Home / ਤਾਜਾ ਜਾਣਕਾਰੀ / ਵਿਆਹ ਦੇ ਦੂਜੇ ਦਿਨ ਹੀ ਪਤੀ ਨੇ ਘਰਵਾਲੀ ਤੋਂ ਇਸ ਗਲ੍ਹ ਦਾ ਕਰਕੇ ਮੰਗ ਲਿਆ ਤਲਾਕ – ਤਾਜਾ ਵੱਡੀ ਖਬਰ

ਵਿਆਹ ਦੇ ਦੂਜੇ ਦਿਨ ਹੀ ਪਤੀ ਨੇ ਘਰਵਾਲੀ ਤੋਂ ਇਸ ਗਲ੍ਹ ਦਾ ਕਰਕੇ ਮੰਗ ਲਿਆ ਤਲਾਕ – ਤਾਜਾ ਵੱਡੀ ਖਬਰ

ਪਤੀ ਨੇ ਘਰਵਾਲੀ ਤੋਂ ਇਸ ਗਲ੍ਹ ਦਾ ਕਰਕੇ ਮੰਗ ਲਿਆ ਤਲਾਕ

ਹਾਜੀਪੁਰ— ਵਿਆਹ-ਸ਼ਾਦੀਆਂ ਨੂੰ ਲੈ ਕੇ ਅਨੋਖੇ ਮਾਮਲੇ ਸਾਹਮਣੇ ਆਉਂਦੇ ਹਨ। ਨਿੱਕੀ-ਨਿੱਕੀ ਗੱਲ ‘ਤੇ ਤਲਾਕ ਦੇ ਦੇਣਾ ਅੱਜ ਦੇ ਸਮੇਂ ਵਿਚ ਆਮ ਜਿਹੀ ਗੱਲ ਹੋ ਗਈ ਹੈ। ਪੁਲਸ ਥਾਣਿਆਂ ‘ਚ ਤਲਾਕ ਨੂੰ ਲੈ ਕੇ ਹੰ ਗਾ ਮੇ ਤਕ ਹੋ ਜਾਂਦੇ ਹਨ। ਕੁਝ ਇਸ ਤਰ੍ਹਾਂ ਦਾ ਮਾਮਲਾ ਸਾਹਮਣੇ ਆਇਆ ਹੈ, ਬਿਹਾਰ ਦੇ ਹਾਜੀਪੁਰ ‘ਚ। ਜਿੱਥੇ ਦੋ ਦਿਨ ਪਹਿਲਾਂ ਹੀ ਹਾਜੀਪੁਰ ਦੇ ਅਧੀਨ ਆਉਂਦੇ ਇਕ ਪਿੰਡ ਵਿਚ ਵਿਆਹੀ ਆਈ ਲਾੜੀ ਨੇ ਪਤੀ ਅਤੇ ਸਹੁਰੇ ਪਰਿਵਾਰ ‘ਤੇ ਦਾਜ ਘੱਟ ਲਿਆਉਣ, ਅਪਾਹਜ ਹੋਣ ਦੇ ਤਾਅਨੇ ਦੇ ਕੇ ਘਰੋਂ ਕੱਢਣ ਦੇ ਦੋ ਸ਼ ਲਾਏ ਹਨ। ਇਹ ਮਾਮਲਾ ਥਾਣਾ ਹਾਜੀਪੁਰ ਪਹੁੰਚ ਗਿਆ ਹੈ।

ਓਧਰ ਲਾੜੇ ਵਲੋਂ ਪੁਲਸ ਨੂੰ ਦਿੱਤੀ ਸ਼ਿਕਾਇਤ ‘ਚ ਕਿਹਾ ਗਿਆ ਕਿ ਲੜਕੀ ਦੀਆਂ ਉਂਗਲੀਆਂ ਟੇਢੀਆਂ ਸਨ। ਇਹ ਮੇਰੇ ਨਾਲ ਧੋਖਾ ਹੋਇਆ ਹੈ। ਲਾੜੇ ਨੇ ਕਿਹਾ ਕਿ ਮੇਰੇ ਨਾਲ ਸਹੁਰੇ ਵਾਲਿਆਂ ਨੇ ਧੋਖਾ ਕੀਤਾ ਹੈ। ਉਸ ਨੇ ਦੱਸਿਆ ਕਿ ਵਿਆਹ ਦੇ ਦੂਜੇ ਦਿਨ ਸਵੇਰੇ ਵਿਆਹ ਦੀਆਂ ਰਸਮਾਂ ਦੌਰਾਨ ਪਤਾ ਲੱਗਾ ਕਿ ਉਸ ਦੀ ਪਤਨੀ ਦਾ ਸੱਜਾ ਹੱਥ ਠੀਕ ਨਾਲ ਕੰਮ ਨਹੀਂ ਕਰਦਾ। ਹੱਥਾਂ ਦੀਆਂ ਉਂਗਲੀਆਂ ਵੀ ਟੇਢੀਆਂ ਹਨ ਪਰ ਇਹ ਸਭ ਵਿਆਹ ਤੋਂ ਪਹਿਲਾਂ ਮੈਨੂੰ ਨਹੀਂ ਦੱਸਿਆ ਗਿਆ, ਮੈਨੂੰ ਤਲਾਕ ਚਾਹੀਦਾ ਹੈ। ਲਾੜੇ ਦਾ ਇਹ ਵੀ ਕਹਿਣਾ ਹੈ ਕਿ ਉਸ ‘ਤੇ ਉਸ ਦੀ ਪਤਨੀ ਵਲੋਂ ਲਾਏ ਗਏ ਸਾਰੇ ਦੋਸ਼ ਝੂਠੇ ਹਨ। ਉਨ੍ਹਾਂ ਨੇ ਦਾਜ ਦੀ ਕੋਈ ਮੰਗ ਨਹੀਂ ਕੀਤੀ ਅਤੇ ਨਾ ਹੀ ਪਤਨੀ ਨੂੰ ਅਪਾਹਜ ਹੋਣ ਦੇ ਤਾਅਨੇ ਦਿੱਤੇ ਹਨ।

ਦੋਹਾਂ ਪਰਿਵਾਰਾਂ ਵਲੋਂ ਕੀਤੀ ਗਈ ਸ਼ਿਕਾਇਤ ‘ਤੇ ਐਤਵਾਰ ਦੇਰ ਰਾਤ ਤਕ ਕਰੀਬ 3 ਘੰਟੇ ਪੁਲਸ ਨੇ ਦੋਹਾਂ ਪਰਿਵਾਰਾਂ ਨਾਲ ਗੱਲਬਾਤ ਕੀਤੀ ਪਰ ਮਾਮਲਾ ਕਿਸੇ ਨਤੀਜੇ ‘ਤੇ ਨਹੀਂ ਪੁੱਜਾ। ਪੁਲਸ ਮੁਤਾਬਕ ਹੁਣ ਦੋਹਾਂ ਪਰਿਵਾਰਾਂ ਨੇ ਮੰਗਲਵਾਰ ਤਕ ਦਾ ਸਮਾਂ ਮੰਗਿਆ ਹੈ।ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ |ਜੇਕਰ ਤੁਸੀਂ ਦੇਸ਼ ਦੁਨੀਆਂ ਦੀ ਵਾਇਰਲ ਖ਼ਬਰ ਅਤੇ ਅਸਰਦਾਰ ਘਰੇਲੂ ਨੁਸਖੇ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਅੱਜ ਤੋਂ ਹੀ ਸਾਡਾ ਪੇਜ ਲਾਈਕ ਕਰੋ ਤੇ ਨਾਲ ਹੀ ਫੋਲੋ ਕਰੋ |

error: Content is protected !!