Home / ਤਾਜਾ ਜਾਣਕਾਰੀ / ਸਕੂਲਾਂ ਦੀਆਂ ਫੀਸਾਂ ਮਾਫ ਨੂੰ ਲੈ ਕੇ ਹੁਣੇ ਆਈ ਇਹ ਖਬਰ

ਸਕੂਲਾਂ ਦੀਆਂ ਫੀਸਾਂ ਮਾਫ ਨੂੰ ਲੈ ਕੇ ਹੁਣੇ ਆਈ ਇਹ ਖਬਰ

ਆਈ ਤਾਜਾ ਵੱਡੀ ਖਬਰ

ਚੰਡੀਗੜ੍ਹ : ਪ੍ਰਾਈਵੇਟ ਸਕੂਲਾਂ ਦੀ ਮਨਮਾਨੀ ਨੂੰ ਲੈ ਕੇ ਮਾਪਿਆਂ ‘ਚ ਰੋਸ ਹੁਣ ਵੀ ਬਰਕਰਾਰ ਹੈ। ਫ਼ੀਸ ‘ਚ ਹੋਏ ਵਾਧੇ ਨੂੰ ਲੈ ਕੇ ਐਤਵਾਰ ਸਵੇਰੇ 10 ਵਜੇ ਸੈਕਟਰ-17 ਸਥਿਤ ਪਲਾਜਾ ‘ਤੇ ਮਾਪਿਆਂ ਨੇ ਵਿਰੋਧ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨ ਦੌਰਾਨ ਮਾਪਿਆਂ ਨੇ ਕਿਹਾ ਕਿ ਉਹ ਫ਼ੀਸ ਬਿਲਕੁੱਲ ਨਹੀਂ ਦੇਣਗੇ। ਮਾਪਿਆਂ ਦਾ ਕਹਿਣਾ ਸੀ ਕਿ ਜਦੋਂ ਸਕੂਲ ਹੀ ਨਹੀਂ ਲੱਗ ਰਿਹਾ ਤਾਂ ਪੈਸੇ ਕਿਹੜੀ ਗੱਲ ਦੇ? ਪ੍ਰਬੰਧਕ ਪੂਰੀ ਫ਼ੀਸ ਮਾਫ਼ ਕਰਨ।

ਲਾਕਡਾਊਨ ਲੱਗਣ ਤੋਂ ਬਾਅਦ ਨਾ ਤਾਂ ਸੈਲਰੀ ਮਿਲੀ ਹੈ ਅਤੇ ਜੇਕਰ ਸੈਲਰੀ ਮਿਲੀ ਵੀ ਹੈ ਤਾਂ ਉਸ ‘ਚ ਕਟੌਤੀ ਕਰਕੇ ਰਾਸ਼ੀ ਮਿਲੀ ਹੈ। ਅਜਿਹੇ ‘ਚ ਉਹ ਆਪਣੇ ਬੱਚਿਆਂ ਦੀ ਫ਼ੀਸ ਕਿਵੇਂ ਜਮ੍ਹਾਂ ਕਰਵਾਉਣ। ਸਕੂਲ ਪ੍ਰਬੰਧਕ ਸਿਰਫ਼ ਆਪਣਾ ਬੈਂਕ ਬੈਂਲੇਸ ਭਰਨ ‘ਚ ਲੱਗਾ ਹੈ। ਉਨ੍ਹਾਂ ਨੂੰ ਮਾਪਿਆਂ ਦੀ ਮਜਬੂਰੀ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਪੇਰੈਂਟਸ ਨੇ ਅਜੀਤ ਕਰਮ ਸਿੰਘ ਇੰਟਰਨੈਸ਼ਨਲ ਪਬਲਿਕ ਸਕੂਲ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਧਿਆਨ ਦੇਣ ਯੋਗ ਹੈ ਕਿ ਪਹਿਲਾਂ ਵੀ ਮਾਪਿਆਂ ਨੇ ਇਸੀ ਸਕੂਲ ਖ਼ਿਲਾਫ਼ ਸਕੂਲ ਦੇ ਬਾਹਰ ਜ਼ੋਰਦਾਰ ਪ੍ਰਦਰਸ਼ਨ ਕੀਤਾ ਸੀ।

ਨੋ ਸਕੂਲ ਨੋ ਫ਼ੀਸ
ਮਾਪਿਆਂ ਨੇ ਕਿਹਾ ਕਿ ਜਦੋਂ ਤਕ ਸਕੂਲ ਨਹੀਂ ਲੱਗੇਗਾ, ਉਹ ਫ਼ੀਸ ਨਹੀਂ ਦੇਣਗੇ। ਸਕੂਲ ਸੰਚਾਲਕਾਂ ਦੁਆਰਾ ਫ਼ੀਸ ਮੰਗਣ ਦਾ ਫ਼ੈਸਲਾ ਗਲ਼ਤ ਹੈ। ਇਥੇ ਇਕ ਪਾਸੇ ਸਕੂਲ ਪ੍ਰਬੰਧਕ ਫ਼ੀਸ ਲੈਣ ਦੀ ਗੱਲ ‘ਤੇ ਅੜਿਆ ਹੈ ਉਥੇ ਹੀ ਦੂਸਰੇ ਪਾਸੇ ਮਾਪੇ ਫ਼ੀਸ ਨਾ ਦੇਣ ‘ਤੇ ਅੜੇ ਹੋਏ ਹਨ।

ਸਕੂਲ ਪ੍ਰਬੰਧਕ ਮਜਬੂਰੀ ਦਾ ਚੁੱਕ ਰਹੇ ਨੇ ਫਾਇਦਾ
ਮਾਪਿਆਂ ਨੇ ਕਿਹਾ ਕਿ ਉਨ੍ਹਾਂ ਦੇ ਬੱਚੇ ਕਈ ਸਾਲਾਂ ਤੋਂ ਸਕੂਲ ‘ਚ ਪੜ੍ਹ ਰਹੇ ਹਨ। ਇਸ ਦੌਰਾਨ ਇਕ ਵਾਰ ਵੀ ਉਨ੍ਹਾਂ ਨੇ ਲੇਟ ਫ਼ੀਸ ਜਮ੍ਹਾਂ ਨਹੀਂ ਕਰਵਾਈ ਹੈ। ਹਾਲੇ ਹਾਲਾਤ ਅਜਿਹੇ ਬਣੇ ਹੋਏ ਹਨ ਕਿ ਸਾਡੇ ਕੋਲ ਪੈਸੇ ਨਹੀਂ ਹਨ ਪਰ ਸਕੂਲ ਪ੍ਰਬੰਧਕ ਸਾਡੀ ਮਜਬੂਰੀ ਦਾ ਫਾਇਦਾ ਚੁੱਕਣ ਦੀ ਕੋਸ਼ਿਸ਼ ਕਰ ਰਿਹਾ ਹੈ।

error: Content is protected !!