Home / ਤਾਜਾ ਜਾਣਕਾਰੀ / ਸਿਧਾਰਥ ਸ਼ੁਕਲਾ ਦੀ ਮੌਤ ਤੋਂ ਸ਼ਹਿਨਾਜ਼ ਗਿੱਲ ਨੇ ਇਸ ਤਰਾਂ ਦਿੱਤੀ ਸ਼ਰਧਾਂਜਲੀ – ਕੀਤਾ ਇਹ ਕੰਮ

ਸਿਧਾਰਥ ਸ਼ੁਕਲਾ ਦੀ ਮੌਤ ਤੋਂ ਸ਼ਹਿਨਾਜ਼ ਗਿੱਲ ਨੇ ਇਸ ਤਰਾਂ ਦਿੱਤੀ ਸ਼ਰਧਾਂਜਲੀ – ਕੀਤਾ ਇਹ ਕੰਮ

ਆਈ ਤਾਜ਼ਾ ਵੱਡੀ ਖਬਰ 

ਫਿਲਮੀ ਖੇਤਰ ਵਿੱਚ ਜਿਨ੍ਹਾਂ ਸਖ਼ਸ਼ੀਅਤਾਂ ਵੱਲੋਂ ਆਪਣੀ ਮਿਹਨਤ ਅਤੇ ਹਿੰਮਤ ਸਦਕਾ ਆਪਣੀ ਇਕ ਵੱਖਰੀ ਪਹਿਚਾਣ ਬਣਾਈ ਜਾਂਦੀ ਹੈ। ਓਥੇ ਹੀ ਅਚਾਨਕ ਵਾਪਰਨ ਵਾਲੇ ਹਾਦਸਿਆਂ ਦਾ ਸ਼ਿਕਾਰ ਹੋਣ ਵਾਲੀਆਂ ਅਜਿਹੀਆਂ ਹਸਤੀਆਂ ਹਮੇਸ਼ਾਂ ਲਈ ਇਸ ਫਾਨੀ ਸੰਸਾਰ ਨੂੰ ਛੱਡ ਕੇ ਵਾਹਿਗੁਰੂ ਦੇ ਚਰਨਾਂ ਵਿੱਚ ਜਾ ਬਿਰਾਜਦੀਆਂ ਹਨ। ਜਿਨ੍ਹਾਂ ਨੇ ਅਚਾਨਕ ਤੁਰ ਜਾਣ ਨਾਲ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਵੀ ਬਹੁਤ ਵੱਡਾ ਧੱਕਾ ਲੱਗਦਾ ਹੈ। ਓਥੇ ਹੀ ਉਨ੍ਹਾਂ ਇਨਸਾਨਾਂ ਦੀ ਕਮੀ ਦੇ ਵੱਖ-ਵੱਖ ਖੇਤਰਾਂ ਵਿੱਚ ਕੋਈ ਵੀ ਪੂਰੀ ਨਹੀਂ ਕਰ ਸਕਦਾ। ਪਿਛਲੇ ਸਾਲ ਜਿੱਥੇ ਟੀਵੀ ਅਤੇ ਫ਼ਿਲਮੀ ਅਦਾਕਾਰ ਸੁਸ਼ਾਂਤ ਰਾਜਪੂਤ ਦੀ ਅਚਾਨਕ ਮੌਤ ਦੀ ਖਬਰ ਨੇ ਸਾਰੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ ਸੀ।

ਅਜਿਹਾ ਹਾਦਸਾ ਹੀ ਇਸ ਸਾਲ ਇਕ ਵਾਰ ਫਿਰ ਵਾਪਰਿਆ ਹੈ ਜਦੋ ਸਿਧਾਰਥ ਸ਼ੁਕਲਾ ਦੀ ਅਚਾਨਕ ਹੋਈ ਮੌਤ ਦੀ ਖਬਰ ਨੇ ਸਭ ਲੋਕਾਂ ਨੂੰ ਹੈਰਾਨ ਕਰ ਦਿੱਤਾ ਸੀ। ਜਿੱਥੇ ਲੋਕਾਂ ਵੱਲੋਂ ਬਿਗ ਬੌਸ ਵਿਚ ਬਣੀ ਸਿਧਾਂਤ ਅਤੇ ਸ਼ਹਿਨਾਜ਼ ਦੀ ਜੋੜੀ ਨੂੰ ਦਰਸ਼ਕਾਂ ਵਲੋ ਬੇਹੱਦ ਪਸੰਦ ਕੀਤਾ ਜਾਂਦਾ ਸੀ। ਉਥੇ ਹੀ ਇਸ ਜੋੜੀ ਦੇ ਟੁੱਟਣ ਦਾ ਦੁੱਖ ਸੱਭ ਨੂੰ ਹੋਇਆ। ਸਿਧਾਰਥ ਸ਼ੁਕਲਾ ਦੀ ਮੌਤ ਤੋਂ ਬਾਅਦ ਸ਼ਹਿਨਾਜ਼ ਗਿੱਲ ਵੱਲੋਂ ਉਸ ਨੂੰ ਹੁਣ ਇਸ ਤਰਾਂ ਸ਼ਰਧਾਂਜਲੀ ਦਿੱਤੀ ਗਈ ਹੈ ਜਿੱਥੇ ਇਹ ਕੰਮ ਕੀਤਾ ਗਿਆ ਹੈ।

ਸਿਧਾਰਥ ਸ਼ੁਕਲਾ ਦੀ ਨਜ਼ਦੀਕੀ ਰਹੀ ਸ਼ਹਿਨਾਜ਼ ਗਿੱਲ ਜਿੱਥੇ ਇਕ ਫਿਲਮੀ ਅਦਾਕਾਰਾ ਹੈ ਉੱਥੇ ਹੀ ਇਕ ਗਾਇਕਾ ਵੀ ਹੈ। ਸਿਧਾਰਥ ਸ਼ੁਕਲਾ ਦੇ ਦਿਹਾਂਤ ਤੋਂ ਬਾਅਦ ਹੁਣ ਉਸ ਨੂੰ ਸ਼ਰਧਾਂਜਲੀ ਦੇਣ ਲਈ ਸ਼ਹਿਨਾਜ ਵੱਲੋਂ ਇਕ ਗੀਤ ਰਿਲੀਜ਼ ਕੀਤਾ ਗਿਆ ਹੈ। ਇਹ ਗੀਤ ਸ਼ਹਿਨਾਜ਼ ਵੱਲੋਂ ਜਿੱਥੇ ਆਪਣੇ ਯੂ-ਟਿਊਬ ਚੈਨਲ ਤੇ ਰਿਲੀਜ਼ ਕੀਤਾ ਗਿਆ ਹੈ, ਉਥੇ ਹੀ ਇਹ ਗੀਤ ਅਤੇ ਇਸ ਦੀ ਵੀਡੀਓ ਦਰਸ਼ਕਾਂ ਨੂੰ ਕਾਫ਼ੀ ਭਾਵੁਕ ਕਰ ਰਹੀ ਹੈ। ਇਸ ਗੀਤ ਦੀ ਵੀਡੀਓ ਵਿਚ ਸਿਧਾਰਥ ਸ਼ੁਕਲਾ ਅਤੇ ਸ਼ਹਿਨਾਜ ਦੇ ਬਿੱਗ ਬੌਸ ਦੇ ਘਰ ਵਿੱਚ ਬਿਤਾਏ ਗਏ ਖੂਬਸੂਰਤ ਪਲਾਂ ਨੂੰ ਦਿਖਾਇਆ ਗਿਆ ਹੈ।

ਉਥੇ ਹੀ ਇਸ ਗੀਤ ਦਾ ਫ਼ਿਲਮਾਂਕਣ ਵੀ ਵਧੀਆ ਲੁਕੇਸ਼ਨ ਤੇ ਕੀਤਾ ਗਿਆ ਹੈ। ਜਿਸ ਸਮੇਂ ਸ਼ਹਿਨਾਜ਼ ਗਿੱਲ ਵੱਲੋਂ ਆਪਣੀ ਫਿਲਮ ਹੌਸਲਾ ਰੱਖ ਦੀ ਪ੍ਰਮੋਸ਼ਨ ਕਰਨ ਲਈ ਕੈਨੇਡਾ ਜਾਇਆ ਗਿਆ ਉਸ ਸਮੇਂ ਉਸ ਵੱਲੋਂ ਇਸ ਗੀਤ ਦੀ ਸ਼ੂਟਿੰਗ ਕੀਤੀ ਗਈ ਲੱਗ ਰਹੀ ਹੈ।

error: Content is protected !!