਭਿਆਚਾਰ ਅਤੇ ਨਵੇਂ ਕਿਸ਼ਮ ਦੇ ਰਿਸ਼ਤਿਆ ਨੂੰ ਸਿਰਜਣ ਤੇ ਉਹਨਾਂ ਨੂੰ ਨਿਭਾਉਣ ਦੇ ਵਿਭਿੰਨ ਪੱਖਾਂ ਨੂੰ ਆਪਣੇ ਨਾਵਲ ਦਾ ਵਿਸ਼ਾ ਬਣਾਇਆ ਹੈ। ਕਾਫ਼ਰ ਮਸੀਹਾ ਨਾਵਲ ਉਸ ਸਮੇਂ ਦੇ ਰੂਸੀ ਵਿਦਵਾਨ ਲਿਓ ਤਾਲਸਤਾਏ ਉੱਪਰ ਲਿਖਿਆ ਗਿਆ ਨਾਵਲ ਹੈ।
ਰੂਸੀ ਕ੍ਰਾਂਤੀ ਵਿਚ ਉਸ ਦੁਆਰਾ ਰਚਿਤ ਲਿਖਤਾਂ ਦਾ ਬਹੁਤ ਵੱਡਮੁੱਲਾ ਯੋਗਦਾਨ ਮੰਨਿਆ ਜਾਂਦਾ ਹੈ। ਕਾਫ਼ਰ ਮਸੀਹਾ ਨਾਵਲ ਵਿਚ ਲੀਓ ਦੀ ਸਖ਼ਸ਼ੀਅਤ ਦੇ ਔਗੁਣ ਨੂੰ ਵੀ ਇਸ ਨਾਵਾਲ ਵਿੱਚ ਪੇਸ਼ ਕੀਤਾ ਹੈ। ਇਹ ਨਾਵਲ ਰਚੇ ਜਾਣ ਤੋਂ ਬਾਅਦ ਇੰਦਰ ਸਿੰਘ ਖਾਮੋਸ਼ ਪੰਜਾਬੀ ਦੇ ਉੱਚ ਕੋਟੀ ਦੇ ਨਾਵਲਕਾਰ ਵਿਚ ਸ਼ਾਮਿਲ ਹੋ ਗਿਆ ਹੈ।
