Home / ਤਾਜਾ ਜਾਣਕਾਰੀ / ਵਿਆਹ ਦੇ 4 ਦਿਨਾਂ ਬਾਅਦ ਲਾੜੀ ਦੀ ਮਿਲੀ ਇਸ ਹਾਲਾਤ ਚ ਲਾਸ਼ – ਪੁਲਸ ਨੇ ਫੋਰਨ ਕੀਤਾ ਇਹ ਕੰਮ

ਵਿਆਹ ਦੇ 4 ਦਿਨਾਂ ਬਾਅਦ ਲਾੜੀ ਦੀ ਮਿਲੀ ਇਸ ਹਾਲਾਤ ਚ ਲਾਸ਼ – ਪੁਲਸ ਨੇ ਫੋਰਨ ਕੀਤਾ ਇਹ ਕੰਮ

ਆਈ ਤਾਜ਼ਾ ਵੱਡੀ ਖਬਰ 

ਇਕ ਪਾਸੇ ਤਿਉਹਾਰਾਂ ਦਾ ਸੀਜ਼ਨ ਚੱਲ ਰਿਹਾ ਹੈ , ਦੂਜੇ ਪਾਸੇ ਵਿਆਹਾਂ ਦਾ ਸੀਜ਼ਨ ਦੇ ਚੱਲਦੇ ਵੱਖ ਵੱਖ ਜੋੜੀਆਂ ਵਿਆਹ ਵਰਗੇ ਪਵਿੱਤਰ ਬੰਧਨ ਵਿੱਚ ਬੱਝ ਰਹੀਆਂ ਹਨ। ਵਿਆਹ ਹਰ ਇਕ ਦੀ ਜ਼ਿੰਦਗੀ ਦਾ ਉਹ ਸੁਪਨਾ ਹੈ ਜਿਸ ਨੂੰ ਪੂਰਾ ਹੁੰਦੇ ਸਾਰ ਹੀ ਤੁਹਾਨੂੰ ਤੁਹਾਡੀ ਜ਼ਿੰਦਗੀ ਦਾ ਇਕ ਹਮਸਫ਼ਰ ਮਿਲ ਜਾਂਦਾ ਹੈ, ਜੋ ਹਮੇਸ਼ਾ ਤੁਹਾਡੇ ਸੁੱਖ ਦੁੱਖ ਦੇ ਵਿਚ ਤੁਹਾਡਾ ਭਾਗੀਦਾਰ ਬਣਦਾ ਹੈ । ਜਦੋਂ ਕਿਸੇ ਦਾ ਵਿਆਹ ਧਰਿਆ ਹੁੰਦਾ ਹੈ ਤਾਂ ਉਸ ਘਰ ਦੇ ਵਿਚ ਰੌਣਕਾਂ ਹੀ ਰੌਣਕਾਂ ਚਾਰੇ ਪਾਸੇ ਵੇਖਣ ਨੂੰ ਮਿਲਦੀਆਂ ਹਨ । ਵਿਆਹ ਦੀਆਂ ਤਿਆਰੀਆਂ ਜ਼ੋਰਾਂ ਤੇ ਚੱਲ ਰਹੀਆਂ ਹੁੰਦੀਆਂ ਹਨ , ਰਿਸ਼ਤੇ ਦਾ ਘਰਾਂ ਦੇ ਵਿੱਚ ਆ ਰਹੇ ਹੁੰਦੇ ਹਨ ਤੇ ਵਿਆਹ ਵਾਲੇ ਘਰ ਵਿੱਚੋਂ ਗੀਤਾਂ ਦੀ , ਨੱਚਣ ਦੀ , ਗਾਉਣ ਦੀਆਂ ਆਵਾਜ਼ਾਂ ਸੁਣਾਈ ਦਿੰਦੀਆਂ ਹਨ ।

ਜਦੋਂ ਕਿਸੇ ਕੁੜੀ ਮੁੰਡੇ ਦਾ ਵਿਆਹ ਰੱਖਿਆ ਹੁੰਦਾ ਹੈ ਤਾਂ ਉਸ ਦੇ ਪਰਿਵਾਰਕ ਮੈਂਬਰ ਉਸ ਨੂੰ ਹਰੇਕ ਬੁਰੀ ਚੀਜ਼ ਤੋਂ ਦੂਰ ਰੱਖਦੇ ਹਨ ਤਾਂ ਜੋ ਲਾੜਾ ਲਾੜੀ ਨੂੰ ਕਿਸੇ ਦੀ ਬੁਰੀ ਨਜ਼ਰ ਨਾ ਲੱਗ ਜਾਵੇ । ਪਰ ਇਕ ਵਿਆਹ ਵਾਲੇ ਪਰਿਵਾਰ ਨੂੰ ਅਜਿਹੀ ਬੁਰੀ ਨਜ਼ਰ ਲੱਗੀ ਕੀ ਵਿਆਹ ਦੇ ਚਾਰ ਦਿਨ ਬਾਅਦ ਲਾੜੀ ਦੀ ਲਾਸ਼ ਇਕ ਸੂਟਕੇਸ ਤੇ ਵਿੱਚੋਂ ਮਿਲੀ ।ਮਾਮਲਾ ਬ੍ਰਿਟੇਨ ਤੋਂ ਸਾਹਮਣੇ ਆਇਆ ਹੈ । ਜਿੱਥੇ ਬ੍ਰਿਟੇਨ ਵਿਚ ਵਿਆਹ ਦੇ ਚਾਰ ਦਿਨ ਪਹਿਲਾਂ ਇਕ ਲਾੜੀ ਦੀ ਲਾਸ਼ ਉਸ ਦੇ ਹੀ ਇਕ ਸੂਟਕੇਸ ਤੇ ਵਿੱਚੋ ਮਿਲੀ । ਜਦੋਂ ਇਸ ਦੇ ਬਾਰੇ ਲੋਕਾਂ ਦੇ ਵਿੱਚ ਖ਼ਬਰ ਫੈਲੀ ਤਾਂ ਚਾਰੇ ਪਾਸੇ ਹੜਕੰਪ ਮੱਚ ਗਿਆ ।

ਇਸ ਘਟਨਾ ਦੀ ਜਾਣਕਾਰੀ ਮਿਲਦੇ ਸਾਰ ਹੀ ਪੁਲੀਸ ਵੀ ਮੌਕੇ ਤੇ ਪਹੁੰਚ ਕੇ ਤੇ ਪੁਲਿਸ ਦੇ ਵੱਲੋਂ ਘਟਨਾ ਦਾ ਜਾਇਜ਼ਾ ਲਿਆ ਗਿਆ ਤੇ ਸ਼ੱਕ ਦੇ ਆਧਾਰ ਤੇ ਪੁਲੀਸ ਦੇ ਵੱਲੋਂ ਇਸ ਲਾੜੀ ਦੇ ਪਤੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ । ਮਿਲੀ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਲਾੜੀ ਜਿਸ ਦੀ ਉਮਰ ਤਕਰੀਬਨ 52 ਸਾਲ ਦੱਸੀ ਜਾ ਰਹੀ ਹੈ ਅਤੇ ਜਿਸ ਦਾ ਨਾਮ ਡੌਨ ਵਾਕਰ ਹੈ ਉਸ ਦੀ 45 ਸਾਲਾ ਥੋਮਸ ਨਾਂ ਦੇ ਵਿਅਕਤੀ ਨਾਲ ਚਾਰ ਦਿਨ ਪਹਿਲਾਂ ਵਿਆਹ ਹੋਇਆ ਸੀ ।ਵਿਆਹ ਤੋਂ ਪੂਰੇ ਚਾਰ ਦਿਨ ਬਾਅਦ ਇਸ ਔਰਤ ਦੀ ਲਾਸ਼ ਸੂਟਕੇਸ ਵਿੱਚੋਂ ਬਰਾਮਦ ਹੋਈ ਜਿਸ ਦੇ ਚਲਦੇ ਇਲਾਕੇ ਵਿੱਚ ਡਰ ਅਤੇ ਸਹਿਮ ਦਾ ਮਾਹੌਲ ਫੈਲ ਗਿਆ ।

ਉੱਥੇ ਹੀ ਪੁਲੀਸ ਦੇ ਵੱਲੋਂ ਕੀਤੀ ਜਾਂਚ ਟੀਮ ਮੁਤਾਬਕ ਕਥਿਤ ਤੌਰ ਤੇ ਇਸ ਔਰਤ ਦਾ ਗਲਾ ਘੁੱਟ ਕੇ ਕਤਲ ਕੀਤਾ ਗਿਆ ਸੀ । ਉਥੇ ਹੀ ਵਿਆਹ ਵਿੱਚ ਆਏ ਮਹਿਮਾਨਾਂ ਨੇ ਦੱਸਿਆ ਕਿ ਵਾਕਰ ਦੇ ਪਹਿਲਾਂ ਤੋਂ ਹੀ ਦੋ ਬੱਚੇ ਸਨ ਅਤੇ ਇਹ ਇੱਕ ਦੂਜੇ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਸਨ। ਜਿਸ ਦੇ ਚੱਲਦੇ ਇਨ੍ਹਾਂ ਦੇ ਵੱਲੋਂ ਵਿਆਹ ਕਰਵਾਇਆ ਗਿਆ ਸੀ । ਪਰ ਵਿਆਹ ਦੇ ਚਾਰ ਦਿਨਾਂ ਬਾਅਦ ਇੰਜ ਇਸ ਤਰ੍ਹਾਂ ਲਾੜੀ ਦੀ ਲਾਸ਼ ਸੂਟਕੇਸ ਦੇ ਵਿੱਚ ਮਿਲਣਾ ਬੇਹੱਦ ਹੀ ਮੰਦਭਾਗਾ ਤੇ ਦੁਖਦਾਈ ਹਾਦਸਾ ਹੈ । ਫਿਲਹਾਲ ਪੁਲੀਸ ਦੇ ਵੱਲੋਂ ਇਸ ਔਰਤ ਦੇ ਪਤੀ ਨੂੰ ਸ਼ੱਕ ਦੇ ਆਧਾਰ ਤੇ ਗ੍ਰਿਫ਼ਤਾਰ ਕਰਕੇ ਮਾਮਲੇ ਸਬੰਧੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ।

error: Content is protected !!