Home / ਤਾਜਾ ਜਾਣਕਾਰੀ / ਹੁਣੇ ਹੁਣੇ ਪੰਜਾਬ ਦੇ ਮਸ਼ਹੂਰ ਗਾਇਕ ਸਿੱਪੀ ਗਿੱਲ ਬਾਰੇ ਆਈ ਵੱਡੀ ਮਾੜੀ ਖ਼ਬਰ

ਹੁਣੇ ਹੁਣੇ ਪੰਜਾਬ ਦੇ ਮਸ਼ਹੂਰ ਗਾਇਕ ਸਿੱਪੀ ਗਿੱਲ ਬਾਰੇ ਆਈ ਵੱਡੀ ਮਾੜੀ ਖ਼ਬਰ

ਗਾਇਕ ਸਿੱਪੀ ਗਿੱਲ ਬਾਰੇ ਆਈ ਵੱਡੀ ਮਾੜੀ ਖ਼ਬਰ

ਪੰਜਾਬ ਅੰਦਰ ਭ ੜ ਕਾ ਊ ਅਤੇ ਹ ਥਿ ਆ ਰਾਂ ਨੂੰ ਉਤਸ਼ਾਹਿਤ ਕਰਦੀ ਗਾਇਕੀ ਖ਼ਿਲਾਫ਼ ਪੋ੍. ਪੰਡਤ ਰਾਓ ਧਰੇਨਵਰ ਵੱਲੋਂ ਮੋਰਚਾ ਖੋਲਿ੍ਹਆ ਹੋਇਆ ਹੈ। ਉਹ ਆਏ ਦਿਨ ਅਜਿਹੇ ਵੱਖ-ਵੱਖ ਗਾਇਕਾਂ ਖ਼ਿਲਾਫ਼ ਅਰਜ਼ੀਆਂ ਦਾਇਰ ਕਰਦੇ ਹਨ, ਜਿਨ੍ਹਾਂ ਖ਼ਿਲਾਫ਼ ਮਾਣਯੋਗ ਹਾਈਕੋਰਟ ਵੱਲੋਂ ਕਾਰਵਾਈ ਕਰਨੀ ਸ਼ੁਰੂ ਕੀਤੀ ਗਈ ਹੈ। ਇਸੇ ਕੜੀ ‘ਚ ਪੋ੍. ਪੰਡਤ ਰਾਓ ਵੱਲੋਂ ਮੋਗਾ ਦੇ ਐੱਸਐੱਸਪੀ ਨੂੰ ਗਾਇਕ ਸਿੱਪੀ ਗਿੱਲ ਖ਼ਿਲਾਫ਼ ਇਕ ਗੀਤ ਕਰ ਕੇ ਅਰਜ਼ੀ ਦਿੱਤੀ ਗਈ ਸੀ।

ਪੰਡਤ ਰਾਓ ਨੇ ਦੱਸਿਆ ਕਿ ਪਿਛਲੇ ਸਮੇਂ ‘ਚ ਗਾਇਕ ਸਿੱਪੀ ਗਿੱਲ ਵੱਲੋਂ ਇਕ ਗੀਤ ਜੋ ਕਿ ਗੁੰ ਡਾ ਗ ਰ ਦੀ ਨੂੰ ਉਤਸ਼ਾਹਿਤ ਕਰਦਾ ਸੀ, ਮਾਰਕੀਟ ‘ਚ ਲਿਆਂਦਾ ਗਿਆ, ਉਸ ਗੀਤ ਖਿਲਾਫ਼ ਉਨ੍ਹਾਂ ਨੇ ਮੋਗਾ ਜ਼ਿਲ੍ਹਾ ਦੇ ਐੱਸਐੱਸਪੀ ਨੂੰ ਲਿਖਤੀ ਰੂਪ ‘ਚ ਸ਼ਿਕਾਇਤ ਦਰਜ ਕੀਤੀ ਸੀ, ਜਿਸ ਦੀ ਅੱਜ ਸੁਣਵਾਈ ਲਈ ਸਿੱਪੀ ਗਿੱਲ ਅਤੇ ਪੋ੍. ਪੰਡਤ ਰਾਓ ਨੂੰ ਬੁਲਾਇਆ ਗਿਆ ਸੀ।

ਦੱਸਿਆ ਜਾ ਰਿਹਾ ਹੈ ਕਿ ਪੰਡਤ ਰਾਓ ਵੱਲੋਂ ਤਾਂ ਆਪਣੇ ਬਿਆਨ ਦਰਜ ਕਰਵਾ ਦਿੱਤੇ ਗਏ ਪਰ ਗਾਇਕ ਸਿੱਪੀ ਗਿੱਲ ਕਿਸੇ ਕਰ ਕੇ ਨਹੀਂ ਆ ਸਕੇ। ਉਨ੍ਹਾਂ ਦੱਸਿਆ ਕਿ ਗਾਇਕ ਸਿੱਪੀ ਗਿੱਲ ਨੂੰ ਆਉਣ ਵਾਲੇ ਦਿਨਾਂ ‘ਚ ਐੱਸਐੱਸਪੀ ਦਫ਼ਤਰ ਮੋਗਾ ‘ਚ ਪੁੱਜਣ ਲਈ ਪੁਲਿਸ ਅਧਿਕਾਰੀ ਵੱਲੋਂ ਹੁਕਮ ਦਿੱਤੇ ਗਏ ਹਨ।ਜਾਣਕਾਰੀ ਅਨੁਸਾਰ ਪ੍ਰਰੋ. ਪੰਡਤ ਰਾਓ ਵੱਲੋਂ ਮੋਗਾ ਦੇ ਸਬੰਧਤ ਪੁਲਿਸ ਅਧਿਕਾਰੀ ਨੂੰ ਇਕ ਪੈੱਨ ਡਰਾਈਵ ਜਿਸ ਵਿਚ ਉਹ ਗੀਤ ਹੈ, ਸਬੂਤ ਤੌਰ ‘ਤੇ ਦਿੱਤੀ ਗਈ ਹੈ।

ਪੰਡਤ ਰਾਓ ਨੇ ਜ਼ਿਲ੍ਹਾ ਪੁਲਿਸ ਮੁਖੀ ਪਾਸੋਂ ਉਕਤ ਮਾਮਲੇ ਦੀ ਜਲਦ ਤੋਂ ਜਲਦ ਜਾਂਚ ਕਰਨ ਦੀ ਮੰਗ ਕੀਤੀ ਤਾਂ ਜੋ ਭ ੜ ਕਾ ਊ, ਹ ਥਿ ਆ ਰਾਂ ਅਤੇ ਨ ਸ਼ਿ ਆਂ ਨੂੰ ਪ੍ਰਮੋਟ ਕਰਦੇ ਗਾਇਕਾਂ ਨੂੰ ਰੋਕਿਆ ਜਾ ਸਕੇ। ਉਨ੍ਹਾਂ ਕਿਹਾ ਕਿ ਭਵਿੱਖ ‘ਚ ਅਜਿਹੇ ਗੀਤ ਗਾਉਣ ਵਾਲੇ ਗਾਇਕਾਂ ਖ਼ਿਲਾਫ਼ ਉਹ ਆਪਣਾ ਇਹ ਮੋਰਚਾ ਵੀ ਜਾਰੀ ਰੱਖਣਗੇ |

error: Content is protected !!