Home / ਤਾਜਾ ਜਾਣਕਾਰੀ / ਵਿਦੇਸ਼ੋਂ ਆਈ ਅੱਤ ਮਾੜੀ ਖਬਰ ਪੰਜਾਬ ਚ ਵਿਛੇ ਸੱਥਰ – ਤਾਜਾ ਵੱਡੀ ਖਬਰ

ਵਿਦੇਸ਼ੋਂ ਆਈ ਅੱਤ ਮਾੜੀ ਖਬਰ ਪੰਜਾਬ ਚ ਵਿਛੇ ਸੱਥਰ – ਤਾਜਾ ਵੱਡੀ ਖਬਰ

ਤਾਜਾ ਵੱਡੀ ਖਬਰ

ਕਲਾਨੌਰ : ਮਰਚੈਂਟ ਨੇਵੀ ਵਿੱਚ ਤਾਇਨਾਤ ਪਿੰਡ ਦੋਸਤਪੁਰ ਦੇ ਨੌਜਵਾਨ ਦੀ ਵੀਅਤਨਾਮ ’ਚ ਸ਼ੱ ਕੀ ਹਾਲਤ ਵਿੱਚ ਮੌਤ ਹੋ ਗਈ। ਲਛਮਣ ਸਿੰਘ ਦੇ ਪਿਤਾ ਜਸਵੰਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਪਿਛਲੇ ਅੱਠ ਮਹੀਨੇ ਤੋਂ ਮਰਚੈਂਟ ਨੇਵੀ ਵਿੱਚ ਡਿਊਟੀ ‘ਤੇ ਤਾਇਨਾਤ ਸੀ। ਐਤਵਾਰ ਦੇਰ ਰਾਤ ਵੀਡੀਓ ਕਾਲ ਦੇ ਜ਼ਰੀਏ ਉਸਦੀ ਆਪਣੇ ਚਾਚੇ ਅਮਰੀਕ ਸਿੰਘ ਨਾਲ ਫੋਨ ‘ਤੇ ਗੱਲ ਹੋਈ ਸੀ ਇਸ ਦੌਰਾਨ ਲਛਮਣ ਨੇ ਕਿਹਾ ਸੀ ਕਿ ਉਹ ਖਾਣਾ ਖਾ ਕੇ ਸੋਣ ਲੱਗਿਆ ਹੈ।

ਮੰਗਲਵਾਰ ਨੂੰ ਲਛਮਣ ਸਿੰਘ ਦੇ ਦੋਸਤ ਗਗਨਦੀਪ ਜਗਰਾਉਂ ਨੇ ਉਨ੍ਹਾਂ ਨੂੰ ਫੋਨ ਕਰਕੇ ਦੱਸਿਆ ਕਿ ਲਛਮਣ ਦੀ ਵੀਅਤਨਾਮ ਦੀ ਬੰਦਰਗਾਹ ਤੋਂ ਲੋਥ ਮਿਲੀ ਹੈ। ਜਸਵੰਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਬੇਟੇ ਨੇ ਦੱਸਿਆ ਸੀ ਕਿ ਉਸ ਦੀ ਡਿਊਟੀ ਜਹਾਜ਼ ‘ਤੇ ਹੁੰਦੀ ਹੈ, ਉਸਦੀ ਰਿਪੇਅਰ ਹੋ ਰਹੀ ਹੈ। ਇਸ ਸਬੰਧੀ ਵਿਅਤਨਾਮ ‘ਚ ਤਾਇਨਾਤ ਮਰਚੈਂਟ ਨੇਵੀ ਦੇ ਅਧਿਕਾਰੀ ਸੰਜੈ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਮੰਗਲਵਾਰ ਦੀ ਸਵੇਰ ਲਛਮਣ ਸਿੰਘ ਜੋ ਪਯੋਦੀ ਦੀ ਕੰਪਨੀ ਵਿੱਚ ਓਐੱਸਸੀ ਦੀ ਡਿਊਟੀ ਕਰਦਾ ਸੀ ਉਸਦੀ ਸ਼ੱ ਕੀ ਹਾਲਤ ‘ਚ ਨਦੀ ਕੰਡੇ ਲੋਥ ਮਿਲੀ ਹੈ।

ਪੁਲਿਸ ਨੇ ਉਸਦੀ ਲੋਥ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮਿਲੀ ਜਾਣਕਾਰੀ ਮੁਤਾਬਕ ਲਛਮਣ ਦੀ ਲੋਥ ਉਸਦੇ ਜਹਾਜ਼ ਤੋਂ ਡੇਢ ਕਿਲੋਮੀਟਰ ਦੀ ਦੂਰੀ ਤੋਂ ਮਿਲੀ ਹੈ। ਉੱਥੇ ਹੀ ਪਰਿਵਾਰ ਨੇ ਦੱਸਿਆ ਕਿ ਲਛਮਣ ਦੀ ਜਿਹੜੀ ਫੋਟੋ ਮਿਲੀ ਹੈ ਉਸ ਵਿੱਚ ਸੱ ਟਾਂ ਦੇ ਨਿਸ਼ਾਨ ਸਾਫ਼ ਵਿਖਾਈ ਦੇ ਰਹੇ ਹਨ। ਇਸ ਦੇ ਚਲਦੇ ਉਨ੍ਹਾਂ ਨੂੰ ਸ਼ੱ ਕ ਹੈ ਕਿ ਲਛਮਣ ਦਾ ਕ ਤ ਲ ਕੀਤਾ ਗਿਆ ਹੈ। ਉਨ੍ਹਾਂ ਨੇ ਕੇਂਦਰ ਸਰਕਾਰ ਤੋਂ ਮਾਮਲੇ ਦੀ ਜਾਂ ਚ ਕਰਵਉਣ ਦੀ ਮੰਗ ਕੀਤੀ ਹੈ।

error: Content is protected !!