ਇਸ ਵੇਲੇ ਦੀ ਵੱਡੀ ਖਬਰ
ਚੰਡੀਗੜ੍ਹ: ਪੀ.ਜੀ.ਆਈ. ਨੇ ਕੋਰੋਨਾ ਵਾਇਰਸ (ਕੋਵਿਡ-19) ਤੋਂ ਬਚਣ ਲਈ ਦਵਾਈ (ਮਾਲੀਕਿਊਲ) ਖੋਜ ਲਈ ਹੈ, ਜਿਸ ਦਾ ਛੇਤੀ ਇਨ ਵਿਟਰੋ ਅਤੇ ਇਨ ਵੀਵੋ ਪ੍ਰੀਖਣ ਕੀਤਾ ਜਾਵੇਗਾ। ਇਹ ਦਾਅਵਾ ਕੀਤਾ ਹੈ ਪੀ.ਜੀ.ਆਈ. ਦੇ ਐਕਸਪੈਰੀਮੈਂਟਲ ਫਾਰਮੇਕੋਲਾਜੀ ਲੈਬਾਰਟਰੀ, ਡਿਪਾਰਟਮੈਂਟ ਆਫ਼ ਫਾਰਮੇਕੋਲਾਜੀ ਨੇ। ਪੰਜ ਅਜਿਹੇ ਪ੍ਰੋਟੀਨ ਖੋਜੇ ਗਏ ਹਨ, ਜੋ ਪੋਟੈਂਸ਼ਲ ਟਾਰਗੈੱਟ ਹਨ। ਇਸ ‘ਤੇ ਅੰਕੁਸ਼ ਲਗਾ ਕੇ ਵਾਇਰਸ ਨੂੰ ਸਰੀਰ ਨੂੰ ਨੁਕਸਾਨ ਪਹੁੰਚਾਉਣ ਜਾਂ ਫੈਲਣ ਤੋਂ ਰੋਕਿਆ ਜਾ ਸਕੇਗਾ। ਫਾਰਮੇਕੋਲਾਜੀ ਡਿਪਾਰਟਮੈਂਟ ਦੇ ਪ੍ਰੋ. ਬਿਕਾਸ ਮੇਧੀ ਦੀ ਅਗਵਾਈ ‘ਚ ਡਾ. ਫੁਲੇਨ ਸ਼ਰਮਾ, ਨਿਸ਼ਾਂਤ ਸ਼ੇਖਰ, ਮਨੀਸ਼ਾ ਪ੍ਰਜਾਪਤ, ਡਾ. ਪ੍ਰਮੋਦ ਅਵਤੀ, ਡਾ. ਅਜ ਪ੍ਰਕਾਸ਼, ਹਰਦੀਪ ਕੌਰ, ਡਾ. ਸੁਬੋਧ ਕੁਮਾਰ, ਡਾ. ਹਰੀਸ਼ ਕੁਮਾਰ ਅਤੇ ਡਾ. ਸੀਮਾ ਬਾਂਸਲ ਨੇ ਕੁਝ ਪੋਟੈਂਸ਼ਲ ਟਾਰਗੈੱਟਸ ਚਿੰਨ੍ਹਤ ਕੀਤੇ ਹਨ।
ਇਨ੍ਹਾਂ ‘ਚ ਨਿਊਕਲੀਓਕੇਪਸਿਡ ਪ੍ਰੋਟੀਨ, ਪ੍ਰੋਟੀਜ਼ ਐਂਜਾਈਮ, ਈ ਪ੍ਰੋਟੀਨ, ਐੱਮ ਪ੍ਰੋਟੀਨ, ਸਪਾਈਕ ਪ੍ਰੋਟੀਨ ਸ਼ਾਮਲ ਹਨ। ਇਨ੍ਹਾਂ ‘ਤੇ ਇਨ-ਸਿਲਕੋ ਡ ਰੱ ਗ ਡਿਜ਼ਾਈਨਿੰਗ ਰਾਹੀਂ ਡ ਰੱ ਗ ਟਾਰਗੈੱਟ ਮਾਲੀਕਿਊਲ ਆਈਡੈਂਟੀਫਾਈ ਕੀਤਾ ਗਿਆ। ਇਨ-ਸਿਲਕੋ ਡ ਰ ਗ ਡਿਜ਼ਾਈਨਿੰਗ ਉਹ ਪ੍ਰੋਸੈੱਸ ਹੈ, ਜਿਸ ‘ਚ ਬਾਇਓਇਨਫਾਰਮੈਟਿਕਸ ਟੂਲ ਇਸਤੇਮਾਲ ਕਰਕੇ ਡ ਰੱ ਗ ਟਾਰਗੈੱਟ ਮਾਲੀਕਿਊਲ ਨੂੰ ਚਿੰਨ੍ਹਤ ਕੀਤਾ ਜਾਂਦਾ ਹੈ। ਇਸ ‘ਚ ਬਾਇਓਲਾਜੀਕਲ, ਕਲੀਨੀਕਲ ਅਤੇ ਕੈਮੀਕਲ ਡਾਟਾ ਨੂੰ ਯੂਜ਼ ਕਰਕੇ ਡ ਰੱ ਗ ਡਿਸਕਵਰੀ ਦੇ ਪ੍ਰੋਸੈੱਸ ਨੂੰ ਤੇਜ਼ ਕੀਤਾ ਜਾਂਦਾ ਹੈ।
ਕੋਰੋਨਾ ਵਾਇਰਸ ਦੇ ਸੱਤ ਸਟ੍ਰੇਨ
ਡਾ. ਬਿਕਾਸ ਮੇਧੀ ਅਨੁਸਾਰ ਹਿਊਮੈਨ ਕੋਰੋਨਾ ਵਾਇਰਸ ਦੇ ਸੱਤ ਸਟ੍ਰੇਨ ਹੁੰਦੇ ਹਨ। ਇਨ੍ਹਾਂ ‘ਚ 229 ਈ, ਐੱਨ.ਐੱਲ. 63, ਓ.ਸੀ. 43, ਐੱਚ.ਕੇ.ਯੂ. 1, ਐੱਮ.ਈ.ਆਰ.ਐੱਸ.- ਸੀ.ਓ. ਵੀ., ਐੱਸ.ਏ.ਆਰ.ਐੱਸ.-ਸੀ.ਓ.ਵੀ. ਅਤੇ 2019- ਐੱਨ.ਸੀ.ਓ. ਵੀ ਸ਼ਾਮਲ ਹਨ, ਜੋ ਸੰਕਰਮਣ ਲਈ ਜ਼ਿੰਮੇਵਾਰ ਹਨ। ਇਹ ਰੈਸਪੀਰੇਟਰੀ ਟ੍ਰੈਕਟ ਨੂੰ ਆਪਣੇ ਚੁੰਗਲ ‘ਚ ਲੈ ਲੈਂਦਾ ਹੈ, ਜਿਸ ‘ਚ ਲੋਅਰ ਅਤੇ ਅੱਪਰ ਰੈਸਪੀਰੇਟਰੀ ਟ੍ਰੈਕਟ ਸ਼ਾਮਲ ਹੈ। ਇਸ ਨਾਲ ਕਾਮਨ ਕੋਲਡ, ਨਿਮੋਨੀਆ, ਬਰੋਂਕੀਓਲਾਇਟਸ, ਰਾਇਨਾਇਟਿਸ, ਫਰੇਨਜਾਇਟਿਸ, ਸਾਇਨੁਸਾਇਟਸ ਸ਼ਾਮਲ ਹਨ। ਕਈ ਮਰੀਜ਼ਾਂ ਨੂੰ ਵਾਟਰੀ ਡਾਈਰੀਆ (ਪਾਣੀ ਵਾਲੇ ਦਸਤ) ਵੀ ਲੱਗ ਸਕਦੇ ਹਨ। ਇਨ੍ਹਾਂ ਸੱਤ ਸਟ੍ਰੇਨ ‘ਚੋਂ ਤਿੰਨ ਐੱਸ.ਈ.ਆਰ.ਐੱਸ.-ਸੀ.ਓ.ਵੀ., ਐੱਮ.ਈ.ਆਰ.ਐੱਸ.-ਸੀ.ਓ.ਵੀ. ਅਤੇ 2019-ਐੱਨ.ਸੀ.ਓ. ਵੀ ਹਾਇਲੀ ਪੈਥੋਜੇਨਿਕ ਹਨ ਜੋ ਘਾ ਤ ਕ ਕੋਰੋਨਾ ਵਾਇਰਸ ਦੇ ਰੋ ਗ ਫੈ ਲਾ ਉਂ ਦੇ ਹਨ। ਭਾਵ ਏਅਰਬੋਰਨ ਡਾਪਲੇਟਸ ਰਾਹੀਂ ਇਹ ਫੈਲਦੇ ਹਨ।
ਸੰ ਕ ਰ ਮ ਣ ਫੈਲਣ ਤੋਂ ਰੋਕਿਆ ਜਾ ਸਕੇਗਾ
ਪੀ.ਜੀ.ਆਈ. ਦੀ ਟੀਮ ਨੇ ਕੁਝ ਅਜਿਹੇ ਮਾਲੀਕਿਊਲ ਪਤਾ ਲਗਾਏ ਹਨ, ਜਿਨ੍ਹਾਂ ਨੂੰ ਕਿਸੇ ਦੂਜੇ ਰੋਗ ਜਾਂ ਸਥਿਤੀ ਲਈ ਤਿਆਰ ਕੀਤਾ ਗਿਆ ਸੀ। ਇਨ੍ਹਾਂ ਮਾਲੀਕਿਊਲ ਦਾ ਹੁਣ ਕੋਰੋਨਾ ਵਾਇਰਸ ਤੋਂ ਬਾਅਦ ਉਪਜੀਆਂ ਸਥਿਤੀਆਂ ਜਾਂ ਵਾਇਰਸ ਦੇ ਸਰੂਪ ਬਦਲਣ ‘ਚ ਇਨ ਵਿਟਰੋ ਅਤੇ ਇਨ ਵੀਵੋ ਪਲੇਟਫਾਰਮ (ਇਕ ਤਰ੍ਹਾਂ ਦੇ ਟ੍ਰਾਇਲ) ‘ਤੇ ਆਂਕਲਨ ਕੀਤਾ ਜਾ ਰਿਹਾ ਹੈ। ਇਸ ਤੋਂ ਉਮੀਦ ਬੱਝੀ ਹੈ ਕਿ ਇਕ ਨਵੀਂ ਦਵਾਈ ਤਿਆਰ ਹੋਵੇਗੀ ਜੋ ਕੋਵਿਡ-19 ਖਿਲਾਫ਼ ਕੰਮ ਕਰੇਗੀ। ਇਸ ਨੂੰ ਦੁਨੀਆ ਭਰ ‘ਚ ਮਾ ਰ ਕਰ ਰਹੇ ਕੋਰੋਨਾ ਖਿ ਲਾ ਫ਼ ਪ੍ਰਯੋਗ ਕੀਤਾ ਜਾ ਸਕੇਗਾ ਅਤੇ ਇਸ ਦੇ ਫੈਲਣ ਦੇ ਕੇਸਾਂ ‘ਤੇ ਅੰਕੁਸ਼ ਲੱਗ ਸਕੇਗਾ। ਡਾ. ਵਿਕਾਸ ਮੇਧੀ ਨੇ ਦੱਸਿਆ ਕਿ ਕੋਵਿਡ ਵਾਇਰਸ ਖਿ ਲਾ ਫ਼ ਕੁਝ ਟਾਰਗੈੱਟ ਪ੍ਰੋਟੀਨ ਜਿਨ੍ਹਾਂ ਦਾ ਨੰਬਰ ਪੰਜ ਹੈ, ਖੋਜੇ ਗਏ ਹਨ। ਇਸ ਪ੍ਰੋਟੀਨ ਨੂੰ ਦਵਾਈ ਰਾਹੀਂ ਰੋਕ ਕੇ ਜਾਂ ਐਕਟੀਵੇਟ ਕਰ ਕੇ ਦਵਾਈ ਦਾ ਪ੍ਰੀਖਣ ਹੋਵੇਗਾ।
ਇਹ ਹੈ ਇਨ ਵਿਟਰੋ ਜਾਂ ਇਨ ਵੀਵੋ ਟ੍ਰਾਇਲ
ਇਨ ਵਿਟਰੋ ਪਲੇਟਫਾਰਮ ‘ਤੇ ਨਵੇਂ ਖੋਜੇ ਗਏ ਮਾਲੀਕਿਊਲ ਜਾਂ ਦਵਾਈ ਨੂੰ ਮਿਲਦੇ-ਜੁਲਦੇ ਵਾਇਰਸ ਜਿਸ ਨੂੰ ਗ੍ਰੋ ਕੀਤਾ ਜਾਂਦਾ ਹੈ ਤੇ ਇਸਤੇਮਾਲ ਕੀਤਾ ਜਾਂਦਾ ਹੈ। ਇਸੇ ਤਰ੍ਹਾਂ ਇਨ ਵੀਵੋ ਪਲੇਟਫਾਰਮ ‘ਤੇ ਦਵਾਈ ਜਾਂ ਮਾਲੀਕਿਊਲ ਦਾ ਐਨੀਮਲ ਮਾਡਲ ‘ਤੇ ਬਾਡੀ ਦੇ ਅੰਦਰ ਪ੍ਰੀਖਣ ਕੀਤਾ ਜਾਂਦਾ ਹੈ। ਡਾ. ਵਿਕਾਸ ਮੇਧੀ ਨੇ ਦੱਸਿਆ ਕਿ ਕੋਵਿਡ-19 ਵਾਇਰਸ ‘ਤੇ ਇਹ ਕਿਵੇਂ ਕੰਮ ਕਰੇਗਾ, ਇਸਦਾ ਅਗਲੇ ਕੁਝ ਦਿਨਾਂ ‘ਚ ਖੁਲਾਸਾ ਹੋਵੇਗਾ।
