ਆਈ ਤਾਜਾ ਵੱਡੀ ਖਬਰ
ਰਾਜਧਾਨੀ ਮਾਸਕੋ ਦੇ ਉੱਤਰ ਵਿੱਚ ਇੱਕ ਰੂਸੀ ਫੌਜੀ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ ਵਿੱਚ ਹੈਲੀਕਾਪਟਰ ਵਿੱਚ ਸਵਾਰ ਸਾਰੇ ਕਰਊ ਦੇ ਮੈਂਬਰ ਮਾਰੇ ਗਏ। ਉਸ ਖੇਤਰ ਵਿੱਚ ਕੋਈ ਆਬਾਦੀ ਨਹੀਂ ਹੈ ਜਿੱਥੇ ਇਹ ਹੈਲੀਕਾਪਟਰ ਡਿੱਗਿਆ ਸੀ। ਸੈਨਿਕ ਮੰਤਰਾਲੇ ਦੇ ਅਨੁਸਾਰ ਕ੍ਰੈਸ਼ ਹੋਇਆ ਹੈਲੀਕਾਪਟਰ ਐਮਆਈ -8 ਕਿਸਮ ਦਾ ਸੀ।
ਮੰਤਰਾਲੇ ਵੱਲੋਂ ਦਿੱਤੀ ਜਾਣਕਾਰੀ ਵਿਚ ਦੱਸਿਆ ਗਿਆ ਸੀ ਕਿ ਮਾਸਕੋ ਤੋਂ ਸਿਰਫ 90 ਕਿਲੋਮੀਟਰ ਦੂਰ ਰਾਤ 8 ਵਜੇ ਇਹ ਹਾਦਸਾ ਵਾਪਰਿਆ। ਪਹਿਲੀ ਨਜ਼ਰ ਵਿਚ ਇਸ ਤਰ੍ਹਾਂ ਜਾਪਿਆ ਕਿ ਕਿਸੇ ਤਰਨੀਕੀ ਖਰਾਬੀ ਦੇ ਕਾਰਨ ਇਹ ਘਟਨਾ ਵਾਪਰੀ ਹੈ, ਪਰ ਸੈਨਾ ਵੱਲੋਂ ਇਹ ਵੀ ਨਹੀਂ ਦੱਸਿਆ ਗਿਆ ਕਿ ਇਸ ਹੈਲੀਕਪਟਰ ਵਿਚ ਕਿੰਨੇ ਲੋਕ ਸਨ।
ਹਾਲਾਂਕਿ ਮੰਤਰਾਲੇ ਵੱਲ਼ੋਂ ਇਹ ਜ਼ਰੂਰ ਦੱਸਿਆ ਗਿਆ ਕਿ ਹੈਲੀਕਪਟਰ ਵਿਚ ਕਿਸੇ ਕਿਸਮ ਦਾ ਗੋਲਾ – ਬਾਰੂਦ ਨਹੀਂ ਸ਼ਾਮਿਲ ਸੀ। ਇਸ ਤੋਂ ਇਲਾਵਾ ਇਹ ਹੈਲੀਕਪਟਰ ਇਕ ਸੁਨਸਾਨ ਇਲਾਕੇ ਵਿਚ ਹੀ ਕ੍ਰੈਸ਼ ਹੋਇਆ ਹੈ। ਹੁਣ ਰੂਸੀ ਏਅਰਸਪੇਸ ਫੋਰਸਿਜ਼ ਦੀ ਚੀਫ ਕਮਾਂਡ ਨੇ ਘਟਨਾ ਸਥਾਨ ਦਾ ਮੁਆਇਨਾ ਕਰਨ ਲਈ ਇੱਕ ਕਮਿਸ਼ਨ ਭੇਜਿਆ ਹੈ। ਐਮਆਈ -8 ਹੈਲੀਕਾਪਟਰ ਇਕ ਸੋਵੀਅਤ ਡਿਜ਼ਾਈਨ ਕੀਤਾ ਜੁੜਵਾਂ ਟਰਬਾਈਨ ਹੈਲੀਕਾਪਟਰ ਹੈ
ਜੋ ਅਕਸਰ ਨਾਗਰਿਕ ਜਾਂ ਫੌਜੀ ਆਵਾਜਾਈ ਵਿਚ ਵਰਤਿਆ ਜਾਂਦਾ ਹੈ। ਸਾਲ 2018 ਵਿੱਚ ਵੀ, ਇੱਕ ਦੂਜਾ ਏਐਮਆਈ -8 ਹੈਲੀਕਾਪਟਰ ਸਰਬੀਆ ਤੋਂ ਉਡਾਣ ਭਰਦਾ ਹੋਇਆ ਕ੍ਰੈਸ਼ ਹੋ ਗਿਆ ਸੀ। ਇਸ ਹਾਦਸੇ ਵਿੱਚ ਜਹਾਜ਼ ਵਿੱਚ ਸਵਾਰ ਸਾਰੇ 18 ਲੋਕ ਮਾਰੇ ਗਏ ਸਨ, ਜਿਨ੍ਹਾਂ ਵਿੱਚ 3 ਕਰਊ ਦੇ ਮੈਂਬਰ ਵੀ ਸਨ।
ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |
