ਆਈ ਪੰਜਾਬ ਲਈ ਮਾੜੀ ਖਬਰ
ਇੱਕ ਵਾਰ ਫਿਰ ਤੋੰ ਕਨੇਡਾ ਤੋੰ ਅਜਿਹੀ ਖਫਰ ਆਈ ਹੈ ਜਿਸ ਨਾਲ ਕਨੇਡਾ ਦੇ ਪੂਰੇ ਪੰਜਾਬੀ ਭਾਈਚਾਰੇ ਸਮੇਤ ਪੰਜਾਬ ਵਿਚ ਸੋਗ ਦੀ ਲਹਿਰ ਦੌੜ ਗਈ ਹੈ। ਕੈਨੇਡਾ ਦੇ ਐਬਟਸਫੋਰਡ ’ਚ ਰਹਿੰਦੇ ਮੁੱਦਕੀ ਦੇ ਪਿੰਡ ਪਤਲੀ ਦੇ ਜੰਮਪਲ ਸੁਖਦੇਵ ਧਾਲੀਵਾਲ ਦਾ ਅਣਪਛਾਤੇ ਲੋਕਾਂ ਵਲੋਂ ਕ ਤ ਲ ਕਰ ਦਿੱਤਾ ਗਿਆ। ਕਾ ਤ ਲਾਂ ਨੇ ਇਸ ਨੂੰ ਅੰਜਾਮ ਦੇਣ ਮਗਰੋਂ ਕਾਰ ਸਣੇ ਉਸ ਦੀ ਮਿ੍ ਤ ਕ ਦੇ ਹ ਨੂੰ ਅੱ ਗ ਵੀ ਲੱਗਾ ਦਿੱਤੀ। ਜਾਣਕਾਰੀ ਅਨੁਸਾਰ ਸੁਖਦੇਵ ਸਾਬਕਾ ਸਰਪੰਚ ਅਰਜਨ ਸਿੰਘ ਧਾਲੀਵਾਲ ਦਾ ਛੋਟਾ ਪੁੱਤਰ ਸੀ, ਜਿਸ ਦਾ ਐਬਟਸਫੋਰਡ ’ਚ ਉਸਦੇ ਘਰ ਤੋਂ ਥੋੜੀ ਦੂਰ ਕ ਤ ਲ ਕਰ ਦਿੱਤਾ ਗਿਆ।
ਮ੍ਰਿ ਤ ਕ ਦੇ ਵੱਡੇ ਭਰਾ ਸਾਬਕਾ ਸਰਪੰਚ ਜਸਵੀਰ ਸਿੰਘ ਧਾਲੀਵਾਲ ਨੇ ਦੱਸਿਆ ਕਿ 15 ਨਵੰਬਰ ਦੀ ਸ਼ਾਮ ਨੂੰ ਧਾਲੀਵਾਲ ਆਪਣੇ ਇਕ ਅਤਿ ਨਜ਼ਦੀਕੀ ਰਿਸ਼ਤੇਦਾਰ ਨਾਲ ਘਰੋਂ ਬਾਹਰ ਗਿਆ ਸੀ। ਸ਼ਾਮ 8 ਵਜੇ ਦੇ ਕਰੀਬ ਉਸਦੀ ਆਪਣੀ ਪਤਨੀ ਅਵਨੀਤ ਧਾਲੀਵਾਲ ਨਾਲ ਆਖਰੀ ਵਾਰ ਗੱਲ ਹੋਈ ਅਤੇ 10 ਵਜੇ ਮਗਰੋਂ ਉਸਦਾ ਫੋਨ ਬੰਦ ਹੋ ਗਿਆ। ਅਗਲੇ ਦਿਨ ਸੁਖਦੇਵ ਦੀ ਕਿਰਾਏ ’ਤੇ ਲਈ ਸ਼ੈਵਰਲੈਟ ਕਾਰ ਸ ੜੀ ਹੋਈ ਖੇਤਾਂ ’ਚੋਂ ਮਿਲੀ, ਜਿਸ ’ਚ ਜਲੀ ਹੋਈ ਲੋਥ ਸੀ। ਪੁਲਸ ਨੇ ਇਸ ਸਬੰਧੀ ਸੁਖਦੇਵ ਦੀ ਪਤਨੀ ਨੂੰ ਸੂਚਿਤ ਕੀਤਾ ਪਰ ਲੋਥ ਉਸ ਦੇ ਪਤੀ ਦੀ ਹੈ, ਦੀ ਪੁਸ਼ਟੀ ਨਹੀਂ ਕੀਤੀ।
ਜਸਵੀਰ ਧਾਲੀਵਾਲ ਨੇ ਦੱਸਿਆ ਕਿ ਹੁਣ 6 ਦਸੰਬਰ ਨੂੰ ਕੈਨੇਡਾ ਪੁਲਸ ਨੇ ਫਰਾਂਸ ਦੀ ਲੈਬ ਤੋਂ ਆਈ ਡੀ. ਐਨ. ਏ. ਰਿਪੋਰਟ ਦੇ ਹਵਾਲੇ ਨਾਲ ਪੁਸ਼ਟੀ ਕਰ ਦਿੱਤੀ ਕਿ ਉਹ ਦੇ ਹ ਸੁਖਦੇਵ ਦੀ ਹੈ। ਕੈਨੇਡਾ ਪੁਲਸ ਦਾ ਮੰਨਣਾ ਹੈ ਕਿ ਕਾ ਤ ਲਾਂ ਨੇ ਵਾਰਦਾਤ ਮਗਰੋਂ ਉਸ ਦੀ ਦੇ ਹ ਨੂੰ ਕਾਰ ਸਣੇ ਅੱ ਗ ਲਗਾ ਦਿੱਤਾ ਸੀ। ਘਟਨਾ ਸਬੰਧੀ ਸੁਖਦੇਵ ਧਾਲੀਵਾਲ ਦੇ ਰਿਸ਼ਤੇਦਾਰ ਦਾ ਬਿਆਨ ਵੀ ਅਹਿਮ ਹੈ, ਜੋ ਘਟਨਾ ਦੇ ਕਰੀਬ 5 ਦਿਨ ਬਾਅਦ ਜ ਖ਼ ਮੀ ਹਾਲਤ ’ਚ ਹਸਪਤਾਲ ’ਚੋਂ ਮਿਲਿਆ ਸੀ। ਇਸ ਨੂੰ ਅੰਜਾਮ ਦੇਣ ਵਾਲੇ ਕੌਣ ਸਨ ? ਸੁਖਦੇਵ ਧਾਲੀਵਾਲ ਨਾਲ ਕਾ ਤ ਲਾਂ ਦੀ ਕੀ ਰੰਜਿਸ਼ ਸੀ, ਆਦਿ ਸਵਾਲਾਂ ਤੋਂ ਪਰਦਾ ਚੁੱਕਣ ਲਈ ਕੈਨੇਡਾ ਪੁ ਲ ਸ ਜਾਂਚ ਕਰ ਰਹੀ ਹੈ।
