Home / ਤਾਜਾ ਜਾਣਕਾਰੀ / ਹੁਣੇ ਹੁਣੇ ਇਸ ਮਸ਼ਹੂਰ ਪੰਜਾਬੀ ਗਾਇਕ ਦੇ ਘਰੇ ਪਿਆ ਸੋਗ ਹੋਈ ਮੌਤ

ਹੁਣੇ ਹੁਣੇ ਇਸ ਮਸ਼ਹੂਰ ਪੰਜਾਬੀ ਗਾਇਕ ਦੇ ਘਰੇ ਪਿਆ ਸੋਗ ਹੋਈ ਮੌਤ

ਮਸ਼ਹੂਰ ਪੰਜਾਬੀ ਗਾਇਕ ਦੇ ਘਰੇ ਪਿਆ ਸੋਗ

ਜਲੰਧਰ — ਹੁਣੇ ਹੁਣੇ ਬਹੁਤ ਹੀ ਦੁਖਦਾਈ ਖਬਰ ਆ ਰਹੀ ਹੈ ਕੇ ਮਸ਼ਹੂਰ ਪੰਜਾਬੀ ਗਾਇਕਾ ਸਾਰਿਕਾ ਗਿੱਲ ਦੇ ਘਰੋਂ ਦੁੱਖ ਦੀ ਖਬਰ ਸਾਹਮਣੇ ਆਈ ਹੈ। ਉਨ੍ਹਾਂ ਦਾ ਪਰਿਵਾਰ ਸਦਮੇ ‘ਚ ਹੈ ਕਿਉਂਕਿ ਉਨ੍ਹਾਂ ਦੀ ਨਾਨੀ ਇਸ ਦੁਨੀਆਂ ਨੂੰ ਹਮੇਸ਼ਾ ਲਈ ਅਲਵਿਦਾ ਆਖ ਗਏ ਹਨ, ਜਿਸਦੇ ਚੱਲਦਿਆਂ ਸਾਰਿਕਾ ਗਿੱਲ ਨੇ ਆਪਣੇ ਇੰਸਟਾਗ੍ਰਾਮ ‘ਤੇ ਇਕ ਭਾਵੁਕ ਪੋਸਟ ਸਾਂਝੀ ਕੀਤੀ ਹੈ।

ਪੋਸਟ ‘ਚ ਉਨ੍ਹਾਂ ਨੇ ਆਪਣੀ ਨਾਨੀ ਦੀ ਤਸਵੀਰ ਸ਼ੇਅਰ ਕਰਦਿਆਂ ਲਿਖਿਆ, ”R9P ਬੀਬੀ ਜੀ…ਕੁਝ ਦਿਲ ਪਹਿਲਾਂ ਹੀ ਮੈਂ ਆਪਣੀ ਨਾਨੀ ਨੂੰ ਗੁਆ ਦਿੱਤਾ ਹੈ…ਮੈਂ ਸ਼ਬਦਾਂ ਰਾਹੀਂ ਬਿਆਨ ਨਹੀਂ ਕਰ ਸਕਦੀ, ਜੋ ਮੇਰੀ ਤੇ ਮੇਰੇ ਪਰਿਵਾਰ ਦੀ ਜ਼ਿੰਦਗੀ ‘ਚ ਖਾਲੀਪਨ ਆ ਗਿਆ ਹੈ… ਬਸ ਮੇਰੇ ਕੋਲ ਉਨ੍ਹਾਂ ਦੀਆਂ ਅਣਮੁੱਲੀਆਂ ਯਾਦਾਂ ਹੀ ਰਹਿ ਗਈਆਂ ਹਨ,

ਜੋ ਅਸੀਂ ਇਕੱਠੇ ਬਿਤਾਈਆਂ ਸਨ। ਜਿਹੜੀਆਂ ਵਾਰਤਾਲਾਪ ਅਸੀਂ ਕਰਦੇ ਹੁੰਦੇ ਸੀ ਉਹ ਵਾਰ-ਵਾਰ ਮੇਰੇ ਦਿਮਾਗ ‘ਚ ਘੁੰਮ ਰਹੀਆਂ ਨੇ…ਮੈਨੂੰ ਬੀਬੀ ਜੀ ਤੁਹਾਡੇ ਨਾਲ ਬੈਠ ਕੇ ਗੱਲਾਂ ਕਰਨ ਦਾ ਕੋਈ ਮੌਕਾ ਨਹੀਂ ਮਿਲੇਗਾ।”

ਦੱਸ ਦਈਏ ਕਿ ਇਸ ਦੇ ਨਾਲ ਹੀ ਸਾਰਿਕਾ ਗਿੱਲ ਨੇ ਅੱਗੇ ਲਿਖਿਆ ਹੈ, ”ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦੀ ਹਾਂ ਕਿ ਤੁਸੀਂ ਆਪਣੇ ਬਜ਼ੁਰਗਾਂ ਨਾਲ ਵੱਧ ਤੋਂ ਵੱਧ ਸਮਾਂ ਬਿਤਾਓ ਕਿਉਂਕਿ ਉਹ ਪਲ ਅਨਮੋਲ ਹੁੰਦੇ ਹਨ ਅਤੇ ਤੁਸੀਂ ਉਨ੍ਹਾਂ ਪਲਾਂ ਨੂੰ ਆਪਣੀ ਸਾਰੀ ਉਮਰ ਆਪਣੇ ਨਾਲ ਲੈ ਜਾਵੋਗੇ…ਵਾਹਿਗੁਰੂ ਜੀ ਆਪਣੇ ਚਰਨਾਂ ‘ਚ ਨਿਵਾਸ ਬਖਸ਼ਣ.. ਤੁਹਾਡੀ ਬਹੁਤ ਯਾਦ ਆ ਰਹੀ ਹੈ ਬੀਬੀ ਜੀ।”

error: Content is protected !!