Home / ਤਾਜਾ ਜਾਣਕਾਰੀ / ਵਿਆਹ ਦੇਖਣ ਜਾ ਰਹੇ ਨੌਜਵਾਨਾਂ ਨਾਲ ਵਾਪਰਿਆ ਮੌਤ ਦਾ ਤਾਂਡਵ,ਤੜਫ਼-ਤੜਫ਼ ਕੇ ਹੋਈ ਮੌਤ,ਦੇਖੋ ਪੂਰੀ ਖ਼ਬਰ

ਵਿਆਹ ਦੇਖਣ ਜਾ ਰਹੇ ਨੌਜਵਾਨਾਂ ਨਾਲ ਵਾਪਰਿਆ ਮੌਤ ਦਾ ਤਾਂਡਵ,ਤੜਫ਼-ਤੜਫ਼ ਕੇ ਹੋਈ ਮੌਤ,ਦੇਖੋ ਪੂਰੀ ਖ਼ਬਰ

ਹੁਸ਼ਿਆਰਪੁਰ-ਜਲੰਧਰ ਮੁੱਖ ਮਾਰਗ ‘ਤੇ ਸਥਿਤ ਪਿੱਪਲਾਂਵਾਲਾ ਪਿੰਡ ‘ਚ ਸ਼ੁੱਕਰਵਾਰ ਨੂੰ ਇਕ ਟਰੱਕ ਤੇ ਕਾਰ ਵਿਚਕਾਰ ਹੋਈ ਭਿਆਨਕ ਟੱਕਰ ‘ਚ ਹਿਮਾਚਲ ਪ੍ਰਦੇਸ਼ ਦੇ ਰਹਿਣ ਵਾਲੇ ਕਾਰ ਸਵਾਰ 5 ਦੋਸਤਾਂ ‘ਚੋਂ 2 ਦੀ ਮੌਕੇ ‘ਤੇ ਹੀ ਦਰਦਨਾਕ ਮੌਤ ਹੋ ਗਈ, ਉੱਥੇ ਹੀ 3 ਦੋਸਤ ਗੰਭੀਰ ਰੂਪ ‘ਚ ਜ਼ਖ਼ਮੀ ਹੋ ਗਏ। ਟੱਕਰ ਇੰਨੀ ਭਿਆਨਕ ਸੀ ਕਿ ਹਾਦਸੇ ‘ਚ ਕਾਰ ਦੇ ਪਰਖੱਚੇ ਉੱਡ ਗਏ।

ਜ਼ੋਰਦਾਰ ਧਮਾਕੇ ਦੀ ਆਵਾਜ਼ ਸੁਣ ਕੇ ਆਸ-ਪਾਸ ਦੇ ਲੋਕਾਂ ਤੇ ਸੜਕ ‘ਤੋਂ ਲੰਘ ਰਹੇ ਵਾਹਨ ਚਾਲਕਾਂ ਨੇ ਜ਼ਖ਼ਮੀਆਂ ਨੂੰ ਬੜੀ ਮੁਸ਼ਕਲ ਨਾਲ ਕਾਰ ‘ਚੋਂ ਬਾਹਰ ਕੱਢਿਆ ਪਰ ਉਦੋਂ ਤੱਕ ਹਿਮਾਚਲ ਪ੍ਰਦੇਸ਼ ਦੇ ਰਹਿਣ ਵਾਲੇ ਦੋਵਾਂ ਦੋਸਤਾਂ ਰੋਹਿਤ ਕੁਮਾਰ (25) ਪੁੱਤਰ ਪ੍ਰਕਾਸ਼ ਨਿਵਾਸੀ ਨੇਹਰੀਆਂ, ਤਹਿਸੀਲ ਅੰਬ, ਜ਼ਿਲ੍ਹਾ ਊਨਾ ਤੇ ਅਭਿਸ਼ੇਕ ਸ਼ਰਮਾ (20) ਪੁੱਤਰ ਪ੍ਰਵੀਨ ਕੁਮਾਰ ਸ਼ਰਮਾ ਨਿਵਾਸੀ ਪਿੰਡ ਖੇਰੀ, ਤਹਿਸੀਲ ਬੜਸਰ, ਜ਼ਿਲ੍ਹਾ ਹਮੀਰਪੁਰ ਦੀ ਮੌਤ ਹੋ ਗਈ । ਲੋਕਾਂ ਵਲੋਂ ਸੂਚਨਾ ਦੇਣ ‘ਤੇ ਥਾਣਾ ਮਾਡਲ ਟਾਊਨ ‘ਚ ਤਾਇਨਾਤ ਏ. ਐੱਸ. ਆਈ. ਨੀਰਜ ਕੁਮਾਰ ਮੌਕੇ ‘ਤੇ ਪਹੁੰਚੇ ਤੇ ਜ਼ਖ਼ਮੀਆਂ ਰੋਹਿਤ ਸ਼ਰਮਾ, ਵਿਕਾਸ ਅਤੇ ਅਕਸ਼ੈ ਕੁਮਾਰ ਨੂੰ ਸਿਵਲ ਹਸਪਤਾਲ ਭੇਜਿਆ, ਜਿਥੇ ਬਾਅਦ ‘ਚ ਉਨ੍ਹਾਂ ਨੂੰ ਨਿੱਜੀ ਹਸਪਤਾਲ ਰੈਫਰ ਕਰ ਦਿੱਤਾ ਗਿਆ।

ਮਿਲੀ ਜਾਣਕਾਰੀ ਅਨੁਸਾਰ ਪੰਜੇ ਦੋਸਤ ਰੋਹਿਤ ਕੁਮਾਰ, ਰੋਹਿਤ ਸ਼ਰਮਾ, ਅਭਿਸ਼ੇਕ ਸ਼ਰਮਾ, ਵਿਕਾਸ ਅਤੇ ਅਕਸ਼ੈ ਕਾਰ ‘ਤੇ ਹਿਮਾਚਲ ਪ੍ਰਦੇਸ਼ ‘ਚ ਕਿਸੇ ਵਿਆਹ ਸਮਾਗਮ ‘ਚ ਸ਼ਾਮਲ ਹੋਣ ਲਈ ਜਲੰਧਰ ਤੋਂ ਸਵੇਰੇ 5 ਵਜੇ ਚੱਲੇ ਸਨ। ਹੁਸ਼ਿਆਰਪੁਰ ਦੇ ਮਹਾਰਾਣਾ ਪ੍ਰਤਾਪ ਚੌਕ ‘ਚ ਹਿਮਾਚਲ ਜਾਣ ਵਾਲੇ ਰਸਤੇ ਬਾਰੇ ਪੁੱਛ ਕੇ ਉਹ ਬਾਈਪਾਸ ਰੋਡ ਤੋਂ ਨਿਕਲੇ। ਬਾਈਪਾਸ ਰੋਡ ਤੋਂ ਹਿਮਾਚਲ ਜਾਣ ਲਈ ਕਾਰ ਮੋੜਨ ਦੇ ਕੁਝ ਮਿੰਟਾਂ ਬਾਅਦ ਹੀ ਪਿੱਪਲਾਂਵਾਲਾ ਪਿੰਡ ‘ਚ ਸਾਹਮਣਿਓਂ ਆ ਰਹੇ ਟਰੱਕ ‘ਚ ਜਾ ਟਕਰਾਈ, ਜਿਸ ਕਾਰਣ ਰੋਹਿਤ ਕੁਮਾਰ ਅਤੇ ਅਭਿਸ਼ੇਕ ਦੀ ਮੌਕੇ ‘ਤੇ ਹੀ ਮੌਤ ਹੋ ਗਈ।

ਮਾਪਿਆਂ ਦਾ ਰੋ-ਰੋ ਕੇ ਬੁਰਾ ਹਾਲ
ਹਾਦਸੇ ਬਾਰੇ ਸੂਚਨਾ ਮਿਲਦੇ ਹੀ ਪੰਜਾਂ ਦੋਸਤਾਂ ਦੇ ਮਾਪੇ ਹੁਸ਼ਿਆਰਪੁਰ ਪਹੁੰਚ ਗਏ। ਹਾਦਸੇ ‘ਚ ਮਾਰੇ ਗਏ ਰੋਹਿਤ ਕੁਮਾਰ ਤੇ ਅਭਿਸ਼ੇਕ ਦੇ ਮਾਪਿਆਂ ਦਾ ਰੋ-ਰੋ ਕੇ ਬੁਰਾ ਹਾਲ ਸੀ। ਬਾਕੀ ਪਰਿਵਾਰਕ ਮੈਂਬਰ ਉਨ੍ਹਾਂ ਨੂੰ ਵਾਰ-ਵਾਰ ਹੌਂਸਲਾ ਦੇ ਰਹੇ ਸਨ। ਪਰਿਵਾਰਕ ਮੈਂਬਰਾਂ ਅਨੁਸਾਰ ਰੋਹਿਤ ਕੁਮਾਰ ਜਿੱਥੇ ਜਲੰਧਰ ‘ਚ ਆਰਕੀਟੈਕਚਰ ਦੀ ਨੌਕਰੀ ਕਰ ਰਿਹਾ ਸੀ, ਉੱਥੇ ਹੀ ਅਭਿਸ਼ੇਕ ਸ਼ਰਮਾ ਹੋਟਲ ਮੈਨੇਜਮੈਂਟ ਦੇ ਦੂਜੇ ਸਮੈਸਟਰ ‘ਚ ਪੜ੍ਹ ਰਿਹਾ ਸੀ।

ਪੁਲਸ ਨਿੱਜੀ ਹਸਪਤਾਲ ‘ਚ ਦਾਖਲ ਜ਼ਖਮੀਆਂ ਰੋਹਿਤ ਸ਼ਰਮਾ, ਵਿਕਾਸ ਪੁੱਤਰ ਜੈ ਪ੍ਰਕਾਸ਼ ਨਿਵਾਸੀ ਬਡਸਰ ਤੇ ਅਕਸ਼ੈ ਕੁਮਾਰ ਪੁੱਤਰ ਦੀਪਕ ਕੁਮਾਰ ਨਿਵਾਸੀ ਸ਼ਾਹਤਲਾਈ ਦੇ ਬਿਆਨ ਦਰਜ ਕਰਨ ਤੋਂ ਬਾਅਦ ਪੁਲਸ ਅਗਲੀ ਕਾਰਵਾਈ ਕਰ ਰਹੀ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਅਭਿਸ਼ੇਕ ਮਾਪਿਆਂ ਦਾ ਇਕਲੌਤਾ ਪੁੱਤ ਸੀ। ਉਸ ਦੀ ਇਕ ਭੈਣ ਹੀ ਹੈ।ਥਾਣਾ ਮਾਡਲ ਟਾਊਨ ‘ਚ ਤਾਇਨਾਤ ਤੇ ਇਸ ਮਾਮਲੇ ਦੀ ਜਾਂਚ ਕਰ ਰਹੇ ਏ. ਐੱਸ. ਆਈ. ਨੀਰਜ ਕੁਮਾਰ ਨੇ ਦੱਸਿਆ ਕਿ ਸੂਚਨਾ ਮਿਲਦੇ ਹੀ ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਰਾਹਤ ਕਾਰਜਾਂ ‘ਚ ਜੁਟ ਗਈ ਸੀ। ਜ਼ਖਮੀਆਂ ਦੇ ਬਿਆਨਾਂ ਦੇ ਆਧਾਰ ‘ਤੇ ਪੁਲਸ ਨੇ ਟਰੱਕ ਨੂੰ ਕਬਜ਼ੇ ‘ਚ ਲੈਣ ਤੋਂ ਬਾਅਦ ਦੋਸ਼ੀ ਟਰੱਕ ਡਰਾਈਵਰ ਹਰਪ੍ਰੀਤ ਸਿੰਘ ਪੁੱਤਰ ਕੁਲਦੀਪ ਸਿੰਘ ਨਿਵਾਸੀ ਕੰਧਾਲਾ ਸ਼ੇਖਾਂ ਖਿਲਾਫ਼ ਕੇਸ ਦਰਜ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

error: Content is protected !!