ਤਰਨਤਾਰਨ ਦੇ ਪਿੰਡ ਧੁੰਦਾ ਵਿੱਚ ਮਹਾਂਰਿਸ਼ੀ ਵਾਲਮੀਕਿ ਸੁਸਾਇਟੀ ਦੇ ਨਾਮ ਨਾਲ ਬਣੀ ਸੰਸਥਾ ਵੱਲੋਂ ਛੇਵੇਂ ਸਮਾਗਮ ਦੌਰਾਨ 8 ਗਰੀਬ ਲੜਕੀਆਂ ਦੇ ਵਿਆਹ ਕੀਤੇ ਗਏ। ਇਸ ਸੋਸਾਇਟੀ ਵੱਲੋਂ ਲਾੜਿਆਂ ਦੇ ਡੋਪ ਟੈਸਟ ਕਰਵਾਏ ਗਏ ਤਾਂ ਕਿ ਅਮਲ ਦੀ ਵਰਤੋਂ ਕਰਨ ਵਾਲੇ ਲਾੜਿਆਂ ਬਾਰੇ ਪਤਾ ਲਗਾਇਆ ਜਾਵੇ। ਸੰਸਥਾ ਵੱਲੋਂ ਤੋਰੀ ਗਈ ਇਸ ਨਵੀਂ ਪਿਰਤ ਦੀ ਹਰ ਪਾਸੇ ਤੋਂ ਸ਼ਲਾਘਾ ਕੀਤੀ ਜਾ ਰਹੀ ਹੈ। ਪੰਜਾਬ ਵਿੱਚ ਅੱਜ ਕੱਲ੍ਹ ਅਮਲ ਦਾ ਮੁੱਦਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਪੰਜਾਬ ਦੇ ਜ਼ਿਆਦਾਤਰ ਨੌਜਵਾਨ ਅਮਲਾਂ ਦੇ ਪਿੱਛੇ ਲੱਗ ਕੇ ਆਪਣੀ ਜਵਾਨੀ ਖ਼ਤਮ ਕਰ ਰਹੇ ਹਨ। ਕਿਹਾ ਜਾਂਦਾ ਹੈ ਕਿ ਬਾਰਡਰ ਤੋਂ ਪਾਰ ਤੋਂ ਅਮਲ ਦੀ ਸਪਲਾਈ ਹੁੰਦੀ ਹੈ। ਜਿਸ ਨੇ ਪੰਜਾਬ ਦੇ ਨੌਜਵਾਨਾਂ ਨੂੰ ਬੁਰੀ ਤਰ੍ਹਾਂ ਆਪਣੇ ਜਾਲ ਵਿੱਚ ਫਸਾ ਲਿਆ ਹੈ।
ਕਿੰਨੇ ਹੀ ਨੌਜਵਾਨ ਐਨਡੀਪੀਐਸ ਐਕਟ ਅਧੀਨ ਅੰਦਰ ਬੰਦ ਕੀਤੇ ਗਏ ਹਨ। ਅਮਲੀ ਨੌਜਵਾਨਾਂ ਦੇ ਬਾਅਦ ਵਿੱਚ ਮਾਮਲੇ ਕੋਰਟ ਕਚਹਿਰੀਆਂ ਵਿੱਚ ਪਹੁੰਚ ਜਾਂਦੇ ਹਨ ਅਤੇ ਤਲਾਕ ਤੱਕ ਦੀ ਨੌਬਤ ਆ ਜਾਂਦੀ ਹੈ। ਪਿੰਡ ਧੂੰਦਾ ਵਿੱਚ ਮਹਾਂਰਿਸ਼ੀ ਵਾਲਮੀਕਿ ਸੁਸਾਇਟੀ ਦੁਆਰਾ ਹਰ ਸਾਲ 8 ਗਰੀਬ ਲੜਕੀਆਂ ਦੇ ਵਿਆਹ ਕੀਤੇ ਜਾਂਦੇ ਹਨ। ਲੜਕੀਆਂ ਦੇ ਮਾਪਿਆਂ ਵੱਲੋਂ ਹੀ ਵਰ ਲੱਭੇ ਜਾਂਦੇ ਹਨ। ਜਦ ਕਿ ਵਿਆਹ ਸੰਸਥਾ ਵੱਲੋਂ ਕੀਤੇ ਜਾਂਦੇ ਹਨ। ਇਸ ਵਾਰ ਸੰਸਥਾ ਨੇ ਵਿਸ਼ੇਸ਼ ਉਪਰਾਲਾ ਕਰਦੇ ਹੋਏ ਲਾੜਿਆਂ ਦੇ ਡੋਪ ਟੈਸਟ ਕਰਵਾਏ ਹਨ ਤਾਂ ਕਿ ਅਮਲੀ ਲਾੜਿਆਂ ਬਾਰੇ ਪਤਾ ਲਗਾਇਆ ਜਾ ਸਕੇ। ਬਿਨਾਂ ਸ਼ੱਕ ਸੰਸਥਾ ਵੱਲੋਂ ਵਧੀਆ ਉਪਰਾਲਾ ਕੀਤਾ ਗਿਆ ਹੈ।
ਇੱਕ ਲਾੜੀ ਨੇ ਸੰਸਥਾ ਵੱਲੋਂ ਕਰਵਾਏ ਜਾਣ ਵਾਲੇ ਇਸ ਡੋਪ ਟੈਸਟ ਨੂੰ ਵਧੀਆ ਉਪਰਾਲਾ ਦੱਸਿਆ ਹੈ। ਉਸ ਦੇ ਦੱਸਣ ਅਨੁਸਾਰ ਜਿਸ ਲਾੜੇ ਨਾਲ ਉਸਦਾ ਵਿਆਹ ਹੋ ਰਿਹਾ ਹੈ। ਡੋਪ ਟੈਸਟ ਅਨੁਸਾਰ ਉਹ ਅਮਲ ਨਹੀਂ ਕਰਦਾ। ਸੁਖਵਿੰਦਰ ਸਿੰਘ ਨਾਮ ਦੇ ਨੌਜਵਾਨ ਨੇ ਦੱਸਿਆ ਹੈ ਕਿ ਉਸ ਦਾ ਵਿਆਹ ਹੋ ਰਿਹਾ ਹੈ। ਉਸ ਦਾ ਵੀ ਡੋਪ ਟੈਸਟ ਕੀਤਾ ਗਿਆ ਹੈ। ਜਿਸ ਵਿੱਚ ਉਹ ਅਮਲ ਤੋਂ ਰਹਿਤ ਹੈ। ਲੜਕੀਆਂ ਦੇ ਵਿਆਹ ਤੋਂ ਪਹਿਲਾਂ ਡੋਪ ਟੈਸਟ ਹੋਣੇ ਚਾਹੀਦੇ ਹਨ। ਹਰਜੀਤ ਸਿੰਘ ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਦੇ ਪੁੱਤਰ ਦਾ ਡੋਪ ਟੈਸਟ ਕੀਤਾ ਗਿਆ ਹੈ। ਲੜਕੀ ਵਾਲਿਆਂ ਨੂੰ ਚਾਹੀਦਾ ਹੈ ਕਿ ਆਪਣੇ ਹੋਣ ਵਾਲੇ ਜਵਾਈ ਦਾ ਡੋਪ ਟੈਸਟ ਕਰਵਾ ਲੈਣ ਤਾਂ ਕਿ ਬਾਅਦ ਵਿੱਚ ਪਛਤਾਉਣਾ ਨਾ ਪਵੇ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ
