Home / ਤਾਜਾ ਜਾਣਕਾਰੀ / ਸਾਵਧਾਨ : ਇਥੇ ਦਿਨ ਦਿਹਾੜੇ ਘਰ ਚ ਫ਼ਿਲਮੀ ਅੰਦਾਜ ਚ ਇਸ ਤਰਾਂ ਪੈ ਗਿਆ ਡਾਕਾ – ਹੱਕਾ ਬੱਕਾ ਰਹਿ ਗਿਆ ਇਲਾਕਾ

ਸਾਵਧਾਨ : ਇਥੇ ਦਿਨ ਦਿਹਾੜੇ ਘਰ ਚ ਫ਼ਿਲਮੀ ਅੰਦਾਜ ਚ ਇਸ ਤਰਾਂ ਪੈ ਗਿਆ ਡਾਕਾ – ਹੱਕਾ ਬੱਕਾ ਰਹਿ ਗਿਆ ਇਲਾਕਾ

ਆਈ ਤਾਜਾ ਵੱਡੀ ਖਬਰ

ਇਹਨੀ ਦਿਨੀਂ ਦੇਸ਼ ਅੰਦਰ ਜਿੱਥੇ ਗਰਮੀ ਕਾਰਨ ਲੋਕਾਂ ਵਿੱਚ ਹਾਹਾਕਾਰ ਮੱਚੀ ਹੋਈ ਹੈ ਉਥੇ ਹੀ ਲੋਕਾਂ ਵੱਲੋਂ ਗਰਮੀ ਤੋਂ ਰਾਹਤ ਪਾਉਣ ਲਈ ਬਿਜਲੀ ਦੇ ਕਈ ਉਪਕਰਨਾਂ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਵਿੱਚ ਕਮੀ ਹੋਣ ਤੇ ਬਿਜਲੀ ਵਿਭਾਗ ਦੇ ਕਰਮਚਾਰੀਆਂ ਨੂੰ ਵੀ ਸੂਚਿਤ ਕੀਤਾ ਜਾਂਦਾ ਹੈ। ਉੱਥੇ ਹੀ ਬਹੁਤ ਸਾਰੇ ਅਜਿਹੇ ਲੋਕਾਂ ਵੱਲੋਂ ਕਈ ਤਰਾਂ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ ਅਤੇ ਲੁੱਟ ਖੋਹ ਦੀਆ ਵਾਰਦਾਤਾ ਕਰਨ ਲਈ ਹਰ ਮੌਕੇ ਦੀ ਭਾਲ ਵਿੱਚ ਰਹਿੰਦੇ ਹਨ।

ਪੁਲਿਸ ਪ੍ਰਸ਼ਾਸਨ ਵੱਲੋਂ ਜਿਥੇ ਅਜਿਹੇ ਲੋਕਾਂ ਨੂੰ ਠੱਲ੍ਹ ਪਾਉਣ ਲਈ ਕਈ ਤਰ੍ਹਾਂ ਦੇ ਇੰਤਜਾਮ ਕੀਤੇ ਜਾਂਦੇ ਹਨ ਅਤੇ ਚੌਕਸੀ ਵਰਤੀ ਜਾਂਦੀ ਹੈ ਉੱਥੇ ਹੀ ਅਜਿਹੇ ਅਨਸਰਾਂ ਵੱਲੋਂ ਘਟਨਾ ਨੂੰ ਅੰਜਾਮ ਦੇਣ ਲਈ ਕੋਈ ਰਸਤਾ ਲੱਭ ਲਿਆ ਜਾਂਦਾ ਹੈ ਹੁਣ ਇੱਥੇ ਦਿਨ ਦਿਹਾੜੇ ਘਰ ਵਿੱਚ ਫਿਲਮੀ ਅੰਦਾਜ਼ ਵਿੱਚ ਇਸ ਤਰ੍ਹਾਂ ਡਾਕਾ ਪਿਆ ਹੈ ਕਿ ਸੁਣਨ ਵਾਲੇ ਸਾਰੇ ਲੋਕ ਹੈਰਾਨ ਰਹਿ ਗਏ ਹਨ। ਇਹਨੀ ਦਿਨੀਂ ਜਿੱਥੇ ਲੋਕ ਬਿਜਲੀ ਦੀ ਸਮੱਸਿਆ ਨਾਲ ਜੂਝ ਰਹੇ ਹਨ,ਉਥੇ ਹੀ ਕੁੱਝ ਚੋਰਾਂ ਵੱਲੋਂ ਬਿਜਲੀ ਕਰਮਚਾਰੀ ਬਣਕੇ ਇੱਕ ਘਰ ਨੂੰ ਆਪਣਾ ਸ਼ਿਕਾਰ ਬਣਾ ਲਿਆ ਗਿਆ ਹੈ।

ਇਹ ਘਟਨਾ ਦੇਸ਼ ਦੀ ਰਾਜਧਾਨੀ ਦਿੱਲੀ ਤੋਂ ਸਾਹਮਣੇ ਆਈ ਹੈ। ਜਿੱਥੇ ਬਿਜਲੀ ਕਰਮਚਾਰੀ ਬਣਕੇ ਇੱਕ ਘਰ ਵਿੱਚੋਂ ਲੱਖਾਂ ਰੁਪਏ ਦਾ ਮਾਲ ਅਤੇ ਨਗਦੀ ਉਡਾ ਲਈ ਗਈ ਹੈ। ਇਹ ਘਟਨਾ ਇਕ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਹੈ ਜਿਸ ਵਿੱਚ ਵੇਖਿਆ ਜਾ ਸਕਦਾ ਹੈ। ਜਦੋਂ ਘਰ ਵਿਚ ਇਕ ਔਰਤ ਵੱਲੋਂ ਘਰ ਦਾ ਦਰਵਾਜ਼ਾ ਖੋਲ੍ਹਿਆ ਗਿਆ ਤਾਂ ਜਬਰਦਸਤੀ ਚਾਰ ਬਦਮਾਸ਼ਾਂ ਵੱਲੋਂ ਉਸ ਨੂੰ ਚਾਕੂ ਵਿਖਾ ਕੇ ਘਰ ਅੰਦਰ ਕਈ ਲੱਖਾਂ ਰੁਪਏ ਦੀ ਨਕਦੀ ,ਗਹਿਣੇ ਅਤੇ ਕੈਸ਼ ਲੈ ਕੇ ਫਰਾਰ ਹੋ ਗਏ।

ਇਨ੍ਹਾਂ ਲੁਟੇਰਿਆਂ ਵੱਲੋਂ ਪਿਸਤੌਲ ਅਤੇ ਚਾਕੂ ਦੀ ਨੌਕ ਉਪਰ ਘਰ ਵਿਚ ਮੌਜੂਦ ਬਜ਼ੁਰਗ ਔਰਤ, ਮੁਟਿਆਰ, ਛੋਟੀ ਬੱਚੀ ਅਤੇ ਇੱਕ ਨੌਜਵਾਨ ਦੇ ਹੱਥ-ਪੈਰ ਬੰਨ੍ਹ ਦਿੱਤੇ ਗਏ ਅਤੇ ਉਨ੍ਹਾਂ ਨੂੰ ਬੰਧਕ ਬਣਾ ਕੇ ਇਸ ਸਾਰੀ ਘਟਨਾ ਨੂੰ ਅੰਜਾਮ ਦਿੱਤਾ ਗਿਆ। ਇਸ ਘਰ ਦਾ ਮਾਲਕ ਜੋ ਪ੍ਰਾਪਰਟੀ ਡੀਲਰ ਦਾ ਕੰਮ ਕਰਦਾ ਹੈ ਉਸ ਵਕਤ ਆਪਣੇ ਦਫ਼ਤਰ ਵਿੱਚ ਮੌਜੂਦ ਸੀ। ਜਿੱਥੇ ਇਨ੍ਹਾਂ ਚੋਰਾਂ ਵੱਲੋਂ ਘਰ ਦੀ ਅਲਮਾਰੀ ਵਿੱਚੋਂ ਅੱਠ ਲੱਖ ਰੁਪਏ ਚੋਰੀ ਕੀਤੇ ਗਏ ਹਨ ਉਥੇ ਹੀ ਲੱਗਭੱਗ 6 ਲੱਖ ਦੀ ਕੀਮਤ ਦੇ ਸੋਨੇ ਦੇ ਗਹਿਣੇ ਵੀ ਚੋਰੀ ਕੀਤੇ ਗਏ ਹਨ। ਇਸ ਘਟਨਾ ਕਾਰਨ ਸਾਰੇ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਹੈ।

error: Content is protected !!