Home / ਤਾਜਾ ਜਾਣਕਾਰੀ / ਹੁਣੇ ਹੁਣੇ ਮਸ਼ਹੂਰ ਗਾਇਕ ਪਰਮੀਸ਼ ਵਰਮਾ ਬਾਰੇ ਆਈ ਵੱਡੀ ਮਾੜੀ ਖ਼ਬਰ- ਦੇਖੋ ਪੂਰੀ ਖ਼ਬਰ

ਹੁਣੇ ਹੁਣੇ ਮਸ਼ਹੂਰ ਗਾਇਕ ਪਰਮੀਸ਼ ਵਰਮਾ ਬਾਰੇ ਆਈ ਵੱਡੀ ਮਾੜੀ ਖ਼ਬਰ- ਦੇਖੋ ਪੂਰੀ ਖ਼ਬਰ

ਗਾਇਕ ਪਰਮੀਸ਼ ਵਰਮਾ ਬਾਰੇ ਆਈ ਵੱਡੀ ਮਾੜੀ ਖ਼ਬਰ

‘ਸਭ ਫੜੇ ਜਾਣਗੇ ਜੀ ਸਭ ਫੜੇ ਜਾਣਗੇ’ ਗੀਤ ਦੀਆਂ ਇਹ ਸਤਰਾਂ ਖੁਦ ਗਾਇਕ ਪਰਮੀਸ਼ ਵਰਮਾ ‘ਤੇ ਹੀ ਫਿੱਟ ਬੈਠ ਗਈਆਂ ਹਨ। ਬਿਨਾਂ ਹੈਲਮੇਟ ਬੁਲਟ ਮੋਟਰਸਾਇਕਲ ਚਲਾਉਣ ਵਾਲੇ ਗਾਇਕ ਪਰਮੀਸ਼ ਵਰਮਾ ਦਾ ਪਟਿਆਲਾ ਟ੍ਰੈਫਿਕ ਪੁਲਿਸ ਵਲੋਂ ਚਲਾਨ ਕਰ ਦਿੱਤਾ ਗਿਆ ਹੈ। ਇਸ ਦੀ ਪੁਸ਼ਟੀ ਕਰਦਿਆਂ ਡੀਐੱਸਪੀ ਟ੍ਰੈਫਿਕ ਏਆਰ ਸ਼ਰਮਾ ਨੇ ਦੱਸਿਆ ਕਿ ਨਿਯਮਾਂ ਦੀ ਉਲੰਘਣਾ ਕਰਨ ਦੀ ਕਿਸੇ ਨੂੰ ਵੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।

ਜਾਣਕਾਰੀ ਅਨੁਸਾਰ ਬੀਤੇ ਦਿਨ ਹੀ ਪਰਮੀਸ਼ ਵਰਮਾ ਦੀ ਬੁਲਟ ਚਲਾਉਣ ਦੀ ਵੀਡੀਓ ਵਾਇਰ ਹੋਈ ਸੀ ਜਿਸ ‘ਤੇ ਹਰਕਤ ਵਿਚ ਆਉਂਦਿਆਂ ਸਿਟੀ ਟ੍ਰੈਫਿਕ ਇੰਚਾਰਜ-2 ਭਗਵਾਨ ਸਿੰਘ ਲਾਡੀ ਮੌਕੇ ‘ਤੇ ਪੁੱਜ ਗਏ। ਜਿਨ੍ਹਾਂ ਨੇ ਗਾਇਕ ਪਰਮੀਸ਼ ਵਰਮਾ ਨੂੰ ਬਿਨਾਂ ਹੈਲਮੇਟ ਬੁਲਟ ਚਲਾਉਣ ਤੇ ਪਿੱਛੇ ਬਿਨਾਂ ਹੈਲਮੇਟ ਤੋਂ ਬੈਠੇ ਉਸ ਦੇ ਭਰਾ ਸੁਖਵੰਤ ਵਰਮਾ ਦਾ 3-300 ਰੁਪਏ ਦਾ ਚਲਾਨ ਕੱਟ ਦਿੱਤਾ ਗਿਆ।

ਮੰਗਲਵਾਰ ਨੂੰ ਇਹ ਜੁਰਮਾਨਾ ਮੌਕੇ ‘ਤੇ ਹੀ ਭਰ ਦਿੱਤਾ ਗਿਆ ਤੇ ਚਲਾਨ ਦੀ ਰਸੀਦ ਗਾਇਕ ਪਰਮੀਸ਼ ਵਰਮਾ ਦੇ ਹੱਥ ਵਿਚ ਦੇ ਦਿੱਤੀ। ਨੌਜਵਾਨਾਂ ਦੇ ਚਹੇਤੇ ਗਾਇਕ ਪਰਮੀਸ਼ ਵਰਮਾ ਬੀਤੇ ਦਿਨੀਂ ਗੈਂਗਸਟਰ ਦਿਲਪ੍ਰੀਤ ਬਾਬਾ ਵਲੋਂ ਜਾਨਲੇਵਾ ਹਮਲਾ ਕੀਤੇ ਜਾਣ ਤੋਂ ਬਾਅਦ ਵੀ ਕਾਫੀ ਸੁਰਖੀਆਂ ਵਿਚ ਰਹੇ ਸਨ। ਹੁਣ ਬਿਨਾਂ ਹੈਲਮੇਟ ਤੋਂ ਬੁਲਟ ਮੋਟਰਸਾਈਕਲ ‘ਤੇ ਮਸਤੀ ਕਰਨ ‘ਤੇ ਵਰਮਾ ਨੂੰ ਜੁਰਮਾਨਾ ਭੁਗਤਾ ਪੈ ਗਿਆ ਹੈ।

ਡੀਸੀ ਹੈ ਜੀ ਮਾਮਾ ਸਾਡਾ ਚਲਾਨ ਨਹੀਂਓਂ ਭਰੇ ਜਾਣਗੇ
”ਡੀਸੀ ਹੈ ਜੀ ਮਾਮਾ ਸਾਡਾ ਚਲਾਣ ਨਹੀਂਓਂ ਭਰੇ ਜਾਣਗੇ” ਪ੍ਰਸਿੱਧ ਗਾਇਕ ਪਰਮੀਸ਼ ਵਰਮਾ ਦੇ ਗੀਤ ਸਭ ਫੜੇ ਜਾਣਗੇ ਇਹ ਸਤਰਾਂ ਵੀ ਉਨ੍ਹਾਂ ਦੇ ਕੰਮ ਨਾ ਆਈਆਂ ਤੇ ਪੁਲਿਸ ਕੋਲ ਜੁਰਮਾਨਾ ਭਰਨਾ ਹੀ ਪਿਆ ਹੈ। ਗਾਇਕ ਪਰਮੀਸ਼ ਵਰਮਾ ਇਨੀਂ ਦਿਨੀਂ ਪਟਿਆਲਾ ਵਿਖੇ ਆਪਣੇ ਘਰ ਆਏ ਹੋਏ ਹਨ। ਜੋ ਕਿ ਸੋਮਵਾਰ ਨੂੰ ਆਪਣੇ ਭਰਾ ਦੇ ਨਾਲ ਬੁਲਟ ਮੋਟਰਸਾਈਕਲ ‘ਤੇ ਪੰਜਾਬੀ ਯੂਨੀਵਰਸਿਟੀ ਦੇ ਆਸ ਪਾਸ ਗੇੜੀ ਮਾਰਨ ਲਈ ਨਿਕਲੇ। ਇਸੇ ਦੌਰਾਨ ਹੀ ਦੋਹਾਂ ਵਲੋਂ ਚਲਦੇ ਮੋਟਰਸਾਈਕਲ ‘ਤੇ ਵੀਡੀਓ ਬਣਾਈ ਗਈ ਜੋ ਕਿ ਕੁਝ ਮਿੰਟਾਂ ਵਿਚ ਵਾਇਰਲ ਵੀ ਗਈ। ਨੌਜਵਾਨਾਂ ਦੇ ਆਈਡੀਅਲ ਮੰਨੇ ਜਾਂਦੇ ਗਾਇਕ ਵਲੋਂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ‘ਤੇ ਪਟਿਆਲਾ ਟ੍ਰੈਫਿਕ ਪੁਲਿਸ ਨੇ ਸਖ਼ਤੀ ਵਰਦਿਆਂ ਕਾਰਵਾਈ ਵੀ ਕੀਤੀ ਹੈ।

error: Content is protected !!