ਪੰਜਾਬ ਚ 2 ਸਾਲ ਦੇ ਬਚੇ ਨੂੰ ਹੋਇਆ ਕਰੋਨਾ
ਪੰਜਾਬ ‘ਚ ਮਿਲਿਆ ਕੋਰੋਨਾ ਵਾਇਰਸ ਦਾ ਇੱਕ ਹੋਰ ਪੌਜ਼ਿਟਿਵ ਕੇਸ,2 ਸਾਲਾ ਬੱਚੇ ਦੀ ਰਿਪੋਰਟ ਆਈ ਪਾਜ਼ੀਟਿਵ:ਨਵਾਂ ਸ਼ਹਿਰ: ਚੀਨ ਦੇ ਵੁਹਾਨ ਤੋਂ ਫੈਲੇ ਕੋਰੋਨਾ ਵਾਇਰਸ ਦੇ ਕਹਿਰ ਨੇ ਹੁਣ ਸਮੁੱਚੀ ਦੁਨੀਆ ਨੂੰ ਲਪੇਟ ਵਿਚ ਲੈ ਲਿਆ ਹੈ। ਇਹ ਅੰਕੜੇ ਐਨੀ ਤੇਜ਼ੀ ਨਾਲ ਵਧ ਰਹੇ ਹਨ ਕਿ ਹਰ ਤੀਜੇ ਦਿਨ ਮੌਤਾਂ ਦੀ ਗਿਣਤੀ ਦੁਗਣੇ ਤੋਂ ਵੀ ਵਧੇਰੇ ਹੋ ਰਹੀ ਹੈ।
ਮਿਲੀ ਜਾਣਕਾਰੀ ਅਨੁਸਾਰ ਨਵਾਂ ਸ਼ਹਿਰ ਦੇ ਵਿਦੇਸ਼ ਵਿਚੋਂ ਆਏ ਮ੍ਰਿਤਕ 70 ਸਾਲਾ ਬਲਦੇਵ ਸਿੰਘ ਦੇ ਸੰਪਰਕ ਵਿੱਚ ਆਏ ਦੋ ਸਾਲਾਂਪੋਤੇ ਦੀ ਰਿਪੋਰਟ ਵੀ ਪਾਜ਼ੀਟਿਵ ਆਈ ਹੈ। ਨਵਾਂਸ਼ਹਿਰ ‘ਚ ਹੁਣ ਤੱਕ 15 ਅੰਮ੍ਰਿਤਸਰ ‘ਚ 2, ਮੁਹਾਲੀ ‘ਚ 5 ਅਤੇ ਗੜ੍ਹਸ਼ੰਕਰ ‘ਚ ਇਕ ਮਰੀਜ਼ ਕੋਰੋਨਾ ਦਾ ਪਾਜ਼ੀਟਿਵ ਪਾਇਆ ਗਿਆ ਹੈ।
ਦੱਸ ਦੇਈਏ ਕਿ ਪੰਜਾਬ ‘ਚ ਹੁਣ ਤੱਕ ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਗਿਣਤੀ 23 ਹੋ ਗਈ ਹੈ। ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਅਨੁਸਾਰ ਪੰਜਾਬ ‘ਚ ਹੁਣ ਤੱਕ 251 ਸ਼ੱਕੀ ਮਰੀਜ਼ ਆਏ ਹਨ,ਜਿਨ੍ਹਾਂ ‘ਚੋ 23 ਦੀਆਂ ਰਿਪੋਰਟਾਂ ਹੁਣ ਤੱਕ ਪਾਜੀਟਿਵ ਆ ਚੁੱਕੀਆਂ ਹਨ।