Home / ਤਾਜਾ ਜਾਣਕਾਰੀ / ਸਾਵਧਾਨ : ਪੰਜਾਬ ਚ 10ਵੀਂ ਜਮਾਤ ਦੇ ਵਿਦਿਆਰਥੀ ਨੂੰ ਮਿਲੀ ਇਸ ਤਰਾਂ ਅਚਾਨਕ ਦਰਦਨਾਕ ਮੌਤ – ਤਾਜਾ ਵੱਡੀ ਖਬਰ

ਸਾਵਧਾਨ : ਪੰਜਾਬ ਚ 10ਵੀਂ ਜਮਾਤ ਦੇ ਵਿਦਿਆਰਥੀ ਨੂੰ ਮਿਲੀ ਇਸ ਤਰਾਂ ਅਚਾਨਕ ਦਰਦਨਾਕ ਮੌਤ – ਤਾਜਾ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ 

ਅੱਜਕੱਲ੍ਹ ਦੇਸ਼ ਵਿੱਚ ਸੜਕੀ ਹਾਦਸਾ ਦੇ ਵਿਚ ਲਗਾਤਾਰ ਇਜ਼ਾਫਾ ਹੁੰਦਾ ਜਾ ਰਿਹਾ ਹੈ । ਹਰ ਰੋਜ਼ ਲੋਕ ਇਨ੍ਹਾਂ ਸੜਕੀ ਹਾਦਸਿਆਂ ਦੌਰਾਨ ਆਪਣੀਆਂ ਜਾਨਾਂ ਗੁਆਉਂਦੇ ਹਨ । ਜਿੱਥੇ ਇਹ ਹਾਦਸੇ ਜ਼ਿਆਦਾਤਰ ਮਨੁੱਖ ਦੇ ਵੱਲੋਂ ਸੜਕੀ ਨਿਯਮਾਂ ਦੀ ਪਾਲਣਾ ਨਾ ਕਰਨ ਦੇ ਵਿਚਾਲੇ ਵਾਪਰਦੇ ਹਨ , ਉੱਥੇ ਵੀ ਬਹੁਤ ਸਾਰੇ ਸੜਕੀ ਹਾਦਸੇ ਲਾਵਾਰਸ ਪਸ਼ੂਆਂ ਦੇ ਕਾਰਨ ਵੀ ਵਾਪਰਦੇ ਹਨ । ਇਹ ਲਾਵਾਰਿਸ ਪਸ਼ੂ ਸੜਕਾਂ ਉੱਪਰ ਹੀ ਘੁੰਮਦੇ ਰਹਿੰਦੇ ਹਨ ਤੇ ਕਈ ਵਾਰ ਇਹ ਸੜਕਾਂ ਤੇ ਵੱਡੇ ਹਾਦਸੇ ਦੇ ਵਾਪਰਨ ਦਾ ਮੁੱਖ ਕਾਰਨ ਵੀ ਬਣਦੇ ਹਨ । ਅਜਿਹਾ ਹੀ ਇਕ ਹਾਦਸਾ ਵਾਪਰਿਆ ਹੈ ਪੰਜਾਬ ਦੇ ਵਿਚ। ਜਿੱਥੇ ਇਕ ਬੇਸਹਾਰਾ ਗਊ ਦੇ ਟਕਰਾਉਣ ਦੇ ਨਾਲ ਇਕ ਲੜਕੇ ਦੀ ਮੌਤ ਹੋ ਗਈ ਹੈ ।

ਮਿਲੀ ਜਾਣਕਾਰੀ ਅਨੁਸਾਰ ਪਤਾ ਚੱਲਿਆ ਹੈ ਕਿ ਬਲਾਕ ਨੂਰਪੁਰ ਬੇਦੀ ਦੇ ਨਜ਼ਦੀਕੀ ਪਿੰਡ ਆਜਮਪੁਰ ਦੇ ਬਾਈਪਾਸ ਕੋਲ ਇਕ ਬੇਸਹਾਰਾ ਗਊ ਦੇ ਟਕਰਾਉਣ ਨਾਲ ਗੰਭੀਰ ਰੂਪ ‘ਚ ਜ਼ਖ਼ਮੀਂ ਹੋਏ ਮੋਟਰਸਾਈਕਲ ਸਵਾਰ ਨਾਬਾਲਿਗ ਦੀ ਪੀਜੀਆਈ ਚੰਡੀਗੜ੍ਹ ‘ਚ ਇਲਾਜ ਦੌਰਾਨ ਮੌਤ ਹੋਣ ਦਾ ਸਮਾਚਾਰ ਪ੍ਰਰਾਪਤ ਹੋਇਆ ਹੈ। ਸੂਤਰਾਂ ਵੱਲੋਂ ਭੇਜੀ ਜਾਣਕਾਰੀ ਅਨੁਸਾਰ ਮੋਟਰਸਾਈਕਲ ਤੇ ਸਵਾਰ ਦੋ ਹੋਰ ਵਿਅਕਤੀਆਂ ਦੇ ਬੁਰੀ ਤਰ੍ਹਾਂ ਦੇ ਨਾਲ ਸੱਟ ਲੱਗੀ । ਜਿਨ੍ਹਾਂ ਨੂੰ ਵੀ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ ।

ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ । ਜ਼ਿਕਰਯੋਗ ਹੈ ਕਿ ਮ੍ਰਿਤਕ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ । ਇਸ ਦੁਖਦਾਈ ਘਟਨਾ ਨੇ ਇਸ ਨੌਜਵਾਨ ਦੇ ਮਾਪਿਆਂ ਨੂੰ ਬੁਰੀ ਤਰ੍ਹਾਂ ਝੰਜੋੜ ਕੇ ਰੱਖ ਦਿੱਤਾ ਹੈ । ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕਆਪਣੇ ਦੋ ਦੋਸਤਾਂ ਦੇ ਨਾਲ ਸਵਾਰ ਮੋਟਰਸਾਈਕਲ ਤੇ ਸਵਾਰ ਹੋ ਕੇ ਪਿੰਡ ਆਜਮਪੁਰਾ ਦੇ ਵੱਲੋਂ ਆਜ਼ਮਪੁਰ ਦੀ ਵਲੋਂ ਨੂਰਪੁਰਬੇਦੀ ਨੂੰ ਆ ਰਹੇ ਸਨ। ਸ਼ਾਮ ਦੇ ਸਾਢੇ 5 ਵਜੇ ਜਦੋਂ ਉਹ ਪਿੰਡ ਆਜ਼ਮਪੁਰ ਦੇ ਬਾਈਪਾਸ ਕੋਲ ਪਹੁੰਚੇ ਤਾਂ ਇਕ ਬੇਸਹਾਰਾ ਗਊ ਅਚਾਨਕ ਉਨ੍ਹਾਂ ਦੇ ਮੋਟਰਸਾਈਕਲ ਨਾਲ ਟਕਰਾ ਗਈ।

ਇਸ ਹਾਦਸੇ ਦੌਰਾਨ ਲਕਸ਼ ਦੇ ਸਿਰ ਤੇ ਪੂਰੀ ਤਰ੍ਹਾਂ ਦੇ ਨਾਲ ਸੱਟ ਲੱਗ ਗਈ ਤੇ ਉਸ ਨੂੰ ਮੁੱਢਲੀ ਸਹਾਇਤਾ ਦੇ ਲਈ ਪੀ. ਜੀ. ਆਈ ਹਸਪਤਾਲ ਲਿਜਾਇਆ ਗਿਆ । ਜਿੱਥੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ । ਇਸ ਦੌਰਾਨ ਲਕਸ਼ ਦੇ ਦੋ ਸਾਥੀ ਵੀ ਉਸਦੇ ਨਾਲ ਮੌਜੂਦ ਸਨ ਜਿਨ੍ਹਾਂ ਦੇ ਵੀ ਗੰਭੀਰ ਸੱਟਾਂ ਲੱਗੀਆਂ ਤੇ ਉਨ੍ਹਾਂ ਦਾ ਇਲਾਜ ਹਸਪਤਾਲ ਵਿਚ ਚੱਲ ਰਿਹਾ ਹੈ ।

error: Content is protected !!