Home / ਤਾਜਾ ਜਾਣਕਾਰੀ / ਹੁਣੇ ਹੁਣੇ ਪੰਜਾਬ ਆਈ ਮੌਸਮ ਦੀ ਤਾਜਾ ਜਾਣਕਾਰੀ ਖਿੱਚੋ ਫਿਰ ਤਿਆਰੀਆਂ ਆ ਰਿਹਾ ਮੀਂਹ ਦੇਖੋ ਪੂਰੀ ਜਾਣਕਾਰੀ

ਹੁਣੇ ਹੁਣੇ ਪੰਜਾਬ ਆਈ ਮੌਸਮ ਦੀ ਤਾਜਾ ਜਾਣਕਾਰੀ ਖਿੱਚੋ ਫਿਰ ਤਿਆਰੀਆਂ ਆ ਰਿਹਾ ਮੀਂਹ ਦੇਖੋ ਪੂਰੀ ਜਾਣਕਾਰੀ

ਖਿੱਚੋ ਫਿਰ ਤਿਆਰੀਆਂ ਆ ਰਿਹਾ ਮੀਂਹ ਦੇਖੋ

ਅਕਸਰ ਇਹ ਕਿਹਾ ਜਾਂਦਾ ਹੈ ਕਿ ਲੋਹੜੀ ਤੋਂ ਬਾਅਦ ਮੌਸਮ ਖੁੱਲ੍ਹ ਜਾਂਦਾ ਹੈ ਅਤੇ ਠੰਡ ਵੀ ਘਟਦੀ ਹੈ ਪਰ ਇਸ ਵਾਰ ਲੋਹੜੀ ਬੀਤ ਜਾਣ ਤੋਂ ਬਾਅਦ ਵੀ ਮੌਸਮ ‘ਚ ਕੋਈ ਖ਼ਾਸ ਤਬਦੀਲੀ ਵੇਖਣ ਨੂੰ ਨਹੀਂ ਮਿਲ ਰਹੀ ਠੰਡ ਲਗਾਤਾਰ ਵਧਦੀ ਜਾ ਰਹੀ ਹੈ। ਸੀਤ ਲਹਿਰ ਕਾਰਨ ਲੋਕ ਘਰਾਂ ‘ਚ ਡੱਕੇ ਰਹਿਣ ਲਈ ਮਜਬੂਰ ਹਨ। ਮੌਸਮ ਵਿਭਾਗ ਦੀ ਭਵਿੱਖਬਾਣੀ ਹੈ ਕਿ ਆਉਂਦੇ 48 ਘੰਟਿਆਂ ਵਿਚ ਪੰਜਾਬ ਦੇ ਕਈ ਹਿੱਸਿਆਂ ‘ਚ ਬਾਰਿਸ਼ ਹੋਵੇਗੀ ਅਤੇ ਬੱਦਲਵਾਈ ਵਾਲਾ ਮੌਸਮ ਰਹੇਗਾ। ਜਿਸ ਨਾਲ ਠੰਡ ‘ਚ ਇਜ਼ਾਫਾ ਹੋਣਾ ਲਾਜ਼ਮੀ ਹੈ।

ਇਸ ਸੰਬੰਧੀ ਗੱਲਬਾਤ ਕਰਦਿਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਮੌਸਮ ਵਿਭਾਗ ਦੀ ਮੁਖੀ ਡਾ. ਪ੍ਰਭਜੋਤ ਕੌਰ ਨੇ ਦੱਸਿਆ ਕਿ ਆਉਂਦੇ ਦਿਨਾਂ ‘ਚ ਪੰਜਾਬ ਦੇ ਕਈ ਹਿੱਸਿਆਂ ‘ਚ ਮੀਂਹ ਪਵੇਗਾ। ਉਨ੍ਹਾਂ ਕਿਹਾ ਕਿ ਅਗਲੇ 48 ਘੰਟਿਆਂ ਤੱਕ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਤੋ ਇਲਾਵਾ ਬੱਦਲਵਾਈ ਰਹੇਗੀ। ਉਨ੍ਹਾਂ ਦੱਸਿਆ ਕਿ ਆਉਣ ਵਾਲੇ ਦਿਨਾਂ ‘ਚ ਸੂਬੇ ਦੇ ਲੋਕਾਂ ਨੂੰ ਫਿਲਹਾਲ ਠੰਡ ਤੋਂ ਰਾਹਤ ਮਿਲਣ ਦੀ ਉਮੀਦ ਨਹੀਂ ਹੈ। ਮੌਸਮ ਇਕ ਵਾਰ ਫਿਰ ਕਰਵਟ ਲੈਂਦਾ ਨਜ਼ਰ ਆ ਰਿਹਾ ਹੈ। ਦੇਸ਼ ਦੇ ਕਈ ਸੂਬਿਆਂ ‘ਚ ਬਰਫ਼ਬਾਰੀ ਤੇ ਬਾਰਿਸ਼ ਹੋਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ। ਬੁੱਧਵਾਰ ਨੂੰ ਉੱਤਰਾਖੰਡ ਤੇ ਹਿਮਾਚਲ ਪ੍ਰਦੇਸ਼ ‘ਚ ਬਰਫ਼ਬਾਰੀ ਹੋਈ ਤਾਂ ਉੱਥੇ ਹੀ ਉੱਤਰਾਖੰਡ ‘ਚ ਕਈ ਥਾਈਂ ਰੁਕ-ਰੁਕ ਕੇ ਬਾਰਿਸ਼ ਤੇ ਬਰਫ਼ਬਾਰੀ ਦਾ ਦੌਰ ਚੱਲਿਆ ਹੈ।

ਮੌਸਮ ਵਿਭਾਗ ਮੁਤਾਬਿਕ ਅੱਜ ਤੇ ਕੱਲ੍ਹ ਵੀ ਇੱਥੇ ਭਾਰੀ ਬਾਰਿਸ਼ ਤੇ ਬਰਫ਼ਬਾਰੀ ਦਾ ਦੌਰ ਜਾਰੀ ਰਹਿ ਸਕਦਾ ਹੈ। ਇਨ੍ਹਾਂ ਸੂਬਿਆਂ ‘ਚ ਕਿਤੇ-ਕਿਤੇ ਗੜੇਮਾਰੀ ਦੀ ਵੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ। ਦੇਸ਼ ਦੀ ਰਾਸ਼ਟਰੀ ਰਾਜਧਾਨੀ ਦਿੱਲੀ ‘ਚ ਵੀ ਮੌਸਮ ਨੇ ਕਰਵਟ ਲਈ ਹੈ ਤੇ ਉੱਥੇ ਇਕ ਵਾਰ ਸੀਤ ਲਹਿਰ ਦਾ ਦੌਰ ਚੱਲ ਸਕਦਾ ਹੈ।

ਉੱਤਰਾਖੰਡ, ਕਸ਼ਮੀਰ ‘ਚ ਬਦਲਿਆ ਮੌਸਮ
ਉੱਤਰਾਖੰਡ ਦੇ ਹਰਿਦੁਆਰ, ਊਧਮਸਿੰਘ ਨਗਰ, ਪੌੜੀ, ਦੇਹਰਾਦੂਨ ਤੇ ਨੈਨੀਤਾਲ ‘ਚ ਅੱਜ ਤੇ ਕੱਲ੍ਹ ਗੜੇਮਾਰੀ ਹੋ ਸਕਦੀ ਹੈ। ਉੱਥੇ ਹੀ ਕਈ ਇਲਾਕਿਆਂ ‘ਚ ਬਰਫ਼ਬਾਰੀ ਦੀ ਵੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ। ਕਸ਼ਮੀਰ ‘ਚ ਬਰਫ਼ਬਾਰੀ ਦਾ ਦੌਰ ਜਾਰੀ ਹੈ। ਅੱਜ ਵੀ ਉੱਥੇ ਮੌਸਮ ਅਜਿਹਾ ਹੀ ਬਣਿਆ ਰਹਿ ਸਕਦਾ ਹੈ।

ਹੋਰਨਾਂ ਸੂਬਿਆਂ ‘ਚ ਇਹ ਹੈ ਹਾਲ
ਮੌਸਮ ਵਿਭਾਗ ਮੁਤਾਬਿਕ ਪੰਜਾਬ ਦੇ ਕੁਝ ਇਲਾਕਿਆਂ, ਪੱਛਮੀ ਰਾਜਸਥਾਨ ‘ਚ ਸੰਘਣੀ ਧੁੰਦ ਛਾਈ ਹੋਈ ਹੈ। ਓਡੀਸ਼ਾ ਦੇ ਕਈ ਇਲਾਕਿਆਂ ‘ਚ ਸੰਘਣੀ ਧੁੰਦ ਕਾਰਨ ਦ੍ਰਿਸ਼ਤਾ ਪ੍ਰਭਾਵਿਤ ਹੋਈ ਹੈ। ਇਸ ਤੋਂ ਇਲਾਵਾ ਪੱਛਮੀ ਮੱਧ ਪ੍ਰਦੇਸ਼, ਚੰਡੀਗੜ੍ਹ ਤੇ ਹਰਿਆਣਾ, ਬਿਹਾਰ ਮੇਘਾਲਿਆ ‘ਚ ਵੀ ਸੰਘਣੀ ਧੁੰਦ ਨਜ਼ਰ ਆ ਰਹੀ ਹੈ।

error: Content is protected !!