ਗੁਰਪ੍ਰੀਤ ਕੌਰ ਬਣੀ ਮਿਸਾਲ
ਗੁਰਦਾਸਪੁਰ ਵਿੱਚ ਸਬ ਇੰਸਪੈਕਟਰ ਦੇ ਤੌਰ ਤੇ ਪੰਜਾਬ ਪੁਲੀਸ ਵਿੱਚ ਸਰਵਿਸ ਕਰਨ ਵਾਲੀ ਗੁਰਪ੍ਰੀਤ ਕੌਰ ਨੇ ਆਪਣੀ ਸਫਲਤਾ ਦਾ ਰਾਜ਼ ਸ-ਖ਼-ਤ ਮਿਹਨਤ ਨੂੰ ਦੱਸਿਆ ਹੈ। ਉਨ੍ਹਾਂ ਨੇ ਆਪਣੇ ਪਿਤਾ ਦੇ ਦੇਹਾਂਤ ਤੋਂ ਬਾਅਦ ਆ-ਰ-ਥਿ-ਕ ਤੰਗੀ ਦੇ ਬਾਵਜੂਦ ਵੀ ਆਪਣੀ ਪੜ੍ਹਾਈ ਜਾਰੀ ਰੱਖੀ ਅਤੇ ਸ-ਖ-ਤ ਮਿਹਨਤ ਕਰਕੇ ਪੰਜਾਬ ਪੁਲੀਸ ਵਿੱਚ ਸਿਪਾਹੀ ਦੇ ਤੌਰ ਤੇ ਭਰਤੀ ਹੋਏ। ਇਸ ਤੋਂ ਬਾਅਦ ਉਨ੍ਹਾਂ ਨੇ ਸਬ ਇੰਸਪੈਕਟਰ ਦੀ ਭਰਤੀ ਲਈ ਟਰਾਇਲ ਦਿੱਤੇ ਅਤੇ ਟੈਸਟ ਕਲੀਅਰ ਕੀਤੇ। ਉਹ ਸ-ਖ਼-ਤ ਮਿਹਨਤ ਨੂੰ ਸਫ਼ਲਤਾ ਦੀ ਕੁੰਜੀ ਮੰਨਦੇ ਹਨ। ਸਬ ਇੰਸਪੈਕਟਰ ਗੁਰਪ੍ਰੀਤ ਕੌਰ ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਦੇ ਪਿਤਾ ਜੀ ਆਰਮੀ ਵਿੱਚ ਨੌਕਰੀ ਕਰਦੇ ਸਨ। ਉਹ ਦੋ ਭੈਣਾਂ ਅਤੇ ਇੱਕ ਭਰਾ ਹਨ।
ਗੁਰਪ੍ਰੀਤ ਕੌਰ ਸਭ ਤੋਂ ਵੱਡੇ ਅਤੇ ਉਨ੍ਹਾਂ ਦਾ ਭਰਾ ਸਭ ਤੋਂ ਛੋਟਾ ਹੈ। ਜਦੋਂ ਗੁਰਪ੍ਰੀਤ ਸੱਤਵੀਂ ਜਮਾਤ ਵਿੱਚ ਪੜ੍ਹਦੀ ਸੀ ਤਾਂ ਉਨ੍ਹਾਂ ਦੇ ਪਿਤਾ ਜੀ ਚੱਲ ਵਸੇ ਅਤੇ ਮਾਂ ਨੂੰ ਨਾ ਮਾਤਰ 1200 ਰੁਪਏ ਪੈਨਸ਼ਨ ਮਿਲਣ ਲੱਗੀ। ਗੁਰਪ੍ਰੀਤ ਕੌਰ ਨੇ ਪਿੰਡ ਦੇ ਸਕੂਲ ਵਿੱਚ ਹੀ ਦਸਵੀਂ ਕੀਤੀ ਅਤੇ ਫੇਰ ਬਾਰ੍ਹਵੀਂ ਕਰਨ ਤੋਂ ਬਾਅਦ ਇੱਕ ਸਾਲ ਕਰ ਰਹੀ। ਨਾਨਕਿਆਂ ਨੇ ਉਨ੍ਹਾਂ ਨੂੰ ਕੰਪਿਊਟਰ ਦਾ ਕੋਰਸ ਕਰਵਾ ਦਿੱਤਾ ਅਤੇ ਉਨ੍ਹਾਂ ਦੀ ਇੱਕ ਸਹੇਲੀ ਦੇ ਕਹਿਣ ਤੇ ਉਨ੍ਹਾਂ ਦੀ ਮਾਤਾ ਨੇ ਉਨ੍ਹਾਂ ਨੂੰ ਕਾਲਜ ਵਿੱਚ ਦਾਖਲ ਕਰਵਾ ਦਿੱਤਾ। ਜਿੱਥੇ ਅੱਧੀ ਫੀਸ ਮਾਫ ਹੋ ਗਈ। ਫੇਰ ਪ੍ਰੋਫੈਸਰਾਂ ਦੁਆਰਾ ਆ-ਰ-ਥਿ-ਕ ਮਦਦ ਕਰਨ ਕਰਕੇ ਉਨ੍ਹਾਂ ਨੇ ਅਰਥ ਸ਼ਾਸਤਰ ਵਿੱਚ ਐਮ ਏ ਕੀਤੀ। ਗੁਰਪ੍ਰੀਤ ਕੌਰ ਦੇ ਦੱਸਣ ਮੁਤਾਬਿਕ ਉਨ੍ਹਾਂ ਦੀਆਂ ਸਹੇਲੀਆਂ ਨੇ ਪੁਲਿਸ ਵਿੱਚ ਭਰਤੀ ਲਈ ਫਾਰਮ ਭਰਵਾ ਦਿੱਤੇ।
ਉਨ੍ਹਾਂ ਦੀ ਮਾਤਾ ਦਾ ਕਹਿਣਾ ਸੀ ਕਿ ਜੇਕਰ ਟਰਾਇਲ ਪਾਸ ਨਾ ਹੋਏ ਤਾਂ ਉਹ ਘਰ ਨਾ ਆਵੇ। ਪਰ ਉਨ੍ਹਾਂ ਨੇ ਟਰਾਇਲ ਪਾਸ ਕਰ ਲਏ ਅਤੇ ਟੈਸਟ ਵੀ ਪਾਸ ਹੋ ਗਿਆ। ਇਸ ਤਰ੍ਹਾਂ ਉਹ ਸਿਪਾਹੀ ਭਰਤੀ ਹੋ ਗਏ। ਉਨ੍ਹਾਂ ਦਾ ਕਹਿਣਾ ਹੈ ਕਿ 2013 ਵਿੱਚ ਸਬ ਇੰਸਪੈਕਟਰ ਦੀ ਭਰਤੀ ਹੋਈ ਅਤੇ ਉਨ੍ਹਾਂ ਨੇ ਬਹੁਤ ਸ-ਖ-ਤ ਮਿਹਨਤ ਕਰਕੇ ਇਹ ਟੈਸਟ ਪਾਸ ਕੀਤਾ। ਉਨ੍ਹਾਂ ਨੂੰ ਬਹੁਤ ਘੱਟ ਸੌ-ਣਾ ਮਿਲਦਾ ਸੀ। ਉਨ੍ਹਾਂ ਦੇ ਦੱਸਣ ਮੁਤਾਬਿਕ ਹੁਣ ਘਰ ਦੀ ਆ-ਰ-ਥਿ-ਕ ਹਾਲਤ ਵੀ ਸੁਧਰ ਗਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਹਰ ਇੱਕ ਮਾਂ ਬਾਪ ਨੂੰ ਚਾਹੀਦਾ ਹੈ। ਉਹ ਆਪਣੀ ਧੀ ਨੂੰ ਵਿੱਦਿਆ ਦਾ ਦਾਜ ਦੇਵੇ। ਉਨ੍ਹਾਂ ਨਹੀਂ ਸੰਦੇਸ਼ ਦਿੱਤਾ ਹੈ ਕਿ ਸ-ਖ-ਤ ਮਿਹਨਤ ਕਰਨ ਵਾਲਿਆਂ ਦੀ ਕਦੇ ਹਾ-ਰ ਨਹੀਂ ਹੁੰਦੀ ਅਤੇ ਬਿਨਾਂ ਕੁਝ ਕੀਤੇ ਜੈ ਜੈ ਕਾਰ ਨਹੀਂ ਹੁੰਦੀ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ
