Home / ਤਾਜਾ ਜਾਣਕਾਰੀ / ਸਾਵਧਾਨ ਪੰਜਾਬ : ਹੁਣੇ ਹੁਣੇ ਇਸ ਜਗ੍ਹਾ ਤੋਂ ਕਰੋਨਾ ਪੌਜੇਟਿਵ ਮਰੀਜ ਹੋਇਆ ਫਰਾਰ

ਸਾਵਧਾਨ ਪੰਜਾਬ : ਹੁਣੇ ਹੁਣੇ ਇਸ ਜਗ੍ਹਾ ਤੋਂ ਕਰੋਨਾ ਪੌਜੇਟਿਵ ਮਰੀਜ ਹੋਇਆ ਫਰਾਰ

ਭਾਲ ਜਾਰੀ ਹੈ ਸਾਵਧਾਨ ਰਹੋ

ਸ੍ਰੀ ਮੁਕਤਸਰ ਸਾਹਿਬ ਦੇ ਬਠਿੰਡਾ ਰੋਡ ਦੇ ਰਹਿਣ ਵਾਲਾ ਇਕ ਕੋਰੋਨਾ ਪਾਜ਼ੇਟਿਵ 19 ਸਾਲਾ ਲੜਕਾ ਬੀਤੀ ਸ਼ਾਮ ਉਸ ਵੇਲੇ ਘਰੋਂ ਫਰਾਰ ਹੋ ਗਿਆ ਜਦੋਂ ਉਸਨੂੰ ਆਪਣੀ ਕੋਰੋਨਾ ਪਾਜ਼ੇਟਿਵ ਰਿਪੋਰਟ ਦਾ ਪਤਾ ਲੱਗਿਆ। ਹੁਣ ਪੁਲਸ ਇਸ ਦੀ ਭਾਲ ਲਈ ਥਾਂ-ਥਾਂ ਟੱਕਰਾਂ ਮਾਰ ਰਹੀ ਹੈ। ਡੀ. ਐਸ. ਪੀ. ਸ੍ਰੀ ਮੁਕਤਸਰ ਸਾਹਿਬ ਤਲਵਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਇਕ ਵਾਰ ਇਸਦੀ ਫੋਨ ਲੋਕੇਸ਼ਨ ਪਿੰਡ ਖੋਖਰ ਨੇੜੇ ਮਿਲੀ ਸੀ, ਫਿਰ ਫੋਨ ਬੰਦ ਹੋ ਗਿਆ। ਪਿੰਡ ਖੋਖਰ ਦੇ ਸਰਪੰਚ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਪਿੰਡ ਵਿਚ ਇਨ੍ਹਾਂ ਦਾ ਪੁਰਾਣਾ ਘਰ ਹੈ ਜਿਸ ਵਿਚ ਮੁੰਡੇ ਦਾ ਮੋਟਰਸਾਇਕਲ ਤਾਂ ਖੜ੍ਹਾ ਹੈ ਪਰ ਉਹ ਆਪ ਉਥੇ ਨਹੀਂ ਹੈ।

ਇਹ ਨੌਜਵਾਨ ਅੰਮ੍ਰਿਤਸਰ ਵਿਖੇ ਪੜ੍ਹਦਾ ਹੈ। ਕੁਝ ਸਮੇਂ ਤੋਂ ਆਪਣੇ ਘਰ ‘ਚ ਹੀ ਰਹਿ ਰਿਹਾ ਹੈ। ਥਾਣਾ ਬਰੀਵਾਲਾ ਦੇ ਇੰਚਾਰਜ ਪ੍ਰੇਮ ਨਾਥ ਨੇ ਦੱਸਿਆ ਕਿ ਪੁਲਸ ਦੀ ਟੀਮ ਫਰਾਰ ਹੋਏ ਕੋਰੋਨਾ ਪਾਜ਼ੇਵਿਟ ਨੌਜਵਾਨ ਦੀ ਸਰਗਰਮੀ ਨਾਲ ਭਾਲ ਕਰ ਰਹੀ ਹੈ। ਸਿਹਤ ਵਿਭਾਗ ਅਨੁਸਾਰ ਉਸਦੀ ਕੋਈ ਟਰੈਵਲ ਹਿਸਟਰੀ ਵੀ ਨਹੀਂ ਹੈ। ਉਸਨੂੰ ਖੰਘ ਸੀ ਜਿਸਦਾ 30 ਅਪ੍ਰੈਲ ਨੂੰ ਟੈਸਟ ਕੀਤਿਆਂ ਕੋਰੋਨਾ ਪਾਜ਼ੇਟਿਵ ਰਿਪੋਰਟ ਆ ਗਈ। ਉਸਦਾ ਫਰਾਰ ਹੋਣ ਨਾਲ ਕੋਰੋਨਾ ਫੈਲਣ ਦਾ ਖਤਰਾ ਬਣ ਗਿਆ ਹੈ।

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |

error: Content is protected !!