Home / ਤਾਜਾ ਜਾਣਕਾਰੀ / ਸਿੱਧੂ ਮੂਸੇ ਵਾਲਾ ਤੋਂ ਬਾਅਦ ਹੁਣ ਇਸ ਗਾਇਕਾ ਤੇ ਗੋਲੀਆਂ ਚਲਾ ਕੀਤਾ ਹਮਲਾ, ਹਮਲਾਵਰ ਹੋਏ ਫਰਾਰ

ਸਿੱਧੂ ਮੂਸੇ ਵਾਲਾ ਤੋਂ ਬਾਅਦ ਹੁਣ ਇਸ ਗਾਇਕਾ ਤੇ ਗੋਲੀਆਂ ਚਲਾ ਕੀਤਾ ਹਮਲਾ, ਹਮਲਾਵਰ ਹੋਏ ਫਰਾਰ

ਆਈ ਤਾਜ਼ਾ ਵੱਡੀ ਖਬਰ 

ਪੰਜਾਬ ਦੇ ਪ੍ਰਸਿੱਧ ਗਾਇਕ ਸਿੱਧੂ ਮੂਸੇਵਾਲਾ ਦਾ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਜਿੱਥੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਉਥੇ ਹੀ ਲਗਾਤਾਰ ਪੁਲਿਸ ਵੱਲੋਂ ਉਸ ਨੂੰ ਮੌਤ ਦੇ ਘਾਟ ਉਤਾਰਨ ਵਾਲੇ ਦੋਸ਼ੀਆਂ ਦੇ ਖ਼ਿਲਾਫ਼ ਸ਼ਿਕੰਜਾ ਕੱਸਿਆ ਗਿਆ ਅਤੇ ਉਨ੍ਹਾਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਪਰ ਇਸ ਦੁਨੀਆਂ ਤੋਂ ਜਾਣ ਵਾਲੇ ਸਿੱਧੂ ਮੂਸੇਵਾਲਾ ਦੀ ਕਮੀ ਉਸ ਦੇ ਮਾਤਾ-ਪਿਤਾ ਲਈ ਕਦੇ ਵੀ ਪੂਰੀ ਨਹੀਂ ਹੋ ਸਕਦੀ। ਉਥੇ ਹੀ ਉਸ ਦੇ ਸਿਧੂ ਮੁਸੇ ਵਾਲਾ ਦੇ ਚਾਹੁਣ ਵਾਲਿਆਂ ਵੱਲੋਂ ਜਿੱਥੇ ਅਜੇ ਤੱਕ ਉਸਦੇ ਪਿੰਡ ਜਾ ਕੇ ਉਸਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਜਾ ਰਿਹਾ ਹੈ ਉਥੇ ਹੀ ਉਸ ਦੇ ਪ੍ਰਸੰਸਕਾਂ ਵੱਲੋਂ ਸ਼ਰਧਾਂਜਲੀ ਭੇਟ ਕਰਨ ਲਈ ਵੱਖ ਵੱਖ ਤਰੀਕੇ ਵੀ ਅਪਣਾਏ ਜਾ ਰਹੇ ਹਨ।

ਹੁਣ ਸਿਧੁ ਮੁਸੇਵਾਲਾ ਤੋਂ ਬਾਅਦ ਇਸ ਗਾਇਕਾ ਉਪਰ ਵੀ ਗੋਲੀਆਂ ਚਲਾ ਕੇ ਹਮਲਾ ਕੀਤਾ ਗਿਆ ਹੈ,ਤੇ ਹਮਲਾਵਰ ਫ਼ਰਾਰ ਹੋਣ ਦੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮਾਮਲਾ ਹਰਿਆਣਾ ਤੇ ਚਰਖੀ ਦਾਦਰੀ ਜ਼ਿਲੇ ਤੋਂ ਸਾਹਮਣੇ ਆਇਆ ਹੈ। ਜਿੱਥੇ ਇਕ ਹਰਿਆਣਵੀ ਗਾਇਕਾ ਰਾਕੇਸ਼ ਸ਼ਯੋਰਾਣ ਅਤੇ ਉਸ ਦੇ ਭਰਾ ਉਪਰ ਕੁੱਝ ਹਮਲਾਵਰਾਂ ਵੱਲੋਂ ਫਾਇਰਿੰਗ ਕੀਤੀ ਗਈ ਹੈ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਬੀਤੀ ਰਾਤ ਕੱਲ ਉਨ੍ਹਾਂ ਵੱਲੋਂ ਇਕ ਜਗਰਾਤੇ ਦਾ ਪ੍ਰੋਗਰਾਮ ਕੀਤਾ ਗਿਆ ਸੀ।

ਇਹ ਪ੍ਰੋਗਰਾਮ ਜਿੱਥੇ ਦਾਦਰੀ ਦੇ ਨਜ਼ਦੀਕ ਭਿਵਾਨੀ ਰੋਡ ਤੇ ਪਾਵਰ ਹਾਊਸ ਦੇ ਨਜ਼ਦੀਕ ਹੋਇਆ ਸੀ। ਉਥੇ ਹੀ ਇਸ ਪ੍ਰੋਗਰਾਮ ਦੇ ਦੌਰਾਨ ਜਿਥੇ ਗਾਇਕਾਂ ਆਪਣਾ ਪ੍ਰੋਗਰਾਮ ਖਤਮ ਕਰਨ ਤੋਂ ਬਾਅਦ ਜਾ ਰਹੀ ਸੀ ਅਤੇ ਰਾਤ ਦੇ ਕਰੀਬ ਇੱਕ ਵਜੇ ਉਹ ਆਪਣੇ ਭਰਾ ਦੀ ਗੱਡੀ ਦੇ ਕੋਲ਼ ਪਹੁੰਚੀ। ਉਸ ਸਮੇਂ ਦੋ ਨੌਜਵਾਨ ਉਨ੍ਹਾਂ ਵੱਲ ਆਏ ਜਿਨ੍ਹਾਂ ਵੱਲੋਂ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਅਤੇ ਉਨ੍ਹਾਂ ਦੇ ਹੱਥ ਵਿੱਚ ਪਿਸਤੌਲ ਸਨ। ਉਸ ਗਾਇਕਾਂ ਤੇ ਉਸ ਦੇ ਭਰਾ ਨੂੰ ਮਾਰਨ ਦੀ ਧਮਕੀ ਦਿੱਤੀ ਗਈ।

ਅਤੇ ਉਨ੍ਹਾਂ ਵੱਲੋਂ ਅਚਾਨਕ ਹੀ ਉਨ੍ਹਾਂ ਉੱਪਰ ਫਾਇਰਿੰਗ ਕਰ ਦਿੱਤੀ ਗਈ । ਜਿਸ ਕਾਰਨ ਜਾਗਰਣ ਵਿਚ ਹਫੜਾ-ਦਫੜੀ ਮਚ ਗਈ। ਉਨ੍ਹਾਂ ਵੱਲੋਂ ਭੱਜ ਕੇ ਆਪਣੀ ਜਾਨ ਬਚਾਈ। ਜਿੱਥੇ ਹੁਣ ਪੁਲਿਸ ਵੱਲੋਂ ਗਾਇਕ ਦੀ ਸ਼ਿਕਾਇਤ ਉੱਪਰ ਉਹਨਾਂ ਦੋਨਾਂ ਨੌਜਵਾਨਾਂ ਤੇ ਮਾਮਲਾ ਦਰਜ ਕੀਤਾ ਗਿਆ ਹੈ ਦੱਸਿਆ ਗਿਆ ਹੈ ਕਿ ਉਹਨਾਂ ਦੀ ਭਾਲ ਪੁਲਿਸ ਵੱਲੋਂ ਕੀਤੀ ਜਾ ਰਹੀ ਹੈ।

error: Content is protected !!