Home / ਤਾਜਾ ਜਾਣਕਾਰੀ / ਵੀਡੀਉ- ਦਵਿੰਦਰ ਸਿੰਘ ਨੇ ਗ੍ਰਿਫ਼ਤਾਰੀ ਤੋਂ ਪਹਿਲਾਂ ਕਿਹਾ ‘ਸਰ ਇਹ ਖੇਡ ਹੈ ਤੁਸੀਂ ਖੇਡ ਖ਼ਰਾਬ ਨਾ ਕਰੋ’

ਵੀਡੀਉ- ਦਵਿੰਦਰ ਸਿੰਘ ਨੇ ਗ੍ਰਿਫ਼ਤਾਰੀ ਤੋਂ ਪਹਿਲਾਂ ਕਿਹਾ ‘ਸਰ ਇਹ ਖੇਡ ਹੈ ਤੁਸੀਂ ਖੇਡ ਖ਼ਰਾਬ ਨਾ ਕਰੋ’

ਅੱਤ-ਵਾਦੀਆਂ ਦੀ ਮਦਦ ਕਰਨ ਦੇ ਇਲਜ਼ਾਮ ਵਿੱਚ ਗ੍ਰਿਫ਼-ਤਾਰ ਜੰਮੂ-ਕਸ਼ਮੀਰ ਦੇ ਪੁਲਿਸ ਅਧਿਕਾਰੀ ਦਵਿੰਦਰ ਸਿੰਘ ਤੋਂ ਹੁਣ ਐਨਆਈਏ ਦੇ ਅਧਿਕਾਰੀ ਪੁੱਛਗਿਛ ਕਰਨਗੇ।ਐਨਆਈਏ ਦੀ ਸਭ ਤੋਂ ਵੱਡੀ ਚੁਣੌਤੀ ਹੋਵੇਗੀ ਇਹ ਤੈਅ ਕਰਨਾ ਕਿ ਅਖੀਰ ਅੱਤ-ਵਾਦੀਆਂ ਦਾ ਸਾਥ ਦੇਣ ਪਿੱਛੇ ਡੀਐਸਪੀ ਦਵਿੰਦਰ ਸਿੰਘ ਦਾ ਮਕਸਦ ਕੀ ਹੋ ਸਕਦਾ ਹੈ।

ਡੀਆਈਜੀ ਨੇ ਦਵਿੰਦਰ ਦੀ ਗੱਲ ਨੂੰ ਨਕਾਰਦੇ ਹੋਏ ਆਪਣੇ ਸਾਥੀਆਂ ਨੂੰ ਕਿਹਾ ਕਿ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇ।ਇਸ ਤੇ ਦਵਿੰਦਰ ਨੇ ਕਿਹਾ, “ਸਰ ਇਹ ਗੇਮ ਹੈ। ਤੁਸੀਂ ਗੇਮ ਖ਼ਰਾਬ ਨਾ ਕਰੋ।” ਪੁਲਿਸ ਸੂਤਰ ਦੱਸਦੇ ਹਨ ਕਿ ਇਸ ਗੱਲ ‘ਤੇ ਡੀਆਈਜੀ ਗੋਇਲ ਗੁੱਸਾ ਹੋ ਗਏ ਅਤੇ ਉਨ੍ਹਾਂ ਨੇ ਡੀਐਸਪੀ ਦਵਿੰਦਰ ਸਿੰਘ ਨੂੰ ਇੱਕ ਥੱ-ਪੜ ਮਾਰਿਆ ‘ਤੇ ਉਨ੍ਹਾਂ ਨੂੰ ਪੁਲਿਸ ਵੈਨ ਵਿੱਚ ਬਿਠਾਉਣ ਦਾ ਹੁਕਮ ਦਿੱਤਾ।

57 ਸਾਲ ਦੇ ਦਵਿੰਦਰ ਸਿੰਘ ਕਸ਼ਮੀਰ ਵਿੱਚ ਅੱਤ-ਵਾਦੀਆਂ ਨਾਲ ਲੜਾਈ ਵਿੱਚ ਹਮੇਸ਼ਾ ਅੱਗੇ ਰਹੇ ਹਨ। 90 ਦੇ ਦਹਾਕੇ ਵਿੱਚ ਕਸ਼ਮੀਰ ਵਾਦੀ ਵਿੱਚ ਅੱਤ-ਵਾਦੀਆਂ ਨੇ ਭਾਰਤ ਸਰਕਾਰ ਦੇ ਖਿਲਾਫ਼ ਹਥਿ-ਆਰਬੰਦ ਬਗਾਵਤ ਦੀ ਸ਼ੁਰੂਆਤ ਕੀਤੀ ਸੀ।ਦਵਿੰਦਰ ਸਿੰਘ ਭਾਰਤ ਸ਼ਾਸਿਤ ਕਸ਼ਮੀਰ ਦੇ ਤਰਾਲ ਦੇ ਰਹਿਣ ਵਾਲੇ ਹਨ। ਤਰਾਲ ਕੱਟ-ੜਪੰਥੀਆਂ ਦਾ ਗੜ੍ਹ ਮੰਨਿਆ ਜਾਂਦਾ ਹੈ।

21ਵੀਂ ਸਦੀ ਵਿੱਚ ਕਸ਼ਮੀਰ ਵਿੱਚ ਅੱਤ-ਵਾਦੀ ਗਤੀ-ਵਿਧੀਆਂ ਦਾ ਇੱਕ ਨਵਾਂ ਦੌਰ ਸ਼ੁਰੂ ਹੋਇਆ ਜਿਸ ਦਾ ਚਿਹਰਾ ਬਣੇ ਬੁਰਹਾਨ ਵਾਨੀ ਦਾ ਸਬੰਧ ਵੀ ਤਰਾਲ ਨਾਲ ਸੀ।ਦਵਿੰਦਰ ਸਿੰਘ ਦੇ ਕਈ ਸਾਥੀ ਪੁਲਿਸ ਮੁਲਾਜ਼ਮਾਂ ਨੇ ਬੀਬੀਸੀ ਨੂੰ ਦੱਸਿਆ ਕਿ ਸਿੰਘ ਦੀਆਂ ਗੈਰ-ਕਾਨੂੰਨੀ ਗਤੀ-ਵਿਧੀਆਂ ਦੇ ਖਿਲਾਫ਼ ਕਈ ਵਾਰੀ ਜਾਂਚ ਬੈਠੀ ਪਰ ਹਰ ਵਾਰੀ ਉਨ੍ਹਾਂ ਦੇ ਸੀਨੀਅਰ ਅਧਿਕਾਰੀ ਉਨ੍ਹਾਂ ਨੂੰ ਕਲੀਨ ਚਿਟ ਦੇ ਦਿੰਦੇ ਸੀ।ਇੱਕ ਅਧਿਕਾਰੀ ਨੇ ਦੱਸਿਆ ਕਿ 90 ਵਿਆਂ ਵਿੱਚ ਦਵਿੰਦਰ ਸਿੰਘ ਨੇ ਇੱਕ ਵਿਅਕਤੀ ਨੂੰ ਵੱਡੀ ਮਾਤਰਾ ਵਿੱਚ ਅਫੀਮ ਸਮੇਤ ਗ੍ਰਿਫ਼-ਤਾਰ ਕੀਤਾ ਸੀ ਪਰ ਪੈਸੇ ਲੇ ਕੇ ਮੁਲਜ਼ਮ ਨੂੰ ਛੱਡ ਦਿੱਤਾ ਤੇ ਅ-ਫੀਮ ਵੇਚ ਦਿੱਤੀ। ਉਨ੍ਹਾਂ ਖਿਲਾਫ਼ ਜਾਂਚ ਕੀਤੀ ਗਈ ਸੀ ਪਰ ਫਿਰ ਮਾਮਲਾ ਪੂਰੀ ਤਰ੍ਹਾਂ ਬੰਦ ਹੋ ਗਿਆ ਸੀ।

error: Content is protected !!