Home / ਤਾਜਾ ਜਾਣਕਾਰੀ / ਹੁਣੇ ਹੁਣੇ ਕਰੋਨਾ ਕਾਰਨ ਇਸ ਸੁਪਰਸਟਾਰ ਦੀ ਹੋਈ ਮੌਤ ਛਾਇਆ ਸੋਗ – ਤਾਜਾ ਵੱਡੀ ਖਬਰ

ਹੁਣੇ ਹੁਣੇ ਕਰੋਨਾ ਕਾਰਨ ਇਸ ਸੁਪਰਸਟਾਰ ਦੀ ਹੋਈ ਮੌਤ ਛਾਇਆ ਸੋਗ – ਤਾਜਾ ਵੱਡੀ ਖਬਰ

ਕਰੋਨਾ ਕਾਰਨ ਇਸ ਸੁਪਰਸਟਾਰ ਦੀ ਹੋਈ ਮੌਤ

ਕੋਰੋਨਾ ਵਾਇਰਸ ਦੀ ਲਪੇਟ ਵਿਚ ਆਉਣ ਨਾਲ ਹਾਲੀਵੁੱਡ ਸੁਪਰਸਟਾਰ ਮਾਰਕ ਬਲਮ ਦਾ ਦਿਹਾਂਤ ਹੋ ਗਿਆ। ਫੋਕਸ ਨਿਊਜ਼ ਦੀ ਰਿਪੋਰਟ ਮੁਤਾਬਿਕ ਮਾਰਕ ਦੀ ਪਤਨੀ ਜੈਨੇਟ ਜੇਰਿਸ਼ ਨੇ ਇਕ ਈ-ਮੇਲ ਦੇ ਜਰੀਏ ਉਨ੍ਹਾਂ ਦੇ ਦਿਹਾਂਤ ਦੀ ਪੁਸ਼ਟੀ ਕੀਤੀ ਹੈ। ਜੈਨੇਟ ਨੇ ਦੱਸਿਆ- ਮੇਰੇ ਪਤੀ ਨੇ ਕੋਰੋਨਾ ਵਾਇਰਸ ਤੋਂ ਬਾਅਦ ਕੰਪਲੀਕੇਸ਼ਨਸ ਦੇ ਚਲਦਿਆਂ ਕਲ ਇਸ ਦੁਨੀਆ ਨੂੰ ਅਲਵਿਦਾ ਆਖ ਦਿੱਤਾ।

ਦੱਸ ਦੇਈਏ ਕਿ ਮਾਰਕ ਨੇ ਨਿਯੂਰਕ ਦੇ ਇਕ ਹਸਪਤਾਲ ਵਿਚ ਆਖਰੀ ਸਾਹ ਲਿਆ। SAG-AFTRA ਦੇ ਅਗਜ਼ੀਕਿਊਟ ਵਾਇਸ ਪ੍ਰੈਜ਼ੀਡੈਂਟ ਰੇਬੇਕਾ ਡੇਮਨ ਨੇ ਵੀ ਟਵਿੱਟਰ ਉੱਤੇ ਮਾਰਕ ਦੇ ਦਿਹਾਂਤ ਦੀ ਪੁਸ਼ਟੀ ਕੀਤੀ ਹੈ। ਡੇਮਨ ਨੇ ਲਿਖਿਆ- ਬਹੁਤ ਦੁੱਖ ਦੇ ਨਾਲ ਮੈਂ ਇਹ ਦੱਸਣਾ ਚਾਹੁੰਦਾ ਹਾਂ ਕਿ ਮੇਰੇ ਦੋਸਤ ਅਤੇ ਬੋਰਡ ਦੇ ਸਾਬਕਾ ਮੈਂਬਰ ਮਾਰਕ ਬਲਮ ਦਾ ਕੋਰੋਨਾ ਕਾਰਨ ਦਿਹਾਂਤ ਹੋ ਗਿਆ ਹੈ। ਮਾਰਕ ਇਕ ਡੇਡੀਕੇਟਿਡ ਐਕਟਰ ਸਨ ਅਤੇ ਸਾਲ 2007 ਤੋਂ ਲੈ ਕੇ 2013 ਤਕ ਸਾਡੇ ਨਾਲ ਰਹੇ ਹਨ। ਉਨ੍ਹਾਂ ਬਿਨਾ ਥੱਕੇ ਪੂਰੇ ਜੋਸ਼ ਨਾਲ ਕੰਮ ਕੀਤਾ ਅਤੇ ਉਹ ਇਕ ਕਮਾਲ ਦੇ ਐਡਵੋਕੇਟ ਸਾਬਿਤ ਹੋਏ।

ਦੱਸਣਯੋਗ ਹੈ ਕਿ ਮਾਰਕ ਨੂੰ ਥੀਏਟਰ ਅਤੇ ਸਿਨੇਮਾ ਵਿਚ ਉਨ੍ਹਾਂ ਦੇ ਸ਼ਾਨਦਾਰ ਕੰਮ ਲਈ ਜਾਣਿਆ ਜਾਂਦਾ ਹੈ। ਨੈਟਫਲਿਕਸ ਦੀ ਚਰਚਿਤ ਵੈੱਬ ਸੀਰੀਜ਼ ‘You’ ਵਿਚ ਜੋ ਦੇ ਮਲਿਕ ਦਾ ਕਿਰਦਾਰ ਨਿਭਾਇਆ ਸੀ। ਇਹ ਵੈੱਬ ਸੀਰੀਜ਼ ਕਾਫੀ ਪ੍ਰਸਿੱਧ ਹੋਈ।

error: Content is protected !!