Home / ਤਾਜਾ ਜਾਣਕਾਰੀ / ਹੁਣੇ ਹੁਣੇ ਚੋਟੀ ਦੀ ਮਸ਼ਹੂਰ ਅਦਾਕਾਰਾ ਨੇ ਕੀਤੀ ਖ਼ੁਦਕੁਸ਼ੀ , ਲਿਖਿਆ ਇਹ ਨੋਟ – ਤਾਜਾ ਵੱਡੀ ਖਬਰ

ਹੁਣੇ ਹੁਣੇ ਚੋਟੀ ਦੀ ਮਸ਼ਹੂਰ ਅਦਾਕਾਰਾ ਨੇ ਕੀਤੀ ਖ਼ੁਦਕੁਸ਼ੀ , ਲਿਖਿਆ ਇਹ ਨੋਟ – ਤਾਜਾ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ 

ਜਦੋਂ ਦੀ ਦੁਨੀਆਂ ਦੇ ਵਿੱਚ ਕਰੋਨਾ ਵਰਗੀ ਵੈਸ਼ਵਿਕ ਮਹਾਮਾਰੀ ਆਈ ਹੈ , ਉਦੋਂ ਤੋਂ ਹੀ ਇਸ ਕੋਰੋਨਾ ਮਹਾਂਮਾਰੀ ਨੇ ਹੁਣ ਤੱਕ ਬਹੁਤ ਸਾਰੇ ਲੋਕਾਂ ਦੀਆਂ ਜਾਨਾਂ ਲਈਆਂ ਹਨ । ਜਿਨ੍ਹਾਂ ਦੇ ਵਿੱਚ ਬਹੁਤ ਸਾਰੀਆਂ ਫ਼ਿਲਮੀ ਹਸਤੀਆਂ ਵੀ ਸ਼ਾਮਲ ਸਨ । ਪਰ ਬੀਤੇ ਕੁਝ ਦਿਨਾਂ ਤੋਂ ਲਗਾਤਾਰ ਅਜਿਹੀਆਂ ਖਬਰਾਂ ਵੀ ਸਾਹਮਣੇ ਆ ਰਹੀਆਂ ਨੇ, ਜਿਥੇ ਕਈ ਕਾਰਨਾਂ ਦੇ ਕਾਰਨ ਬਹੁਤ ਸਾਰੇ ਫ਼ਿਲਮੀ ਸਿਤਾਰਿਆਂ ਨੇ ,ਗੀਤਕਾਰਾਂ ਨੇ, ਖਿਡਾਰੀਆਂ ਨੇ ,ਆਪਣੀਆਂ ਜਾਨਾਂ ਗੁਆ ਦਿੱਤੀਆਂ । ਅਜੇ ਇਨ੍ਹਾਂ ਸਾਰੀਆਂ ਪ੍ਰਸਿੱਧ ਹਸਤੀਆਂ ਦੇ ਜਾਣ ਦਾ ਸੋਗ ਅਜੇ ਠੰਢਾ ਨਹੀਂ ਹੋਇਆ ਸੀ ਕਿ ਇਸੇ ਵਿਚਕਾਰ ਹੁਣ ਇੱਕ ਹੋਰ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਇਕ ਚੋਟੀ ਦੀ ਮਸ਼ਹੂਰ ਅਦਾਕਾਰਾ ਦੇ ਵੱਲੋਂ ਖੁਦਕੁਸ਼ੀ ਕਰ ਲਈ ਗਈ ਹੈ ।

ਦਰਅਸਲ ਮਸ਼ਹੂਰ ਟੀਵੀ ਸੀਰੀਅਲ ਦੀ ਅਦਾਕਾਰਾ ਸੋਜਨਿਆ ਨੇ ਵੀਰਵਾਰ ਨੂੰ ਸ਼ਹਿਰ ਦੇ ਨੇੜੇ ਇੱਕ ਅਪਾਰਟਮੈਂਟ ਵਿੱਚ ਛੱਤ ਦੇ ਪੱਖੇ ਨਾਲ ਲਟਕ ਕੇ ਖੁਦਕੁਸ਼ੀ ਕਰ ਲਈ ਹੈ। ਇਸ ਅਦਾਕਾਰਾ ਦੀ ਮੌਤ ਤੇ ਚਲਦੇ ਟੀ ਵੀ ਇੰਡਸਟਰੀ ਦੇ ਵਿੱਚ ਸੋਗ ਦੀ ਲਹਿਰ ਫੈਲੀ ਹੋਈ ਹੈ । ਉੱਥੇ ਹੀ ਪੁਲੀਸ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਅਨੁਸਾਰ ਬੀਤੇ ਕੁਝ ਸਮੇਂ ਤੋਂ ਖਰਾਬ ਸਿਹਤ ਅਤੇ ਕੰਮ ਦੀ ਕਮੀ ਦੇ ਕਾਰਨ, ਸੋਜਾਨਿਆ ਬਹੁਤ ਪ੍ਰੇਸ਼ਾਨ ਚੱਲ ਰਹੀ ਸੀ। ਪੁਲਿਸ ਨੂੰ ਅਭਿਨੇਤਰੀ ਦੇ ਘਰ ਤੋਂ ਚਾਰ ਪੰਨਿਆਂ ਦਾ ਖੁਦਕੁਸ਼ੀ ਨੋਟ ਵੀ ਬਰਾਮਦ ਹੋਇਆ ਹੈ, ਜੋ ਅੰਗਰੇਜ਼ੀ ਵਿੱਚ ਅਤੇ ਕੰਨੜ ਵਿੱਚ ਵੀ ਲਿਖਿਆ ਗਿਆ ਹੈ। ਨੋਟ ਵਿੱਚ ਕਿਹਾ ਗਿਆ ਹੈ ਕਿ ਵਿਗੜਦੀ ਸਿਹਤ ਅਤੇ ਉਦਯੋਗ ਵਿੱਚ ਮੌਜੂਦਾ ਮਾਹੌਲ ਦੇ ਕਾਰਨ ਉਹ ਪਿਛਲੇ ਕਈ ਦਿਨਾਂ ਤੋਂ ਪ੍ਰੇਸ਼ਾਨ ਸੀ।

ਜਿਸ ਦੇ ਚੱਲਦੇ ਹੁਣ ਪੁਲੀਸ ਦੇ ਵੱਲੋਂ ਇਸ ਅਦਾਕਾਰਾ ਦੀ ਖੁਦਕੁਸ਼ੀ ਤੂੰ ਬਾਅਦ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ। ਇਸ ਪ੍ਰਾਪਤ ਹੋਏ ਸੁਸਾਈਡ ਨੋਟ ‘ਤੇ 27, 28 ਅਤੇ 30 ਸਤੰਬਰ ਦੀਆਂ ਤਾਰੀਖਾਂ ਸਨ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਸੌਜਾਨਿਆ ਲਟਕਦੀ ਲਾਸ਼ ਵਾਲੇ ਕਮਰੇ ਦਾ ਦਰਵਾਜ਼ਾ ਖੋਲ੍ਹਣ ਲਈ ਜੋਰ ਲਾਉਣਾ ਪਿਆ। ਨੋਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਉਹ ਇਸ ਕੰਮ ਲਈ ਕਿਸੇ ਹੋਰ ਨੂੰ ਜ਼ਿੰਮੇਵਾਰ ਨਹੀਂ ਠਹਿਰਾਉਂਦੀ ਅਤੇ ਉਹ ਆਪਣੀ ਖੁਦਕੁਸ਼ੀ ਲਈ ਇਕੱਲੀ ਜ਼ਿੰਮੇਵਾਰ ਹੈ।

ਸੋ ਇਸ ਚੋਟੀ ਦੀ ਮਸ਼ਹੂਰ ਅਦਾਕਾਰਾ ਦੀ ਮੌਤ ਤੇ ਚਲਦੇ ਟੀ ਵੀ ਇੰਡਸਟਰੀ ਦੇ ਵਿਚ ਕਾਫੀ ਸੋਗ ਦੀ ਲਹਿਰ ਪਾਈ ਜਾ ਰਹੀ ਹੈ ਤੇ ਲਗਾਤਾਰ ਹੀ ਕਈ ਹਸਤੀਆਂ ਦੇ ਵੱਲੋਂ ਸੌਜਾਨਿਆ ਦੀਅਾਂ ਤਸਵੀਰਾਂ ਆਪਣੇ ਸੋਸ਼ਲ ਮੀਡੀਆ ਅਕਾਉਂਟ ਤੇ ਉੱਪਰ ਸਾਂਝੀਆਂ ਕਰ ਕੇ ਉਨ੍ਹਾਂ ਦੀ ਮੌਤ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ ।

error: Content is protected !!