ਕੁਝ ਹਫ਼ਤੇ ਪਹਿਲਾਂ ਮਾਫ਼ੀਆਂ ਮੰਗ-ਮੰਗ ਭੁੱਲ ਬਖਸ਼ਾਉਣ ਵਾਲੇ ਪੰਜਾਬੀ ਗਾਇਕ ਸਿੱਧੂ ਮੂਸੇ ਆਲੇ ਦੇ ਅਸਟਰੇਲੀਅਨ ਸ਼ਹਿਰ ਐਡੀਲੇਡ ਵਿਖੇ ਸ਼ੋਅ ਦੌਰਾਨ ਮਾਈ ਭਾਗੋ ਬਾਰੇ ਵਿਵਾਦਗ੍ਰਸਤ ਸਤਰਾਂ ਇੱਕ ਵਾਰ ਫਿਰ ਸੁਣਨ ਨੂੰ ਮਿਲੀਆਂ। ਦੂਜੀ ਵੀਡੀਓ ‘ਚ ਉਹ ਇੱਕ ਹੋਰ ਸ਼ੋਅ ਦੌਰਾਨ ਆਪਣੇ ਸੁਭਾਅ ਅਤੇ ਬੇਪਰਵਾਹੀ ਬਾਰੇ ਦੱਸ ਰਿਹਾ।ਸਰੀ ‘ਚ ਖ਼ੁਦ ਨੂੰ ਉਸਦੇ ਨਜ਼ਦੀਕੀ ਦੱਸਦੇ ਇੱਕ ਸੱਜਣ ਨਾਲ
ਇਸ ਸੰਬੰਧੀ ਹੋਰ ਜਾਨਣ ਲਈ ਸਵੇਰੇ ਗੱਲ ਹੋਈ ਤਾਂ ਉਸਦਾ ਕਹਿਣਾ ਸੀ ਕਿ ਮੂਸੇ ਆਲਾ ਸੀਡੀ ਲਾ ਕੇ ਗਾ ਰਿਹਾ ਸੀ ਤੇ ਮਗਰੋਂ ਡੀਜੇ ਨੇ ਮਾਈ ਭਾਗੋ ਵਾਲ਼ੀਆਂ ਸਤਰਾਂ ਲਾ ਦਿੱਤੀਆਂ। ਡੀਜੇ ਨੂੰ ਰੋਕੇ ਜਾਣ ਜਾਂ ਇਸ ਸੰਬੰਧੀ ਕੁਝ ਕਰਨ ਬਾਰੇ ਉਸਦਾ ਕਹਿਣਾ ਸੀ ਕਿ ‘ਚੱਲਦਾ ਸ਼ੋਅ ਕੌਣ ਰੋਕਦਾ।’
ਉਸ ਮੁਤਾਬਕ ਉੱਥੇ ਹੋਰ ਲੋਕ ਵੀ ਸਨ ਪਰ ਹੋਰ ਤਾਂ ਕਿਸੇ ਨੇ ਇਤਰਾਜ਼ ਕੀਤਾ ਨਹੀਂ। ਮੂਸੇ ਆਲੇ ਵੱਲੋਂ ਮਾਈ ਭਾਗੋ ਬਾਰੇ ਗਾਈਆਂ ਬੇਹੂਦਾ ਸਤਰਾਂ ਵੀ ਸ਼ੇਅਰ ਕੀਤੀਆਂ ਸੀ ਤੇ ਫਿਰ ਉਸਦੀਆਂ ਮਾਫ਼ੀਆਂ ਵੀ। ਉਸ ਵੱਲੋਂ ਨਵੰਬਰ ‘ਚ ਅਕਾਲ ਤਖਤ ਸਮੇਤ ਪਰਿਵਾਰ ਜਾਣ ਦੀ ਖ਼ਬਰ ਵੀ ਸਾਂਝੀ ਕੀਤੀ ਸੀ।
ਸੋਚਿਆ ਸੀ ਕਿ ਨੌਜਵਾਨ ਨੂੰ ਗਲਤੀ ਦਾ ਅਹਿਸਾਸ ਹੋ ਗਿਆ, ਸੋਚ ਬਦਲ ਗਈ ਪਰ ਅੱਜ ਇਹ ਦੋਵੇਂ ਵੀਡੀਓਜ਼ ਵਿਚਲਾ ਹੰਕਾਰ ਦੇਖ ਕੇ ਮਨ ਬਹੁਤ ਦੁਖੀ ਹੋਇਆ। ਅੱਤ ਖੁਦਾ ਦਾ ਵੈਰ ਹੁੰਦਾ ਸੱਜਣਾ!
ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |
