ਹੁਣ ਹੋਏਗਾ ਇਹ ਵੱਡਾ ਕੰਮ
ਇਸ ਵੇਲੇ ਇੱਕ ਵੱਡੀ ਖ਼ਬਰ 2000 ਰੁਪਏ ਦੇ ਨਵੇਂ ਨੋਟ ਨਾਲ ਜੁੜੀ ਆ ਰਹੀ ਹੈ। ਇਹ ਖ਼ਬਰ ਸਿਰਫ ਉਹਨਾਂ ਲੋਕਾਂ ਵਾਸਤੇ ਹੀ ਲਾਹੇਵੰਦ ਹੈ ਜੋ ਇੰਡੀਅਨ ਬੈਂਕ ‘ਚ ਖਾਤਾਧਾਰਕ ਹਨ। ਬੈਂਕ ਨੇ ਆਪਣੇ ਗਾਹਕਾਂ ਦੀ ਸਹੂਲਤ ਲਈ ਇੱਕ ਅਨੌਖਾ ਕਦਮ ਚੁੱਕਿਆ ਹੈਇੰਡੀਅਨ ਬੈਂਕ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ 1 ਮਾਰਚ ਤੋਂ 2000 ਰੁਪਏ ਦੇ ਨੋਟ ਇੰਡੀਅਨ ਬੈਂਕ ਦੇ ਏਟੀਐਮ ‘ਚ ਨਹੀਂ ਭਰੇ ਜਾਣਗੇ। ਇਸ ਦੀ ਬਜਾਏ 200 ਰੁਪਏ ਦੇ ਨੋਟ ਇੰਡੀਅਨ ਬੈਂਕ ਦੇ ਏਟੀਐਮ ਵਿੱਚ ਭਰੇ ਜਾਣਗੇ। ਇੰਡੀਅਨ ਬੈਂਕ ਦੇ
ਅਧਿਕਾਰੀਆਂ ਦਾ ਕਹਿਣਾ ਹੈ ਕਿ ਜਦੋਂ ਲੋਕ ਏਟੀਐਮ ਤੋਂ ਪੈਸੇ ਕਢਵਾਉਂਦੇ ਹਨ ਤਾਂ ਉਨ੍ਹਾਂ ਨੂੰ 2000 ਰੁਪਏ ਦਾ ਨੋਟ ਮਿਲਦਾ ਹੈ। ਇਸ ਨੂੰ ਖੁਲਵਾਉਣ ਲਈ ਗਾਹਕ ਵਾਪਸ ਬੈਂਕ ਆਉਂਦੇ ਹਨ। ਇਸ ਤੋਂ ਬਚਣ ਲਈ ਬੈਂਕ ਅਧਿਕਾਰੀਆਂ ਨੇ ਫੈਸਲਾ ਲਿਆ ਹੈ ਕਿ ਉਹ 2000 ਰੁਪਏ ਦੇ ਨੋਟ ਨੂੰ ਇੰਡੀਅਨ ਬੈਂਕ ਦੇ ਏਟੀਐਮ ਵਿੱਚ ਨਹੀਂ ਲੋਡ ਕਰਨਗੇ। ਇਸ ਦੀ ਬਜਾਏ, 200 ਰੁਪਏ ਦਾ ਨੋਟ ਇੰਡੀਅਨ ਬੈਂਕ ਦੇ ਏਟੀਐਮ ਤੇ ਲੋਡ ਕੀਤਾ ਜਾਵੇਗਾ। ਅਧਿਕਾਰੀਆਂ ਦਾ ਕਹਿਣਾ ਹੈ ਕਿ 1 ਮਾਰਚ ਤੱਕ ਸਾਰੇ ਇੰਡੀਅਨ ਬੈਂਕ ਦੇ
ਏਟੀਐਮ 200 ਰੁਪਏ ਦੇ ਨੋਟਾਂ ਨਾਲ ਤਬਦੀਲ ਕਰ ਦਿੱਤੇ ਜਾਣਗੇ। ਤੁਹਾਨੂੰ ਦੱਸ ਦਿੰਦੇ ਹਾਂ ਕਿ ਜਦੋਂ ਮੋਦੀ ਸਰਕਾਰ ਨੇ ਆਪਣੇ ਪਿਛਲੇ ਕਾਰਜਕਾਲ ਦੌਰਾਨ ਨੋਟਬੰਦੀ ਕੀਤੀ ਸੀ ਤਾਂ ਉਸ ਤੋਂ ਬਾਅਦ 2000 ਰੁਪਏ ਦਾ ਨਵਾਂ ਨੋਟ ਜਾਰੀ ਹੋਇਆ ਸੀ ਜਿਸ ਤੋਂ ਬਾਅਦ ਬੈਂਕਾਂ ਨੇ ਆਪਣੇ ਏ ਟੀ ਐਮ ਮਸ਼ੀਨਾਂ ਦਾ ਸਿਸਟਮ ਬਦਲਿਆ ਸੀ ਜਿਸ ਤੋਂ ਬਾਅਦ ਨਵੇਂ ਨੋਟ ਆਏ ਸਨ।
ਇਸ ਤੋਂ ਬਾਅਦ ਕਈ ਵਾਰ ਇਹਨਾਂ ਨੋਟਾਂ ਦੇ ਬੰਦ ਹੋਣ ਦੀਆਂ ਅਫਵਾਹਾਂ ਵੀ ਆਈਆਂ ਹਨ। ਪਰ ਰਿਜਰਵ ਬੈਂਕ ਜਾਂ ਸਰਕਾਰ ਤਰਫੋਂ ਅਜਿਹਾ ਕੋਈ ਫਰੱਮਾਂ ਨਹੀਂ ਆਇਆਜਿਸ ਤੋਂ ਬਾਅਦ ਅਜਿਹਾ ਕੋਈ ਕਦਮ ਚੁੱਕਿਆ ਜਾ ਸਕੇ। ਪਰ ਇਹ ਖਬਰ ਬੈਂਕ ਨੇ ਆਪਣੇ ਗ੍ਰਾਹਕਾਂ ਦੀ ਸੁਵਿਧਾ ਵਾਸਤੇ ਦਿੱਤੀ ਹੈ ਸਗੋਂ ਇਸ ਦਾ ਫਾਇਦਾ ਤਾਂ ਹਰ ਉਸ ਵਿਅਕਤੀ ਨੂੰ ਹੋਏਗਾ ਜੋ ਵੀ ਇਸ ਬੈਂਕ ਦੇ ਏ ਟੀ ਐੱਮ ਮਸ਼ੀਨ ਵਿੱਚੋਂ ਆਪਣੇ ਕਾਰਡ ਦੀ ਵਰਤੋਂ ਨਾਲ ਪੈਸੇ ਕਢਵਾਏਗਾ।
