Home / ਤਾਜਾ ਜਾਣਕਾਰੀ / ਹੁਣੇ ਹੁਣੇ ਖੇਡ ਜਗਤ ਚ ਛਾਇਆ ਸੋਗ ਹੋਈ ਇਸ ਮਸ਼ਹੂਰ ਹਸਤੀ ਦੀ ਅਚਾਨਕ ਮੌਤ – ਤਾਜਾ ਵੱਡੀ ਖਬਰ

ਹੁਣੇ ਹੁਣੇ ਖੇਡ ਜਗਤ ਚ ਛਾਇਆ ਸੋਗ ਹੋਈ ਇਸ ਮਸ਼ਹੂਰ ਹਸਤੀ ਦੀ ਅਚਾਨਕ ਮੌਤ – ਤਾਜਾ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ  

ਜਿੱਥੇ ਬਹੁਤ ਸਾਰੀਆਂ ਸਖ਼ਸ਼ੀਅਤਾਂ ਵੱਲੋਂ ਦੇਸ਼ ਦੇ ਨਾਮ ਕਈ ਤਰਾਂ ਦੇ ਐਵਾਰਡ ਕੀਤੇ ਗਏ ਹਨ। ਉਥੇ ਹੀ ਅਜਿਹੀਆਂ ਸ਼ਖ਼ਸੀਅਤਾਂ ਦੇ ਇਸ ਸੰਸਾਰ ਤੋਂ ਤੁਰ ਜਾਣ ਦੀਆਂ ਸਾਹਮਣੇ ਆਉਣ ਵਾਲੀਆਂ ਦੁੱਖਦਾਈ ਖਬਰਾਂ ਨੇ ਲੋਕਾਂ ਨੂੰ ਝੰ-ਜੋ-ੜ ਕੇ ਰੱਖ ਦਿੱਤਾ ਹੈ। ਵੱਖ ਵੱਖ ਖੇਤਰਾਂ ਦੀਆਂ ਇਨ੍ਹਾਂ ਸਖਸ਼ੀਅਤਾਂ ਦੇ ਇਸ ਸੰਸਾਰ ਤੋਂ ਤੁਰ ਜਾਣ ਨਾਲ ਉਨ੍ਹਾਂ ਦੇ ਖੇਤਰਾ ਵਿੱਚ ਅਤੇ ਉਨ੍ਹਾਂ ਦੇ ਪਰਿਵਾਰਾਂ ਵਿੱਚ ਉਨ੍ਹਾਂ ਦੀ ਕਮੀ ਕਦੇ ਵੀ ਪੂਰੀ ਨਹੀਂ ਹੋ ਸਕਦੀ। ਆਏ ਦਿਨ ਸਾਹਮਣੇ ਆਉਣ ਵਾਲੀਆਂ ਅਜਿਹੀਆਂ ਸੋਗਮਈ ਖਬਰਾਂ ਦੇਸ਼ ਦੇ ਹਾਲਾਤਾਂ ਉਪਰ ਵੀ ਗਹਿਰਾ ਅਸਰ ਪਾਉਂਦੀਆਂ ਹਨ।

ਹੁਣ ਖੇਡ ਜਗਤ ਵਿਚ ਅਚਾਨਕ ਇਸ ਮਸ਼ਹੂਰ ਹਸਤੀ ਦੀ ਹੋਈ ਮੌਤ ਨਾਲ ਸੋਗ ਦੀ ਲਹਿਰ ਫੈਲ ਗਈ ਹੈ ਜਿਸ ਬਾਰੇ ਵੱਡੀ ਤਾਜਾ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਖੇਡ ਜਗਤ ਵਿਚ ਉਸ ਸਮੇਂ ਸੋਗ ਦੀ ਲਹਿਰ ਫੈਲ ਗਈ ਜਦੋਂ ਪ੍ਰਸਿੱਧ ਕੁਮੈਂਟੇਟਰ ਨੋਵੀ ਕਪਾੜੀਆ ਦਾ ਦੇਹਾਂਤ ਹੋਣ ਦੀ ਖਬਰ ਸਾਹਮਣੇ ਆਈ। ਦੱਸਿਆ ਗਿਆ ਹੈ ਕਿ ਉਨ੍ਹਾਂ ਨੂੰ ਸਿਹਤ ਸਬੰਧੀ ਸਮੱਸਿਆਵਾਂ ਦਰਪੇਸ਼ ਆਈਆਂ ਸਨ ਜਿਸ ਕਾਰਨ ਅਚਾਨਕ ਹੀ ਉਨ੍ਹਾਂ ਦਾ ਦਿਹਾਂਤ ਹੋ ਗਿਆ ਹੈ। ਜਿੱਥੇ ਉਹ ਇਕ ਖੇਡ ਕੁਮੈਂਟੇਟਰ ਸਨ। ਉਥੇ ਹੀ ਉਹ ਉੱਘੇ ਲੇਖਕ,ਫੁੱਟਬਾਲ ਪੱਤਰਕਾਰ ਵੀ ਸਨ ਅਤੇ ਇਸ ਦੇ ਨਾਲ ਹੀ ਉਹ ਇਕ ਬਹੁਤ ਚੰਗੇ ਇਨਸਾਨ ਸਨ।

ਇਸ ਸਖਸ਼ੀਅਤ ਦੀ ਇਸ ਖਾਸੀਆਤ ਕਰਕੇ ਹੀ ਉਸਨੂੰ ਭਾਰਤੀ ਫੁੱਟਬਾਲ ਦੀ ਆਵਾਜ਼’ ਆਖਿਆ ਜਾਂਦਾ ਰਿਹਾ ਸੀ। ਕਪਾਡੀਆ ਨੇ ਇੱਕ ਲੇਖਕ ਦੇ ਤੌਰ ਤੇ ਬੇਅਰਫੁੱਟ ਟੂ ਬੂਟਸ, ਭਾਰਤੀ ਫੁੱਟਬਾਲ ਦੇ ਕਈ ਜੀਵਨ ਵਰਗੀਆਂ ਕਿਤਾਬਾਂ ਵੀ ਲਿਖੀਆਂ ਸਨ । ਜੋ ਕਿ ਉਨ੍ਹਾਂ ਵੱਲੋਂ ਖੇਡ ਜਗਤ ਨੂੰ ਇੱਕ ਵਡਮੁਲੀ ਦੇਣ ਹੈ। ਜਿੱਥੇ ਉਹ ਇਕ ਉਘੇ ਟਿੱਪਣੀਕਰ ਵੀ ਸਨ ਉਥੇ ਹੀ ਉਨ੍ਹਾਂ ਵੱਲੋਂ ਨੌਂ ਫੀਫਾ ਵਿਸ਼ਵ ਕੱਪਾਂ ਦੇ ਨਾਲ-ਨਾਲ ਰਾਸ਼ਟਰਮੰਡਲ ਖੇਡਾਂ,ਓਲੰਪਿਕ, ਏਸ਼ੀਅਨ ਖੇਡਾਂ ਨੂੰ ਕਵਰ ਕੀਤਾ ਗਿਆ ਸੀ।

ਉਹਨਾਂ ਦਾ ਅਚਾਨਕ ਦਿਹਾਂਤ ਹੋਣ ਤੇ ਜਿੱਥੇ ਖੇਡ ਜਗਤ ਦੀਆਂ ਵੱਖ ਵੱਖ ਸਖ਼ਸੀਅਤਾਂ ਵੱਲੋਂ ਦੁੱਖ ਦਾ ਇਜ਼ਹਾਰ ਕੀਤਾ ਗਿਆ ਹੈ। ਉਥੇ ਹੀ ਖੇਡ ਮੰਤਰੀ ਵੱਲੋਂ ਵੀ ਉਨ੍ਹਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ ਹੈ ਅਤੇ ਉਨ੍ਹਾਂ ਦੇ ਦਿਹਾਂਤ ਤੋਂ ਖੇਡ ਜਗਤ ਲਈ ਕਦੇ ਵੀ ਪੂਰਾ ਨਾ ਹੋਣ ਵਾਲਾ ਘਾਟਾ ਦੱਸਿਆ ਹੈ।

error: Content is protected !!