ਹੁਣੇ ਆਈ ਤਾਜਾ ਵੱਡੀ ਖਬਰ
ਨਵੀਂ ਦਿੱਲੀ : ਨਾਗਰਿਕਤਾ ਸੋਧ ਕਾਨੂੰਨ ‘ਤੇ ਦਿੱਲੀ ਵਿਚ ਦੂਜੇ ਦਿਨ ਵੀ ਹਿੰ ਸਾ ਹੋ ਰਹੀ ਹੈ। ਇਥੋਂ ਦੇ ਮੌਜਪੁਰ ਅਤੇ ਜਾਫਰਾਬਾਦ ਵਿਚ ਸੀਏਏ ਅਤੇ ਇਸ ਦਾ ਵਿ ਰੋ ਧ ਕਰਨ ਵਾਲੇ ਆਹਮਣੇ ਸਾਹਮਣੇ ਹਨ। ਕਈ ਵਾਹਨਾਂ ਨੂੰ ਅੱ ਗ ਦੇ ਹਵਾਲੇ ਕਰ ਦਿੱਤਾ ਗਿਆ ਹੈ। ਭਾ ਰੀ ਪੱ-ਥ-ਰ-ਬਾ-ਜ਼ੀ ਹੋ ਰਹੀ ਹੈ। ਭੀੜ ਨੂੰ ਕਾਬੂ ਕਰਨ ਲਈ ਪੁਲਿਸ ਨੂੰ ਅੱਥਰੂ ਗੈਸ ਛੱਡਣੀ ਪੈ ਰਹੀ ਹੈ। ਇਸ ਦੌਰਾਨ ਇਕ ਪੁਲਿਸ ਮੁਲਾਜ਼ਮ ਦੀ ਮੌਤ ਹੋਣ ਦੀ ਖ਼ਬਰ ਆ ਰਹੀ ਹੈ। ਹਾਲਾਂਕਿ ਅਜੇ ਇਸ ਦੀ ਪੁਸ਼ਟੀ ਨਹੀਂ ਹੋਈ ਹੈ। ਉਥੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਟਵੀਟ ਕਰ ਰਾਜਧਾਨੀ ਦੇ ਹਾਲਾਤ ‘ਤੇ ਚਿੰ ਤਾ ਪ੍ਰਗਟਾਈ ਹੈ ਅਤੇ ਸ਼ਾਂਤੀ ਦੀ ਅਪੀਲ ਕੀਤੀ ਹੈ। ਜਾਣੋ ਪੂਰਾ ਹਾਲ…
-ਪੂਰਬੀ ਦਿੱਲੀ : ਮੌਜਪੁਰ ਚੌਕ ਕੋਲ ਟਾਇਰਾਂ ਨੂੰ ਅੱ ਗ ਲਾਈ ਗਈ ਹੈ। ਪੈਟਰੋਲ ਬੰ ਬ ਵੀ ਸੁੱਟੇ ਗਏ ਹਨ। ਵੱਡੀ ਗਿਣਤੀ ਵਿਚ ਪੈਰਾ ਮਿਲਟਰੀ ਇਥੇ ਪਹੁੰਚਣ ਵਾਲੀ ਹੈ। -ਉਤਰੀ ਪੂਰਬੀ ਜ਼ਿਲ੍ਹੇ ਦੇ 10 ਥਾਣਿਆਂ ਵਿਚ ਕਰਫਿਊ ਲਗਾ ਦਿੱਤਾ ਗਿਆ ਹੈ। ਪੁਲਿਸ ਕਮਿਸ਼ਨਰ ਅਮੁਲਿਆ ਪਟਨਾਇਕ ਨੇ ਅਣਮਿੱਥੇ ਸਮੇਂ ਲਈ ਕਰਫਿਊ ਲਾਉਣ ਦੇ ਆਦੇਸ਼ ਦੇ ਦਿੱਤੇ ਹਨ।
-ਮ੍ਰਿਤਕ ਪੁਲਿਸ ਮੁਲਾਜ਼ਮ ਦਾ ਨਾਂ ਹੈਡ ਕਾਂਸਟੇਬਲ ਰਤਨ ਲਾਲ ਹੈ ਜੋ ਗੋਲਕਪੁਰੀ ਵਿਚ ਤਾਇਨਾਤ ਸੀ। ਇਸ ਦੌਰਾਨ ਚਾਂਦਬਾਦ ਇਲਾਕੇ ਵਿਚ ਫਾ ਇ ਰਿੰ ਗ ਦੀ ਸੂਚਨਾ ਆ ਰਹੀ ਹੈ। -ਜਾਫਰਾਬਾਦ ਰੋਡ ‘ਤੇ ਘਰਾਂ ਨੂੰ ਫੂ ਕਿ ਆ ਜਾ ਰਿਹਾ ਹੈ। ਘਰਾਂ ਦੇ ਹੇਠਾਂ ਦੁਕਾਨਾਂ ਵੀ ਹਨ। ਗੋ ਲ਼ੀ ਆਂ ਚੱਲ ਰਹੀਆਂ ਹਨ। ਪਿ ਸ ਤੌ ਲਾਂ ਲਹਿਰਾਈਆਂ ਜਾ ਰਹੀਆਂ ਹਨ। ਪੁਲਿਸ ਦੇ ਹੱਥੋਂ ਮਾਮਲਾ ਨਿਕਲ ਚੁੱਕਾ ਹੈ। ਧਾਰਮਕ ਨਾਅਰੇ ਲੱਗ ਰਹੇ ਹਨ। ਹੁਣ ਇਹ ਮਾਮਲਾ ਸੀਏਏ ਜਾਂ ਐਨਆਰਸੀ ਦਾ ਨਹੀਂ ਰਿਹਾ। ਸੰ ਪ ਰ ਦਾ ਇ ਕ ਹੋ ਗਿਆ ਹੈ।
-ਦੁਕਾਨਾਂ ਦੇ ਸ਼ਟਰ ਤੋ ੜੇ ਜਾ ਰਹੇ ਹਨ। ਅੱਗ ਬੁਝਾਉਣ ਲਈ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਤਕ ਨਹੀਂ ਆ ਰਹੀਆਂ। ਪੁਲਿਸ ਸਮਰਥਨ ਵਿਚ ਨਾਅਰੇ ਲੱਗ ਰਹੇ ਹਨ ਅਤੇ ਨਾਲ ਹੀ ਪੱ ਥ ਰ ਬਾ ਜ਼ੀ ਹੋ ਰਹੀ ਹੈ। ਪੁਲਿਸ ਸਾਰੀਆਂ ਥਾਂਵਾਂ ‘ਤੇ ਦੇਰ ਨਾਲ ਪਹੁੰਚ ਰਹੀ ਹੈ। ਪ੍ਰਧਾਨ ਮੰਤਰੀ ਮੋਦੀ ਦੀ ਜੈ ਦੇ ਨਾਅਰੇ ਲੱਗ ਰਹੇ ਹਨ।
-ਹਾਲਾਤ ਏਨੇ ਵਿ ਗ ੜ ਚੁੱਕੇ ਹਨ ਅਤੇ ਕ ਰ ਫਿ ਊ ਤਕ ਨਹੀਂ ਲਾਇਆ ਜਾ ਰਿਹਾ ਹੈ। ਜਿਨ੍ਹਾਂ ਲੋਕਾਂ ਦੇ ਮਕਾਨ ਜਾਫਰਬਾਦ ਰੋਡ ‘ਤੇ ਹੈ ਉਹ ਬੰਧਕ ਬਣੇ ਹੋਏ ਹਨ। ਇਕ ਪੈਟਰੋਲ ਪੰਪ ਵਿਚ ਵੀ ਅੱਗ ਲੱਗਣ ਦੀ ਸੂਚਨਾ ਹੈ।
