Home / ਤਾਜਾ ਜਾਣਕਾਰੀ / ਹੁਣੇ ਕਨੇਡਾ ਜਾਣ ਵਾਲਿਆਂ ਲਈ ਆਈ ਜਰੂਰੀ ਖ਼ਬਰ ਲਾਗੂ ਹੋਏ ਨਵੇਂ ਇਮੀਗ੍ਰੇਸ਼ਨ ਨਿਯਮ ਜਾਣੋ

ਹੁਣੇ ਕਨੇਡਾ ਜਾਣ ਵਾਲਿਆਂ ਲਈ ਆਈ ਜਰੂਰੀ ਖ਼ਬਰ ਲਾਗੂ ਹੋਏ ਨਵੇਂ ਇਮੀਗ੍ਰੇਸ਼ਨ ਨਿਯਮ ਜਾਣੋ

ਕਨੇਡਾ ਜਾਣ ਵਾਲਿਆਂ ਲਈ ਆਈ ਜਰੂਰੀ ਖ਼ਬਰ

ਹੁਣੇ ਕਨੇਡਾ ਜਾਣ ਵਾਲਿਆਂ ਲਈ ਆਈ ਜਰੂਰੀ ਖ਼ਬਰ ਲਾਗੂ ਹੋਏ ਨਵੇਂ ਇਮੀਗ੍ਰੇਸ਼ਨ ਨਿਯਮ ਜਾਣੋ ‘ਕੈਨੇਡਾ ਸਰਕਾਰ ਦੁਆਰਾ 3 ਦਸੰਬਰ ਤੋਂ ਇਮੀਗਰੇਸ਼ਨ ਨਿਯਮਾਂ ਵਿੱਚ ਸੋਧ ਕੀਤੀ ਗਈ ਹੈ। ਜਿਨ੍ਹਾਂ ਵਿਦੇਸ਼ੀ ਲੋਕਾਂ ਕੋਲ ਕੈਨੇਡਾ ਦਾ ਵਿਜ਼ਟਰ ਵੀਜ਼ਾ ਵਰਕ ਪਰਮਿਟ ਜਾਂ ਸਟੱਡੀ ਵੀਜ਼ਾ ਹੈ।ਉਹ ਇਸ ਦੀ ਮਿਆਦ ਵਧਾਉਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਆਪਣੇ ਬਾਇਓਮੈਟ੍ਰਿਕ ਨਮੂਨੇ ਦੇਣੇ ਪੈਣਗੇ ਤਾਂ ਕਿ ਗ਼ਲਤ ਅਨਸਰਾਂ ਦੀ ਆਸਾਨੀ ਨਾਲ ਪਹਿਚਾਣ ਕੀਤੀ ਜਾ ਸਕੇ। ਇਸ ਕੰਮ ਲਈ ਕੈਨੇਡਾ ਦੇ ਵੱਖ ਵੱਖ ਸ਼ਹਿਰਾਂ ਵਿੱਚ ਇਸ ਕੰਮ ਨਾਲ ਸਬੰਧਿਤ 58 ਸੇਵਾ ਕੇਂਦਰ ਹੋਂਦ ਵਿੱਚ ਆ ਚੁੱਕੇ ਹਨ।

ਜਿੱਥੇ ਇਨ੍ਹਾਂ ਵਿਦੇਸ਼ੀ ਨਾਗਰਿਕਾਂ ਨੂੰ ਆਪਣੀਆਂ ਉਂਗਲਾਂ ਦੇ ਨਿਸ਼ਾਨ ਅਤੇ ਡਿਜ਼ੀਟਲ ਤਸਵੀਰਾਂ ਦੇਣੀਆਂ ਪੈਣਗੀਆਂ। ਜਿੱਥੇ ਇਸ ਨਿਯਮ ਨਾਲ ਇਮੀਗ੍ਰੇਸ਼ਨ ਅਧਿਕਾਰੀਆਂ ਦਾ ਜਾਂਚ ਦਾ ਕੰਮ ਸੌਖਾ ਹੋ ਜਾਵੇਗਾ। ਉੱਥੇ ਹੀ ਵਿਦੇਸ਼ੀ ਨਾਗਰਿਕਾਂ ਨੂੰ ਵੀ ਵਾਰ ਵਾਰ ਚੱਕਰ ਕੱਟਣੇ ਨਹੀਂ ਪੈਣਗੇ। ਇਸ ਨਾਲ ਉਨ੍ਹਾਂ ਦੇ ਸਮੇਂ ਅਤੇ ਪੈਸੇ ਦੀ ਵੀ ਬੱਚਤ ਹੋਵੇਗੀ। ਜਿਹੜੇ ਵਿਅਕਤੀ ਕੱਚੇ ਤੌਰ ਤੇ ਰਹਿ ਰਹੇ ਹਨ ਅਤੇ ਹੁਣ ਪੀ ਆਰ ਲਈ ਅਪਲਾਈ ਕਰਨ ਦੀ ਤਿਆਰੀ ਕਰ ਰਹੇ ਹਨ। ਉਨ੍ਹਾਂ ਤੇ ਵੀ ਇਹ ਨਿਯਮ ਲਾਗੂ ਹੁੰਦਾ ਹੈ।

ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਮਾਰਕੋ ਮੈਡੀਸੀਨੋ ਦੇ ਦੱਸਣ ਮੁਤਾਬਿਕ ਦੁਨੀਆਂ ਦੇ ਲੱਗਭੱਗ 70 ਮੁਲਕਾਂ ਨੇ ਵਿਦੇਸ਼ੀ ਨਾਗਰਿਕਾਂ ਲਈ ਇਸ ਸਿਸਟਮ ਨੂੰ ਅਪਣਾਇਆ ਹੋਇਆ ਹੈ। ਕਈ ਕੈਨੇਡਾ ਵਿੱਚ ਰਹਿਣ ਵਾਲੇ ਵਿਦੇਸ਼ੀ ਨਾਗਰਿਕ ਹੋ ਸਕਦਾ ਹੈ। ਇਸ ਸਮੇਂ ਕਿਸੇ ਹੋਰ ਮੁਲਕ ਵਿੱਚ ਗਏ ਹੋਣ। ਉਨ੍ਹਾਂ ਨੂੰ ਚਾਹੀਦਾ ਹੈ ਕਿ ਉਹ ਉਸ ਮੁਲਕ ਵਿੱਚ ਹੀ ਆਪਣੇ ਬਾਇਓਮੈਟ੍ਰਿਕ ਨਮੂਨੇ ਉੱਥੋਂ ਦੇ ਵੀਜ਼ਾ ਅਰਜ਼ੀ ਕੇਂਦਰ ਦੇ ਵਿੱਚ ਦੇ ਦੇਣ ਨਹੀਂ ਤਾਂ ਉਨ੍ਹਾਂ ਦਾ ਕੈਨੇਡਾ ਵਿੱਚ ਵਾਪਸ ਆਉਣਾ ਜਾਇਜ਼ ਨਹੀਂ ਮੰਨਿਆ ਜਾਵੇਗਾ।

ਵਿਦੇਸ਼ੀ ਮੂਲ ਦੇ ਵਿਅਕਤੀਆਂ ਨੂੰ ਆਪਣੇ ਨੇੜੇ ਦੇ ਕੇਂਦਰਾਂ ਤੇ ਆਨਲਾਈਨ ਬੇਨਤੀ ਕਰਨੀ ਪਵੇਗੀ। ਜੇਕਰ ਕੋਈ ਆਦਮੀ ਸੇਵਾ ਕੇਂਦਰ ਤੇ ਜਾਣਾ ਚਾਹੁੰਦਾ ਹੈ ਤਾਂ ਨਿੱਜੀ ਤੌਰ ਤੇ ਜਾ ਕੇ ਵੀ ਬੇਨਤੀ ਕੀਤੀ ਜਾ ਸਕਦੀ ਹੈ। ਇਸ ਤੋਂ ਬਾਅਦ ਬਾਇਓਮੈਟ੍ਰਿਕ ਨਮੂਨੇ ਦਰਜ਼ ਕਰਵਾਏ ਜਾ ਸਕਣਗੇ।ਇਸ ਅਹਿਮ ਜਾਣਕਾਰੀ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ।

error: Content is protected !!