Home / ਤਾਜਾ ਜਾਣਕਾਰੀ / ਸਾਵਧਾਨ ਅੰਮ੍ਰਿਤਸਰ ਏਅਰਪੋਰਟ ਤੇ ਉਤਰਨ ਵਾਲੇ ਯਾਤਰੀ, ਆਈ ਇਹ ਤਾਜਾ ਵੱਡੀ ਖਬਰ – ਕਿਤੇ ਰਗੜੇ ਨਾ ਜਾਇਓ

ਸਾਵਧਾਨ ਅੰਮ੍ਰਿਤਸਰ ਏਅਰਪੋਰਟ ਤੇ ਉਤਰਨ ਵਾਲੇ ਯਾਤਰੀ, ਆਈ ਇਹ ਤਾਜਾ ਵੱਡੀ ਖਬਰ – ਕਿਤੇ ਰਗੜੇ ਨਾ ਜਾਇਓ

ਆਈ ਤਾਜਾ ਵੱਡੀ ਖਬਰ

ਦੇਸ਼ ਅੰਦਰ ਆਏ ਦਿਨ ਹੀ ਲੁੱਟ ਖੋਹ ਅਤੇ ਚੋਰੀ ਦੀਆਂ ਵਾਰਦਾਤਾਂ ਦੇ ਵਿਚ ਵਾਧਾ ਹੋ ਰਿਹਾ ਹੈ ਉਥੇ ਹੀ ਲੋਕਾਂ ਵੱਲੋਂ ਧੋਖਾਧੜੀ ਨਾਲ ਬਹੁਤ ਸਾਰੇ ਮਾਸੂਮ ਲੋਕਾਂ ਨੂੰ ਸ਼ਿਕਾਰ ਬਣਾਇਆ ਜਾ ਰਿਹਾ ਹੈ। ਪੁਲਿਸ ਪ੍ਰਸ਼ਾਸਨ ਵੱਲੋਂ ਜਿੱਥੇ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਉਹ ਸਾਰੇ ਪੁਖਤਾ ਇੰਤਜਾਮ ਕੀਤੇ ਜਾਂਦੇ ਹਨ ਉੱਥੇ ਹੀ ਅਜਿਹੇ ਅਨਸਰਾਂ ਵੱਲੋਂ ਲੁੱਟ-ਖੋਹ ਅਤੇ ਠੱਗੀ ਦੀਆਂ ਘਟਨਾਵਾਂ ਨੂੰ ਅੰਜ਼ਾਮ ਦੇਣ ਲਈ ਕੋਈ ਨਾ ਕੋਈ ਰਸਤਾ ਅਪਣਾ ਲਿਆ ਜਾਂਦਾ ਹੈ। ਪੰਜਾਬ ਵਿੱਚ ਵੀ ਕੋਈ ਨਾ ਕੋਈ ਅਜਿਹੀ ਘਟਨਾ ਸਾਹਮਣੇ ਆਈ ਹੈ, ਜੋ ਚਰਚਾ ਦਾ ਵਿਸ਼ਾ ਬਣ ਜਾਂਦੀ ਹੈ।

ਹੁਣ ਅੰਮ੍ਰਿਤਸਰ ਏਅਰਪੋਰਟ ਤੇ ਉਤਰਨ ਵਾਲੇ ਯਾਤਰੀ ਬਾਰੇ ਤਾਜ਼ਾ ਖਬਰ ਸਾਹਮਣੇ ਆਈ ਹੈ। ਅੰਮ੍ਰਿਤਸਰ ਦਾ ਏਅਰਪੋਰਟ ਸੋਨਾ ਸਮਗਲਿੰਗ ਦੇ ਮਾਮਲਿਆਂ ਨੂੰ ਲੈ ਕੇ ਕਈ ਵਾਰ ਚਰਚਾ ਦੇ ਵਿਚ ਆ ਜਾਂਦਾ ਹੈ। ਜਿੱਥੇ ਕਸਟਮ ਅਧਿਕਾਰੀਆਂ ਵੱਲੋਂ ਕਈ ਅਪਰਾਧੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉੱਥੇ ਹੀ ਹੁਣ ਕੁਝ ਦਿਨ ਪਹਿਲਾਂ ਅਮਰੀਕਾ ਤੋਂ ਦਿੱਲੀ ਅਤੇ ਦਿੱਲੀ ਤੋਂ ਅੰਮ੍ਰਿਤਸਰ ਰਾਹੀਂ ਆਪਣੇ ਘਰ ਪਰਤਣ ਵਾਲੇ ਅੰਮ੍ਰਿਤਸਰ ਦੇ ਰਹਿਣ ਵਾਲੇ ਇਕ ਯਾਤਰੀ ਨੂੰ ਵੀ ਇਕ ਔਰਤ ਵੱਲੋਂ ਕਸਟਮ ਅਫ਼ਸਰ ਬਣ ਕੇ ਠੱਗੀ ਮਾਰਨ ਦੀ ਘਟਨਾ ਸਾਹਮਣੇ ਆਈ ਹੈ। ਮਹਿਲਾ ਵੱਲੋਂ ਉਸ ਵਿਅਕਤੀ ਨੂੰ ਫੋਨ ਕਰਕੇ ਆਏ ਹੋਏ 35 ਲੱਖ ਰੁਪਏ ਦੀ ਕੀਮਤ ਵਾਲੇ ਪਾਰਸਲ ਵਾਸਤੇ ਇੱਕ ਲੱਖ ਰੁਪਏ ਆਨਲਾਈਨ ਫੀਸ ਮੰਗੀ ਗਈ।

ਜਿਸ ਵਾਸਤੇ ਉਸ ਨਕਲੀ ਕਸਟਮ ਅਧਿਕਾਰੀ ਵੱਲੋਂ ਆਪਣਾ ਵਟਸਐਪ ਫੋਨ ਨੰਬਰ ਅਤੇ ਆਨਲਾਈਨ ਬੈਂਕ ਦਾ ਪਤਾ ਵੀ ਭੇਜ ਦਿੱਤਾ ਗਿਆ। ਜਿਸ ਉਪਰ ਉਸ ਨੂੰ ਇੱਕ ਲੱਖ ਰੁਪਏ ਆਨਲਾਈਨ ਜਮਾ ਕਰਵਾਓਣ ਲਈ ਆਖਿਆ ਗਿਆ। ਯਾਤਰੀ ਨੂੰ ਇਸ ਉਪਰ ਸ਼ੱਕ ਹੋਣ ਤੇ ਉਸ ਵੱਲੋਂ ਅੰਮ੍ਰਿਤਸਰ ਏਅਰਪੋਰਟ ਤੇ ਤੈਨਾਤ ਕਸਟਮ ਅਧਿਕਾਰੀਆਂ ਨਾਲ ਇਸ ਘਟਨਾ ਬਾਰੇ ਗਲਬਾਤ ਕੀਤੀ ਗਈ। ਇਸ ਬਾਰੇ ਕਸਟਮ ਅਧਿਕਾਰੀਆਂ ਨੇ ਸਪਸ਼ਟ ਕੀਤਾ ਕਿ ਉਨ੍ਹਾਂ ਵੱਲੋਂ ਅਜਿਹਾ ਕੋਈ ਕੰਮ ਨਹੀਂ ਕੀਤਾ ਜਾ ਰਿਹਾ।

ਇਸ ਘਟਨਾ ਨੂੰ ਲੈ ਕੇ ਦਿੱਲੀ ਏਅਰਪੋਰਟ ਤੇ ਕਸਟਮ ਵਿਭਾਗ ਵੱਲੋਂ ਨਕਲੀ ਮਹਿਲਾ ਅਫਸਰ ਅਤੇ ਉਸਦੇ ਗਰੋਹ ਦੀ ਭਾਲ ਕੀਤੀ ਜਾ ਰਹੀ ਹੈ। ਹੈਰਾਨੀਜਨਕ ਪਹਿਲੂ ਸਾਹਮਣੇ ਆ ਰਿਹਾ ਹੈ ਉਹ ਹੈ ਕਿ ਨਕਲੀ ਮਹਿਲਾ ਕਸਟਮ ਅਫ਼ਸਰ ਨੂੰ ਯਾਤਰੀ ਦਾ ਫੋਨ ਨੰਬਰ ਪਤਾ ਕਿੱਥੋਂ ਮਿਲਿਆ ਹੋਵੇਗਾ। ਮੁਸਾਫਰਾਂ ਨੂੰ ਠੱਗਣ ਦੇ ਅਜੀਬੋ-ਗਰੀਬ ਮਾਮਲੇ ਸਾਹਮਣੇ ਆ ਰਹੇ ਹਨ ਜਿੱਥੇ ਔਰਤਾਂ ਵੱਲੋਂ ਗ੍ਰੋਹ ਦੇ ਨਾਲ ਮਿਲ ਕੇ ਅਜਿਹੇ ਕੰਮਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ।

error: Content is protected !!