Home / ਤਾਜਾ ਜਾਣਕਾਰੀ / ਹੁਣੇ ਹੁਣੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਬਾਰੇ ਆਈ ਇਹ ਮਾੜੀ ਖਬਰ

ਹੁਣੇ ਹੁਣੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਬਾਰੇ ਆਈ ਇਹ ਮਾੜੀ ਖਬਰ

ਰਣਜੀਤ ਸਿੰਘ ਢੱਡਰੀਆਂ ਵਾਲਿਆਂ ਬਾਰੇ ਆਈ ਇਹ

ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਬਾਰੇ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਸਿੱਖ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂ ਵਾਲੇ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਬਣਾਈ ਗਈ ਪੰਜ ਮੈਂਬਰੀ ਕਮੇਟੀ ਨੇ 22 ਦਸੰਬਰ ਨੂੰ ਤਲਬ ਕੀਤਾ ਹੈ। ਇਹ ਕਮੇਟੀ ਢੱਡਰੀਆਂ ਵਾਲੇ ਖਿਲਾਫ ਸ਼ਿਕਾਇਤਾਂ ਬਾਰੇ ਸਾਰੇ ਮਾਮਲੇ ਦੀ ਘੋਖ ਪੜਤਾਲ ਲਈ ਬਣਾਈ ਗਈ ਹੈ। ਪੰਜ ਵਿਦਵਾਨਾਂ ਦੀ ਕਮੇਟੀ ਵੱਲੋਂ ਢੱਡਰੀਆਂ ਵਾਲਾ ਨੂੰ ਕੁਝ ਵਿਵਾਦਤ ਕਥਨਾਂ ਬਾਰੇ ਵਿਚਾਰਾਂ ਕਰਨ ਸਬੰਧੀ 22 ਦਸੰਬਰ ਨੂੰ 12 ਵਜੇ, ਪਟਿਆਲਾ ਦੇ ਗੁਰਦੁਆਰਾ ਦੂਖ-ਨਿਵਾਰਨ ਸਾਹਿਬ ਵਿਖੇ ਆਉਣ ਲਈ ਸੱਦਾ ਭੇਜਿਆ ਗਿਆ ਹੈ।

ਭਰੋਸੇਯੋਗ ਸੂਤਰਾਂ ਮੁਤਾਬਕ ਉਕਤ ਸੱਦਾ ਢੱਡਰੀਆਂ ਵਾਲੇ ਨੇ ਪ੍ਰਾਪਤ ਕਰ ਲਿਆ ਹੈ। ਸਬ ਕਮੇਟੀ ਦੇ ਕੋਆਰਡੀਨੇਟਰ ਡਾ. ਚਮਕੌਰ ਸਿੰਘ ਵੱਲੋਂ ਢੱਡਰੀਆਂ ਵਾਲੇ ਨੂੰ ਸੱਦਾ ਭੇਜਿਆ ਗਿਆ ਹੈ। ਪੰਜ ਵਿਦਵਾਨਾਂ ਦੀ ਕਮੇਟੀ ‘ਚ ਡਾ. ਪਰਮਵੀਰ ਸਿੰਘ, ਪ੍ਰਿੰ. ਪ੍ਰਭਜੋਤ ਕੌਰ, ਗੁਰਮੀਤ ਸਿੰਘ , ਡਾ. ਅਮਰਜੀਤ ਸਿੰਘ ਤੇ ਇੰਦਰਜੀਤ ਸਿੰਘ ਨੂੰ ਸ਼ਾਮਲ ਕੀਤਾ ਗਿਆ ਹੈ। ਵਿਦਵਾਨਾਂ ਦੀ ਕਮੇਟੀ ਵੱਲੋਂ ਢੱਡਰੀਆਂ ਵਾਲਾ ਨਾਲ ਇਕੱਲਿਆਂ ਬੈਠ ਕੇ ਵਿਚਾਰ ਵਟਾਂਦਰਾ ਕਰਨ ਲਈ 22 ਨੂੰ ਪਟਿਆਲਾ ਦੇ ਗੁਰਦੁਆਰਾ ਦੂਖ-ਨਿਵਾਰਨ ਸਾਹਿਬ ਦੇ ਮੀਟਿੰਗ ਹਾਲ ਵਿਖੇ ਦੁਪਹਿਰ 12 ਵਜੇ ਪਹੁੰਚਣ ਲਈ ਕਿਹਾ ਹੈ।

ਗਿਆਨੀ ਹਰਪ੍ਰੀਤ ਸਿੰਘ ਦੀਆਂ ਹਦਾਇਤਾਂ ਹਨ ਕਿ ਉਕਤ ਸਾਰੇ ਮਾਮਲੇ ਬਾਰੇ ਢੱਡਰੀਆਂ ਵਾਲੇ ਨਾਲ ਗੱਲਬਾਤ 5 ਮੈਂਬਰੀ ਕਮੇਟੀ ਹੀ ਕਰੇਗੀ। ਚਾਹੇ ਕਮੇਟੀ ਉਸ ਨੂੰ ਆਪਣੇ ਕੋਲ ਬੁਲਾਵੇ ਜਾਂ ਕਿਤੇ ਜਾ ਕੇ ਗੱਲਬਾਤ ਕਰੇ। ਸੱਦਾ ਪੱਤਰ ਪ੍ਰਾਪਤ ਕਰ ਲੈਣ ਦੇ ਬਾਵਜੂਦ ਢੱਡਰੀਵਾਲਾ ਵੱਲੋਂ ਪੰਜ ਮੈਂਬਰੀ ਕਮੇਟੀ ਨੂੰ ਮਿਲਣ ਦੇ ਮਾਮਲੇ ‘ਚ ਬੇਯਕੀਨੀ ਬਰਕਰਾਰ ਹੈ ਕਿਉਂਕਿ ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੇ ਉਨ੍ਹਾਂ ਵੱਲੋਂ ਬਣਾਈ ਗਈ ਕਮੇਟੀ ਨੂੰ ਕੋਈ ਅਹਿਮੀਅਤ ਨਾ ਦੇਣ ਤੇ ਕਿਨਾਰਾ ਕਰਨ ਸਬੰਧੀ ਵਾਰ-ਵਾਰ ਬਿਆਨ ਦੇ ਚੁੱਕੇ ਹਨ।

error: Content is protected !!