Home / ਤਾਜਾ ਜਾਣਕਾਰੀ / ਹੁਣੇ ਹੁਣੇ ਪੰਜਾਬ ਚ ਵਾਪਰਿਆ ਕਹਿਰ ਹੋਈਆਂ ਕਈ ਮੌਤਾਂ ਵਿਆਹ ਤੋਂ ਆਉਂਦਿਆਂ ਦੇ ਉਡੇ ਚੀਥੜੇ

ਹੁਣੇ ਹੁਣੇ ਪੰਜਾਬ ਚ ਵਾਪਰਿਆ ਕਹਿਰ ਹੋਈਆਂ ਕਈ ਮੌਤਾਂ ਵਿਆਹ ਤੋਂ ਆਉਂਦਿਆਂ ਦੇ ਉਡੇ ਚੀਥੜੇ

ਹੁਣੇ ਹੁਣੇ ਪੰਜਾਬ ਤੋਂ ਬਹੁਤ ਹੀ ਦੁਖਦਾਈ ਖਬਰ ਆ ਰਹੀ ਹੈ ਕੇ ਵਿਆਹ ਦੇਖ ਕੇ ਆ ਰਹੇ ਪਰਿਵਾਰ ਤੇ ਮੌਤ ਨੇ ਘੇਰਾ ਪਾ ਲਿਆ ਜਿਸ ਵਿਚ 4 ਲੋਕਾਂ ਦੀ ਕੀਮਤੀ ਜਾਂ ਚਲੇ ਗਈ ਹੈ। ਦੇਖੋ ਪੂਰੀ ਖਬਰ ਵਿਸਥਾਰ ਦੇ ਨਾਲ

ਮੁੱਲਾਂਪੁਰ ਦਾਖਾ – ਜਗਰਾਓਂ ਜੀ. ਟੀ. ਰੋਡ ਮੁੱਲਾਂਪੁਰ ਵਿਖੇ ਮੰਡਿਆਣੀ ਲਾਗੇ ਇਕ ਥਾਰ ਜੀਪ ਆਪਣੇ ਅੱਗੇ ਜਾ ਰਹੇ ਕੰਟੇਨਰ ਹੇਠਾਂ ਜਾ ਵਡ਼ੀ, ਜਿਸ ਦੇ ਸਿੱਟੇ ਵਜੋਂ 2 ਸਕੇ ਭਰਾਵਾਂ ਦੀ ਮੌ ਕੇ ’ਤੇ ਅਤੇ ਇਕ ਦੀ ਡੀ. ਐੱਮ. ਸੀ. ਅਤੇ ਇਕ ਹੋਰ ਦੀ ਨਿੱਜੀ ਹਸਪਤਾਲ ’ਚ ਮੌਤ ਹੋ ਗਈ। ਜਾਣਕਾਰੀ ਅਨੁਸਾਰ ਸ਼ਾਮ 7 ਵਜੇ ਦੇ ਕਰੀਬ ਇਕ ਥਾਰ ਜੀਪ ਪੀ ਬੀ 10 ਐੱਫ ਈ 1829, ਜੋ ਜਗਰਾਓਂ ਤੋਂ ਮੁੱਲਾਂਪੁਰ ਵਿਖੇ ਆ ਰਹੀ ਸੀ, ਜਿਸ ਵਿਚ ਚਾਰ ਨੌਜਵਾਨ ਇਕ ਵਿਆਹ ਸਮਾਗਮ ਤੋਂ ਵਾਪਸ ਆ ਰਹੇ ਸਨ,

ਜਿਉਂ ਹੀ ਉਹ ਮੰਡਿਆਣੀ ਲਾਗੇ ਪੁੱਜੇ ਤਾਂ ਉਸ ਦੇ ਅੱਗੇ ਜਾ ਰਹੇ ਕੰਟੇਨਰ ਦੇ ਪਿੱਛੇ ਉਨ੍ਹਾਂ ਦੀ ਥਾਰ ਜਾ ਵਡ਼ੀ, ਜਿਸ ਦੇ ਸਿੱਟੇ ਵਜੋਂ 2 ਸਕੇ ਭਰਾਵਾਂ ਬਲਕਰਨ ਸਿੰਘ ਅਤੇ ਬਲਤੇਜ ਸਿੰਘ ਪੁੱਤਰ ਬਲਜਿੰਦਰ ਸਿੰਘ ਵਾਸੀ ਭਰੋਵਾਲ ਖੁਰਦ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਅਰਮਾਨਦੀਪ ਸਿੰਘ ਪੁੱਤਰ ਕਮਲਜੀਤ ਸਿੰਘ ਵਾਸੀ ਭਰੋਵਾਲ ਖੁਰਦ ਦੀ ਡੀ. ਐੱਮ. ਸੀ. ’ਚ ਅਤੇ ਏਕਮਦੀਪ ਸਿੰਘ ਪੁੱਤਰ ਜਗਜੀਤ ਸਿੰਘ ਵਾਸੀ ਪੁਡ਼ੈਣ ਦੀ ਮੇਡੀਵੇਅਜ਼ ’ਚ ਮੌਤ ਹੋ ਗਈ।

ਥਾਰ ਜੀਪ ਜੋ ਕੰਟੇਨਰ ਦੇ ਹੇਠਾਂ ਜਾ ਵਡ਼ੀ, ਨੂੰ ਬਡ਼ੀ ਮੁ ਸ਼ ਕਿ ਲ ਨਾਲ ਲੋਕ ਸੇਵਾ ਕਮੇਟੀ ਵਲੰਟੀਅਰਾਂ, ਰਾਹਗੀਰਾਂ ਅਤੇ ਪੁਲਸ ਨੇ ਬਾਹਰ ਕੱਢਿਆ। ਥਾਰ ਦੇ ਚਿੱਥਡ਼ੇ ਉਡ ਗਏ। ਇਸ ਦੀ ਸੂਚਨਾ ਮਿਲਦਿਆਂ ਹੀ ਥਾਣਾ ਦਾਖਾ ਦੇ ਮੁਖੀ ਪ੍ਰੇਮ ਸਿੰਘ ਪੁਲਸ ਪਾਰਟੀ ਸਮੇਤ ਮੌਕੇ ’ਤੇ ਪੁੱਜੇ, ਜਿਨ੍ਹਾਂ ਜ਼ਖਮੀਆਂ ਨੂੰ ਐਂਬੂਲੈਂਸ ਰਾਹੀਂ ਹਸਪਤਾਲ ਪਹੁੰਚਾਇਆ ਅਤੇ ਵਿਭਾਗੀ ਕਾਰਵਾਈ ਅਮਲ ’ਚ ਲਿਆਂਦੀ।

error: Content is protected !!