Home / ਤਾਜਾ ਜਾਣਕਾਰੀ / ਸ਼ਾਹਰੁਖ ਖਾਨ ਦੇ ਪੁੱਤ ਤੋਂ ਬਾਅਦ ਹੁਣ ਚੋਟੀ ਦੇ ਏਸ ਮਸ਼ਹੂਰ ਐਕਟਰ ਦੀ ਧੀ ਨੂੰ ਲੈ ਕੇ ਆਈ ਇਹ ਵੱਡੀ ਖਬਰ

ਸ਼ਾਹਰੁਖ ਖਾਨ ਦੇ ਪੁੱਤ ਤੋਂ ਬਾਅਦ ਹੁਣ ਚੋਟੀ ਦੇ ਏਸ ਮਸ਼ਹੂਰ ਐਕਟਰ ਦੀ ਧੀ ਨੂੰ ਲੈ ਕੇ ਆਈ ਇਹ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ 

ਬਹੁਤ ਸਾਰੇ ਲੋਕਾਂ ਦੇ ਵਿਚ ਇਹ ਚਾਅ ਹੁੰਦਾ ਹੈ ਕਿ ਉਹ ਫ਼ਿਲਮ ਇੰਡਸਟਰੀ ਦੇ ਵਿਚ ਜਾ ਕੇ ਕੰਮ ਕਰਨ ਦੇ ਨਾਲ ਨਾਲ ਨਾਮ ਤੇ ਪੈਸਾ ਕਮਾਉਣ । ਅਜਿਹੇ ਬਹੁਤ ਸਾਰੇ ਆਮ ਲੋਕ ਫਿਲਮ ਇੰਡਸਟਰੀ ਦੇ ਵਿਚ ਗਏ ਹਨ , ਜਿਨ੍ਹਾਂ ਨੇ ਫ਼ਿਲਮ ਇੰਡਸਟਰੀ ਦੇ ਵਿਚ ਜਾ ਕੇ ਬਹੁਤ ਨਾਮ ਕਮਾਇਆ ਹੈ । ਗੱਲ ਕੀਤੀ ਜਾਵੇ ਜੇਕਰ ਸਟਾਰਕਿਡਸ ਦੀ ਤਾਂ ਹੁਣ ਤਕ ਬਹੁਤ ਸਾਰੇ ਸਟਾਰ ਕਿਡਸ ਨੇ ਆਪਣੇ ਮਾਪਿਆਂ ਦੀ ਤਰ੍ਹਾਂ ਹੀ ਫਿਲਮ ਇੰਡਸਟਰੀ ਦੇ ਵਿਚ ਕਾਫੀ ਨਾਮ ਕਮਾਇਆ ਹੈ ਤੇ ਬਹੁਤ ਸਾਰੀਆਂ ਫ਼ਿਲਮਾਂ ਦੇ ਵਿੱਚ ਆਪਣੀ ਅਦਾਕਾਰੀ ਦੇ ਨਾਲ ਲੋਕਾਂ ਦੇ ਦਿਲਾਂ ਤੇ ਰਾਜ ਕੀਤਾ ਹੈ । ਪਰ ਇਨ੍ਹਾਂ ਦਿਨੀਂ ਸਟਾਰ ਕਿੱਡ ਆਰੀਅਨ ਖ਼ਾਨ ਕਾਫੀ ਵਿਵਾਦਾਂ ਵਿੱਚ ਘਿਰੇ ਹੋਏ ਨਜ਼ਰ ਆ ਰਹੇ ਹਨ । ਕਰੂਜ਼ ਤੇ ਹੋਈ ਡਰੱਗ ਪਾਰਟੀ ਦੇ ਵਿੱਚ ਐੱਨਸੀਪੀ ਦੇ ਵੱਲੋਂ ਸ਼ਾਹਰੁਖ ਖ਼ਾਨ ਦੇ ਬੇਟੇ ਆਰਿਅਨ ਖਾਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ।

ਹਾਲਾਂਕਿ ਬੀਤੇ ਦਿਨੀਂ ਮਾਨਯੋਗ ਸੁਪਰੀਮ ਕੋਰਟ ਦੇ ਵੱਲੋਂ ਆਰੀਅਨ ਖ਼ਾਨ ਦੀ ਜ਼ਮਾਨਤ ਪਟੀਸ਼ਨ ਨੂੰ ਰੱਦ ਕਰ ਦਿੱਤਾ ਗਿਆ ਸੀ । ਜਿਸ ਦੇ ਚੱਲਦੇ ਸਟਾਰ ਕਿਡ ਆਰਿਅਨ ਖਾਨ ਅਜੇ ਵੀ ਜੇਲ੍ਹ ਦੇ ਵਿੱਚ ਬੰਦ ਹਨ । ਪਰ ਇਸੇ ਵਿਚਕਾਰ ਹੁਣ ਐਨਸੀਬੀ ਨੇ ਅਨੰਨਿਆ ਪਾਂਡੇ ਤੋਂ ਪੁੱਛਗਿੱਛ ਕਰਨ ਲਈ ਪ੍ਰਸ਼ਨਾਂ ਦੀ ਇੱਕ ਸੂਚੀ ਤਿਆਰ ਕੀਤੀ ਹੈ ਕਿਉਂਕਿ ਆਰੀਅਨ ਖ਼ਾਨ ਦੇ ਨਾਲ ਇਸ ਮਾਮਲੇ ਸੰਬੰਧੀ ਅਨੰਨਿਆ ਦੇ ਤਾਰ ਵ੍ਹੱਟਸਐਪ ਚੈਟ ਦੇ ਜ਼ਰੀਏ ਜੁੜਦੇ ਹੋਏ ਨਜ਼ਰ ਆ ਰਹੇ ਹਨ । ਅਨੰਨਿਆ ਐਨਸੀਬੀ ਦੇ ਪ੍ਰਸ਼ਨਾਂ ਦੇ ਉੱਤਰ ਦੇਵੇਗੀ, ਖ਼ਾਸਕਰ ਵਟਸਐਪ ਚੈਟ ਦੇ ਸੰਬੰਧ ਵਿੱਚ।

ਜ਼ਿਕਰਯੋਗ ਹੈ ਕਿ ਅੱਜ, ਐਨਸੀਬੀ ਨੇ ਡਰੱਗਜ਼ ਮਾਮਲੇ ਵਿੱਚ ਅਨੰਨਿਆ ਪਾਂਡੇ ਦੇ ਘਰ ਛਾਪਾ ਮਾਰਿਆ ਅਤੇ ਉਸਨੂੰ ਪੁੱਛਗਿੱਛ ਵਿੱਚ ਸ਼ਾਮਿਲ ਹੋਣ ਲਈ ਬੁਲਾਇਆ। ਐਨਸੀਬੀ ਦੀ ਟੀਮ ਨੇ ਵੀਰਵਾਰ ਨੂੰ ਮੁੰਬਈ ਵਿੱਚ ਅਨੰਨਿਆ ਪਾਂਡੇ ਦੇ ਘਰ ਛਾਪਾ ਮਾਰਿਆ ਹੈ। ਇਸ ਪੂਰੇ ਘਟਨਾ ਦੇ ਵਾਪਰਨ ਤੋਂ ਬਾਅਦ ਇੰਝ ਲੱਗ ਰਿਹਾ ਹੈ ਕਿ ਹੁਣ ਆਰਿਅਨ ਖਾਨ ਸਮੇਤ ਅਨੰਨਿਆ ਪਾਂਡੇ ਦੀਆਂ ਵੀ ਮੁਸ਼ਕਲਾਂ ਵਧ ਸਕਦੀਆਂ ਹਨ । ਇਸ ਦੌਰਾਨ ਏਜੰਸੀ ਨੇ ਅਨੰਨਿਆ ਦੇ ਘਰ ਤੋਂ ਫ਼ੋਨ, ਲੈਪਟਾਪ ਅਤੇ ਇਲੈਕਟ੍ਰੌਨਿਕ ਉਪਕਰਣ ਜ਼ਬਤ ਕੀਤੇ ਹਨ।

ਐਨਸੀਬੀ ਨੇ ਇਹ ਚੀਜ਼ਾਂ ਜ਼ਬਤ ਕਰ ਲਈਆਂ ਹਨ। ਹੁਣ ਐਨਸੀਬੀ ਦੀ ਟੀਮ ਡਰੱਗਜ਼ ਮਾਮਲੇ ਵਿੱਚ ਅਨੰਨਿਆ ਤੋਂ ਪੁੱਛਗਿੱਛ ਕਰੇਗੀ। ਅਨੰਨਿਆ ਪਾਂਡੇ ਬਾਲੀਵੁੱਡ ਅਦਾਕਾਰ ਚੰਕੀ ਪਾਂਡੇ ਦੀ ਧੀ ਹੈ। ਐਨਸੀਬੀ ਵੀਰਵਾਰ ਨੂੰ ਅਭਿਨੇਤਾ ਸ਼ਾਹਰੁਖ ਖਾਨ ਦੇ ਘਰ ‘ਮੰਨਤ’ ਵੀ ਪਹੁੰਚੀ ਸੀ। ਸ਼ਾਹਰੁਖ ਖਾਨ ਦਾ ਬੇਟਾ ਆਰੀਅਨ ਖਾਨ ਕਰੂਜ਼ ਡਰੱਗਜ਼ ਮਾਮਲੇ ਵਿੱਚ ਆਰਥਰ ਰੋਡ ਜੇਲ੍ਹ ਵਿੱਚ ਬੰਦ ਹੈ। ਇਸ ਪੂਰੀ ਘਟਨਾ ਦੇ ਵਾਪਰਨ ਤੋਂ ਬਾਅਦ ਇੰਝ ਲੱਗ ਰਿਹਾ ਹੈ ਕਿ ਹੁਣ ਆਰੀਅਨ ਖ਼ਾਨ ਦੇ ਨਾਲ ਨਾਲ ਸ਼ਾਹਰੁਖ ਖਾਨ ਤੇ ਅਨੰਨਿਆ ਪਾਂਡੇ ਦੀਆਂ ਮੁਸ਼ਕਲਾਂ ਹੋਰ ਵਧ ਸਕਦੀਆਂ ਹਨ ।

error: Content is protected !!