Home / ਤਾਜਾ ਜਾਣਕਾਰੀ / ਸਰਦੀ-ਜ਼ੁਕਾਮ ਅਤੇ ਕੋਰੋਨਾ ਵਾਇਰਸ ਵਿਚ ਹੁੰਦਾ ਹੈ ਫਰਕ- ਇਹਨਾਂ ਦੋ ਲੱਛਣਾਂ ‘ਤੇ ਧਿਆਨ ਦੇਣਾ ਜ਼ਰੂਰੀ

ਸਰਦੀ-ਜ਼ੁਕਾਮ ਅਤੇ ਕੋਰੋਨਾ ਵਾਇਰਸ ਵਿਚ ਹੁੰਦਾ ਹੈ ਫਰਕ- ਇਹਨਾਂ ਦੋ ਲੱਛਣਾਂ ‘ਤੇ ਧਿਆਨ ਦੇਣਾ ਜ਼ਰੂਰੀ

ਇਹਨਾਂ ਦੋ ਲੱਛਣਾਂ ‘ਤੇ ਧਿਆਨ ਦੇਣਾ ਜ਼ਰੂਰੀ

ਦੁਨੀਆ ਭਰ ਵਿਚ ਫੈਲੀ ਕੋਵਿਡ-19 ਮਹਾਮਾਰੀ ਦੀ ਸਭ ਤੋਂ ਖਤਰਨਾਕ ਗੱਲ ਇਹ ਹੈ ਕਿ ਇਸ ਦੇ ਲੱਛਣ ਕਈ ਵਾਰ ਦੇਰੀ ਨਾਲ ਨਜ਼ਰ ਆਉਂਦੇ ਹਨ। ਦੂਜਾ ਇਸ ਦੇ ਲੱਛਣ ਆਮ ਸਰਦੀ-ਜ਼ੁਕਾਮ ਜਾਂ ਸਧਾਰਨ ਐਲਰਜੀ ਨਾਲ ਇੰਨੇ ਮਿਲਦੇ ਹਨ ਕਿ ਇਹਨਾਂ ਦੀ ਪਛਾਣ ਕਰਨਾ ਮੁਸ਼ਕਲ ਹੈ। ਭਾਵੇਂਕਿ ਕੈਲੀਫੋਰਨੀਆ ਦੇ ਇਕ ਡਾਕਟਰ ਨੇ ਇਹਨਾਂ ਲੱਛਣਾਂ ਦੇ ਵਿਚ ਦੇ ਫਰਕ ਨੂੰ ਸਮਝਣ ਦਾ ਸੋਖਾ ਤਰੀਕਾ ਦੱਸਿਆ ਹੈ।

ਸੈਂਟ ਜੌਨ ਹੈਲਥ ਸੈਂਟਰ (ਕੈਲੀਫੋਰਨੀਆ) ਦੇ ਮੈਡੀਸਨ ਫਿਜੀਸ਼ੀਅਨ ਡਾਕਟਰ ਡੇਵਿਡ ਕਟਲਰ ਦਾ ਕਹਿਣਾ ਹੈ ਕਿ ਸਧਾਰਨ ਜ਼ੁਕਾਮ ਅਤੇ ਕੋਰੋਨਾਵਾਇਰਸ ਦੇ ਲੱਛਣ ਲੱਗਭਗ ਇਕੋ ਜਿਹੇ ਹਨ ਪਰ ਦੋ ਅਜਿਹੇ ਲੱਛਣ ਹਨ ਜੋ ਇਹਨਾਂ ਵਿਚ ਫਰਕ ਦੱਸ ਸਕਦੇ ਹਨ। ਡਾਕਟਰ ਕਟਲਰ ਦੇ ਮੁਤਾਬਕ,”ਸਧਾਰਨ ਐਲਰਜੀ ਵਿਚ ਇਨਸਾਨ ਨੂੰ ਖੰਘ-ਜ਼ੁਕਾਮ ਜ਼ਰੂਰ ਹੁੰਦੇ ਹਨ ਪਰ ਉਸ ਨੂੰ ਬੁਖਾਰ ਨਹੀਂ ਹੁੰਦਾ ਜਦਕਿ ਕੋਰੋਨਾ ਪੀੜਤ ਵਿਚ ਤੇਜ਼ ਬੁਖਾਰ ਦੀ ਸ਼ਿਕਾਇਤ ਦੇਖੀ ਗਈ ਹੈ। ਦੂਜਾ ਕੋਰੋਨਾਵਾਇਰਸ ਦੇ ਮਰੀਜ਼ਾਂ ਵਿਚ ਸਰੀਰ ਦਰਦ ਅਤੇ ਜੋੜਾਂ ਵਿਚ ਦਰਦ ਦੀ ਸਮੱਸਿਆ ਵੀ ਦੇਖੀ ਗਈ ਹੈ। ਜਦਕਿ ਸਧਾਰਨ ਸਰਦੀ-ਜ਼ੁਕਾਮ ਵਿਚ ਸਰੀਰ ਟੁੱਟਿਆ-ਭੱਜਿਆ ਰਹਿੰਦਾ ਹੈ ਪਰ ਉਸ ਵਿਚ ਤੇਜ਼ ਦਰਦ ਦੀ ਸ਼ਿਕਾਇਤ ਨਹੀਂ ਹੁੰਦੀ ਹੈ।”

ਕੋਰੋਨਾਵਾਇਰਸ ਦੇ ਲੱਛਣ
1. ਕੋਰੋਨਾਵਾਇਰਸ ਦੀ ਚਪੇਟ ਵਿਚ ਆਉਣ ਦੇ ਬਾਅਦ ਪਹਿਲੇ 5 ਦਿਨਾਂ ਵਿਚ ਇਨਸਾਨ ਨੂੰ ਸੁੱਕੀ ਖੰਘ ਆਉਣੀ ਸ਼ੁਰੂ ਹੁੰਦੀ ਹੈ ਅਤੇ ਫੇਫੜਿਆਂ ਵਿਚ ਤੇਜ਼ੀ ਨਾਲ ਬਲਗਮ ਬਣਨੀ ਸ਼ੁਰੂ ਹੋ ਜਾਂਦੀ ਹੈ।

2. ਮਰੀਜ਼ ਨੂੰ ਤੇਜ਼ ਬੁਖਾਰ ਚੜ੍ਹਨ ਲੱਗਦਾ ਹੈ ਅਤੇ ਉਸ ਦੇ ਸਰੀਰ ਦਾ ਤਾਪਮਾਨ ਕਾਫੀ ਜ਼ਿਆਦਾ ਵੱਧ ਜਾਂਦਾ ਹੈ। ਹੁਣ ਤੱਕ ਕਈ ਸਿਹਤ ਮਾਹਰ ਕੋਰੋਨਾਵਾਇਰਸ ਵਿਚ ਤੇਜ਼ ਬੁਖਾਰ ਹੋਣ ਦਾ ਦਾਅਵਾ ਕਰ ਚੁੱਕੇ ਹਨ।

3. ਕੋਵਿਡ-19 ਦਾ ਸ਼ਿਕਾਰ ਹੋਣ ਵਾਲੇ ਇਨਸਾਨ ਨੂੰ ਪਹਿਲੇ 5 ਦਿਨਾਂ ਵਿਚ ਸਾਹ ਲੈਣ ਵਿਚ ਸਮੱਸਿਆ ਹੋਣ ਲੱਗਦੀ ਹੈ। ਵੱਡੀ ਉਮਰ ਦੇ ਮਰੀਜ਼ਾਂ ਵਿਚ ਸਾਹ ਫੁੱਲਣ ਦੀ ਸਮੱਸਿਆ ਜ਼ਿਆਦਾ ਦੇਖੀ ਗਈ ਹੈ।

4. ਮਰੀਜ਼ ਦੇ ਫੇਫੜਿਆਂ ਵਿਚ ਤੇਜ਼ੀ ਨਾਲ ਬਲਗਮ ਬਣਨ ਕਾਰਨ ਉਸ ਨੂੰ ਛਾਤੀ ਵਿਚ ਦਰਦ ਅਤੇ ਸਾਹ ਲੈਣ ਵਿਚ ਸਮੱਸਿਆ ਹੋਣ ਲੱਗਦੀ ਹੈ।

5. ਮਾਂਸਪੇਸ਼ੀਆਂ ਵਿਚ ਦਰਦ ਦੇ ਨਾਲ-ਨਾਲ ਸਰੀਰ ਟੁੱਟਿਆ-ਭੱਜਿਆ ਰਹਿਣ ਲੱਗਦਾ ਹੈ ਅਤੇ ਥਕਾਵਟ ਮਹਿਸੂਸ ਹੋਣ ਲੱਗਦੀ ਹੈ। ਇਸ ਦੇ ਇਲਾਵਾ ਕਈ ਮਰੀਜ਼ਾਂ ਨੇ ਦੱਸਿਆ ਕਿ ਇਸ ਬੀਮਾਰੀ ਵਿਚ ਰਹਿੰਦੇ ਹੋਏ ਉਹਨਾਂ ਦੇ ਗਲੇ ਵਿਚ ਕਾਫੀ ਜ਼ਿਆਦਾ ਦਰਦ ਰਹਿੰਦਾ ਸੀ।ਇਹ ਦਰਦ ਇੰਨਾ ਜ਼ਿਆਦਾ ਸੀਕਿ ਉਹਨਾਂ ਦੇ ਗਲੇ ਵਿਚ ਸੋਜ ਤੱਕ ਹੋ ਗਈ ਸੀ।

6. ਕੋਰੋਨਾਵਾਇਰਸ ਦੇ ਮਰੀਜ਼ਾਂ ਦੀ ਨੱਕ ਵਿਚੋਂ ਹਮੇਸ਼ਾ ਪਾਣੀ ਵੱਗਦਾ ਰਹਿੰਦਾ ਹੈ। ਇਹ ਬਿਲਕੁੱਲ ਮੌਸਮੀ ਫਲੂ ਜਾਂ ਸਰਦੀ ਲੱਗਣ ਜਿਹੇ ਲੱਛਣ ਹਨ। ਕੋਰੋਨਾਵਾਇਰਸ ਦੇ ਕਈ ਮਰੀਜ਼ਾਂ ਨੇ ਇਹ ਦਾਅਵਾ ਵੀ ਕੀਤਾ ਹੈਕਿ ਇਸ ਬੀਮਾਰੀ ਦੀ ਚਪੇਟ ਵਿਚ ਆਉਣ ਦੇ ਬਾਅਦ ਉਹ ਜ਼ੁਬਾਨ ਨਾਲ ਸਵਾਦ ਨੂੰ ਪਛਾਨਣ ਦੀ ਸ਼ਕਤੀ ਗਵਾ ਬੈਠੇ ਹਨ।

error: Content is protected !!