Home / ਤਾਜਾ ਜਾਣਕਾਰੀ / ਹੁਣੇ ਹੁਣੇ ਪੰਜਾਬ ਚ’ 5 ਘੰਟੇ ਸੜਕਾਂ ਤੇ ਇਲਾਜ ਲਈ ਤੜਫਦੇ ਢਾਈ ਸਾਲ ਦੇ ਮਾਸੂਮ ਦੀ ਹੋਈ ਦਰਦਨਾਕ ਮੌਤ

ਹੁਣੇ ਹੁਣੇ ਪੰਜਾਬ ਚ’ 5 ਘੰਟੇ ਸੜਕਾਂ ਤੇ ਇਲਾਜ ਲਈ ਤੜਫਦੇ ਢਾਈ ਸਾਲ ਦੇ ਮਾਸੂਮ ਦੀ ਹੋਈ ਦਰਦਨਾਕ ਮੌਤ

ਆਈ ਤਾਜਾ ਵੱਡੀ ਖਬਰ

ਬੀਤੀ ਰਾਤ ਜੋਗਾ ਦੇ ਢਾਈ ਸਾਲਾ ਬੱਚੇ ਨੂੰ ਸਮੇਂ ਸਿਰ ਇਲਾਜ ਨਾ ਮਿਲਣ ਕਰਕੇ ਮੌਤ ਹੋ ਗਈ। ਇਸ ਘਟਨਾ ਕਾਰਨ ਇਲਾਕੇ ਵਿਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਮ੍ਰਿਤਕ ਬੱਚੇ ਦੇ ਪਰਿਵਾਰਕ ਮੈਂਬਰ ਵਰਿੰਦਰ ਪਾਲ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਉਸ ਦੇ ਭਤੀਜੇ ਰਿਆਨ (ਢਾਈ ਸਾਲ) ਦੇ ਸਰੀਰ ‘ਤੇ ਗਰਮ ਚਾਹ ਪੈ ਗਈ ਸੀ, ਜਿਸ ਕਰਕੇ ਬੱਚਾ ਸਾਹ ਚੜਾ ਗਿਆ।

ਉਨ੍ਹਾਂ ਦੱਸਿਆ ਕਿ ਬੱਚੇ ਨੂੰ ਬਾਹਰਲੇ ਸ਼ਹਿਰਾਂ ਦੇ ਕਈ ਪ੍ਰਾਈਵੇਟ ਹਸਪਤਾਲਾਂ ਵਿਚ ਇਲਾਜ ਲਈ ਲਿਜਾਇਆ ਗਿਆ ਪਰ ਇੰਨ੍ਹਾਂ ਹਸਪਤਾਲਾਂ ਵਿਚ ਕੋਈ ਡਾਕਟਰ ਨਾ ਮਿਲਣ ਕਰਕੇ ਉਹ ਸੜਕਾਂ ‘ਤੇ ਹੀ 5 ਘੰਟੇ ਇਲਾਜ ਕਰਵਾਉਣ ਲਈ ਤੜਫ਼ਦੇ ਰਹੇ, ਕਿਸੇ ਵੀ ਡਾਕਟਰਾ ਨੇ ਹਸਪਤਾਲ ਵਿਚ ਆ ਕੇ ਬੱਚੇ ਦਾ ਇਲਾਜ ਕਰਨਾ ਆਪਣਾ ਫ਼ਰਜ਼ ਨਹੀ ਸਮਝਿਆ।

ਉਨ੍ਹਾਂ ਦੱਸਿਆ ਕਿ ਬੱਚੇ ਨੂੰ ਬਾਅਦ ਵਿਚ ਸਰਕਾਰੀ ਹਸਪਤਾਲ ਮਾਨਸਾ ਵਿਖੇ ਇਲਾਜ ਲਈ ਲਿਜਾਇਆ ਗਿਆ, ਡਾਕਟਰਾਂ ਵੱਲੋਂ ਦੱਸਣ ਮੁਤਾਬਿਕ ਬੱਚੇ ਦੀ ਮੌਤ ਪਹਿਲਾਂ ਹੀ ਹੋ ਚੁੱਕੀ ਸੀ। ਉਨ੍ਹਾਂ ਕਿਹਾ ਜੇਕਰ ਬੱਚੇ ਦਾ ਇਲਾਜ ਪ੍ਰਾਈਵੇਟ ਹਸਪਤਾਲ ਦੇ ਡਾਕਟਰਾਂ ਵੱਲੋਂ ਕੀਤਾ ਜਾਂਦਾ ਤਾਂ ਬੱਚਾ ਬਚ ਸਕਦਾ ਸੀ।

ਉਧਰ ਸਮਾਜ ਸੇਵੀਆਂ ਦਾ ਕਹਿਣਾ ਹੈ ਕਿ ਸਰਕਾਰਾਂ ਲੋਕਾਂ ਦੀ ਭਲਾਈ ਵੱਲ ਕੋਈ ਧਿਆਨ ਨਹੀਂ ਦੇ ਰਹੀਆ ਹਨ, ਗਰੀਬ ਲੋਕ ਕਰਫਿਊ ਲੱਗਣ ਕਾਰਨ ਭੁੱਖਮਾਰੀ ਦਾ ਸ਼ਿਕਾਰ ਹੋ ਰਹੇ ਹਨ ਅਤੇ ਆਮ ਬਿਮਾਰੀ ਤੋਂ ਪੀੜ੍ਹਤ ਲੋਕ ਆਪਣਾ ਮੁੱਢਲਾ ਇਲਾਜ ਕਰਵਾਉਣ ਲਈ ਪ੍ਰਾਈਵੇਟ ਹਸਪਤਾਲ ਦੇ ਡਾਕਟਰਾਂ ਦੀ ਮਨਜ਼ਰਜੀ ਕਾਰਨ ਕੋਰੋਨਾ ਵਾਇਰਸ ਹੋਣ ਤੋਂ ਪਹਿਲਾ ਹੀ ਆਪਣੀ ਜਾਨ ਗੁਵਾਉਣ ਲਈ ਮਜਬੂਰ ਹਨ।

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

error: Content is protected !!