Home / ਤਾਜਾ ਜਾਣਕਾਰੀ / ਹਵਾ ਵਿਚ ਪਾਇਆ ਗਿਆ ਕੋਰੋਨਾ ਵਾਇਰਸ ਦਾ ਜੈਨੇਟਿਕ ਮਟੀਰੀਅਲ – ਵਿਗਿਆਨੀਆਂ ਨੇ ਦਿੱਤੀ ਇਹ ਜਰੂਰੀ ਸਲਾਹ

ਹਵਾ ਵਿਚ ਪਾਇਆ ਗਿਆ ਕੋਰੋਨਾ ਵਾਇਰਸ ਦਾ ਜੈਨੇਟਿਕ ਮਟੀਰੀਅਲ – ਵਿਗਿਆਨੀਆਂ ਨੇ ਦਿੱਤੀ ਇਹ ਜਰੂਰੀ ਸਲਾਹ

ਤਾਜਾ ਵੱਡੀ ਖਬਰ

ਬੀਜਿੰਗ – ਵਿਗਿਆਨੀਆਂ ਨੇ ਹਵਾ ‘ਚ ਕੋਰੋਨਾ ਵਾਇਰਸ ਦੀ ਜੈਨੇਟਿਕ ਸਮੱਗਰੀ ਦੀ ਮੌਜੂਦਗੀ ਦਾ ਪਤਾ ਲਗਾਇਆ ਹੈ ਪਰ ਉਹ ਕਹਿੰਦੇ ਹਨ ਕਿ ਇਹ ਸਪੱਸ਼ਟ ਨਹੀਂ ਹੈ ਕਿ ਇਨ੍ਹਾਂ ਵਾਇਰਲ ਕਣਾਂ ਨਾਲ ਬੀਮਾਰੀ ਹੋ ਸਕਦੀ ਹੈ ਜਾਂ ਨਹੀਂ। ਵੁਹਾਨ, ਚੀਨ ਵਿਚ ਦੋ ਹਸਪਤਾਲਾਂ ਅਤੇ ਕੁਝ ਜਨਤਕ ਥਾਵਾਂ ਦੇ ਨੇੜਲੇ ਵਾਤਾਵਰਣ ਦੀ ਨਿਗਰਾਨੀ ਕਰਕੇ ਖੋਜਕਰਤਾਵਾਂ ਨੇ ਕੋਰੋਨਾ ਵਾਇਰਸ ਆਰ.ਐਨ.ਏ. ਲਈ ਹਾਟਸਪਾਟ ਦਾ ਪਤਾ ਲਗਾਇਆ। ਇਨ੍ਹਾਂ ਖੋਜਕਰਤਾਵਾਂ ਵਿਚ ਵੁਹਾਨ ਯੂਨੀਵਰਸਿਟੀ ਦੇ ਵਿਗਿਆਨੀ ਵੀ ਸ਼ਾਮਲ ਸਨ। ਨੇਚਰ ਮੈਗਜ਼ੀਨ ਵਿਚ ਪ੍ਰਕਾਸ਼ਿਤ ਅਧਿਐਨ ਮੁਤਾਬਕ ਇਸ ਪਦਾਰਥ ਵਿਚ ਕਿਸੇ ਨੂੰ ਇਨਫੈਕਟਿਡ ਕਰਨ ਦੀ ਸਮਰੱਥਾ ਹੈ ਜਾਂ ਨਹੀਂ, ਇਹ ਫਿਲਹਾਲ ਸਪੱਸ਼ਟ ਨਹੀਂ ਹੈ।

ਹਾਲਾਂਕਿ ਅਧਿਐਨ ਲਈ ਨਮੂਨੇ ਦਾ ਆਕਾਰ ਛੋਟਾ ਸੀ। ਸਿੱਟਾ ਨਿਕਲਣ ਲਈ 31 ਥਾਵਾਂ ਤੋਂ ਨਮੂਨੇ ਲਏ ਗਏ ਸਨ। ਖੋਜਕਰਤਾਵਾਂ ਮੁਤਾਬਕ, ਭਰਪੂਰ ਸਵੱਛਤਾ, ਹਵਾ ਦੀ ਚੰਗੀ ਆਵਾਜਾਈ ਅਤੇ ਘੱਟ ਲੋਕਾਂ ਦੀ ਭੀੜ ਵਾਇਰਸ ਦੇ ਜੋਖਮ ਨੂੰ ਘੱਟ ਕਰ ਸਕਦੀ ਹੈ। ਵਿਗਿਆਨੀ ਕੇ ਲਾਨ ਅਤੇ ਉਨ੍ਹਾਂ ਦੀ ਟੀਮ ਨੇ ਫਰਵਰੀ ਅਤੇ ਮਾਰਚ 2020 ਦੌਰਾਨ ਕੋਵਿਡ-19 ਦੇ ਰੋਗੀਆਂ ਦੇ ਇਲਾਜ ਲਈ ਦੋ ਸਰਕਾਰੀ ਹਸਪਤਾਲਾਂ ਦੇ ਨੇੜਲੇ ਏਰੋਸੋਲ ਜਾਲ ਸਥਾਪਿਤ ਕੀਤੇ।

ਇਨ੍ਹਾਂ ਵਿਚ ਗੰਭੀਰ ਬੀਮਾਰੀ ਵਾਲੇ ਰੋਗੀਆਂ ਲਈ ਗ੍ਰੇਡ-ਏ ਟੇਰਟਰੀ ਹਸਪਤਾਲ ਅਤੇ ਹਲਕੇ ਲੱਛਣਾਂ ਵਾਲੇ ਰੋਗੀਆਂ ਲਈ ਖੇਤਰ ਹਸਪਤਾਲ ਸ਼ਾਮਲ ਸਨ। ਅਧਿਐਨ ਤੋਂ ਪਤਾ ਲੱਗਾ ਕਿ ਜਿਸ ਇਲਾਕੇ ਵਿਚ ਡਾਕਟਰੀ ਸੁਰੱਖਿਆਤਮਕ ਯੰਤਰ ਰੱਖਦੇ ਸਨ, ਉਥੇ ਆਰ.ਐਨ.ਏ. ਦੀ ਮੌਜੂਦਗੀ ਵਧੇਰੇ ਪਾਈ ਜਾਂਦੀ ਸੀ। ਵਿਗਿਆਨੀਆਂ ਨੇ ਕਿਹਾ ਕਿ ਸਵੱਛਤਾ ਦੀਆਂ ਕੋਸ਼ਿਸ਼ਾਂ ਵਿਚ ਵਾਧੇ ਤੋਂ ਬਾਅਦ ਡਾਕਟਰੀ ਮੁਲਾਜ਼ਮਾਂ ਦੇ ਖੇਤਰਾਂ ਵਿਚ ਹਵਾਈ ਸਾਰਸ-ਸੀ.ਓ.ਵੀ-2 ਆਰ.ਐਨ.ਏ. ਦਾ ਕੋਈ ਜ਼ਿਕਰ ਪ੍ਰਮਾਣ ਨਹੀਂ ਮਿਲਿਆ।

ਇਹੀ ਨਹੀਂ ਇਟਲੀ ਦੇ ਵਿਗਿਆਨੀਆਂ ਨੇ ਹਵਾ ਪ੍ਰਦੂਸ਼ਣ ਦੇ ਕਣਾਂ ‘ਤੇ ਕੋਰੋਨਾ ਵਾਇਰਸ ਦਾ ਪਤਾ ਲਗਾਇਆ ਹੈ। ਵਿਗਿਆਨੀ ਇਹ ਜਾਨਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਕੀ ਕੋਰੋਨਾ ਵਾਇਰਸ ਹਵਾ ਪ੍ਰਦੂਸ਼ਣ ਰਾਹੀਂ ਜ਼ਿਆਦਾ ਦੂਰੀ ਤੱਕ ਜਾਣ ਵਿਚ ਸਮਰੱਥ ਹੋ ਸਕਦਾ ਹੈ ਅਤੇ ਲੋਕਾਂ ਨੂੰ ਇਨਫੈਕਟਿਡ ਕਰ ਸਕਦਾ ਹੈ।

ਹਾਲਾਂਕਿ ਅਜੇ ਤੱਕ ਇਹ ਪਤਾ ਨਹੀਂ ਹੈ ਕਿ ਵਾਇਰਸ ਪ੍ਰਦੂਸ਼ਣ ਦੇ ਕਣਾਂ ‘ਤੇ ਕਿੰਨੀ ਮਾਤਰਾ ਵਿਚ ਰਹਿ ਸਕਦਾ ਹੈ ਕਿ ਬੀਮਾਰੀ ਦਾ ਕਾਰਣ ਬਣ ਸਕੇ। ਇਟਲੀ ਦੇ ਬੋਲੋਗਨਾ ਯੂਨੀਵਰਸਿਟੀ ਦੇ ਲਿਓਨਾਰਡੋ ਸੇਟੀ ਨੇ ਕਿਹਾ ਕਿ ਇਹ ਜਾਂਚ ਕਰਨਾ ਮਹੱਤਵਪੂਰਨ ਹੈ ਕਿ ਕੀ ਹਵਾ ਪ੍ਰਦੂਸ਼ਣ ਵਾਇਰਸ ਨੂੰ ਜ਼ਿਆਦਾ ਵਿਆਪਕ ਕਰ ਸਕਦਾ ਹੈ।

error: Content is protected !!