Home / ਤਾਜਾ ਜਾਣਕਾਰੀ / ਵਿਆਹੀ ਕੁੜੀ ਨੂੰ ਭਰ ਜਵਾਨੀ ਚ ਮਿਲੀ ਮੌਤ ਮਾਪੇ ਨੇ ਲਗਾਇਆ ਸੋਹਰਿਆਂ ਤੇ ਇਹ ਦੋਸ਼ – ਤਾਜਾ ਵੱਡੀ ਖਬਰ

ਵਿਆਹੀ ਕੁੜੀ ਨੂੰ ਭਰ ਜਵਾਨੀ ਚ ਮਿਲੀ ਮੌਤ ਮਾਪੇ ਨੇ ਲਗਾਇਆ ਸੋਹਰਿਆਂ ਤੇ ਇਹ ਦੋਸ਼ – ਤਾਜਾ ਵੱਡੀ ਖਬਰ

ਆਈ ਤਾਜ਼ਾ ਵੱਡੀ ਖਬਰ 

ਮਾਪੇ ਜਿੱਥੇ ਆਪਣੀਆਂ ਧੀਆਂ ਨੂੰ ਬਹੁਤ ਚਾਅ ਨਾਲ ਪਾਲਦੇ ਹਨ। ਉੱਥੇ ਹੀ ਉਹਨਾ ਨੂੰ ਵਧੀਆ ਸਿੱਖਿਆ ਦਿੱਤੀ ਜਾਂਦੀ ਹੈ ਅਤੇ ਖੁਸ਼ੀ-ਖੁਸ਼ੀ ਆਪਣੀਆਂ ਧੀਆਂ ਦਾ ਵਿਆਹ ਕਰ ਕੇ ਉਨ੍ਹਾਂ ਨੂੰ ਸਹੁਰੇ ਪਰਿਵਾਰ ਵਿੱਚ ਭੇਜਿਆ ਜਾਂਦਾ ਹੈ ਤਾਂ ਜੋ ਉਹ ਆਪਣੀ ਜ਼ਿੰਦਗੀ ਦੀ ਸ਼ੁਰੂਆਤ ਕਰ ਸਕਣ। ਉਥੇ ਹੀ ਬਹੁਤ ਸਾਰੇ ਸਹੁਰੇ ਪਰਿਵਾਰ ਵੱਲੋਂ ਦਾਜ ਦੇ ਲਾਲਚ ਜਾਂ ਹੋਰ ਕਈ ਕਾਰਨਾਂ ਦੇ ਚਲਦੇ ਹੋਈਆਂ ਲੜਕੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ। ਵਾਪਰਨ ਵਾਲੇ ਅਜਿਹੇ ਹਾਦਸੇ ਲੜਕੀਆਂ ਦੇ ਮਾਪਿਆਂ ਨੂੰ ਝੰਜੋੜ ਕੇ ਰੱਖ ਲੈਂਦੇ ਹਨ। ਅਜਿਹੀਆਂ ਘਟਨਾਵਾਂ ਨੂੰ ਆਏ ਦਿਨ ਸਾਹਮਣੇ ਵੇਖ ਕੇ ਹਰ ਲੜਕੀ ਦੇ ਮਾਪਿਆਂ ਵਿੱਚ ਡਰ ਪੈਦਾ ਹੋ ਜਾਂਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਲੈ ਕੇ ਵਧੇਰੇ ਚਿੰਤਤ ਹੋ ਜਾਂਦੇ ਹਨ। ਹੁਣ ਵਿਆਹੀ ਹੋਈ ਕੁੜੀ ਦੀ ਇਸ ਤਰਾਂ ਅਚਾਨਕ ਮੌਤ ਹੋਣ ਤੇ ਸੋਗ ਦੀ ਲਹਿਰ ਫੈਲ ਗਈ।

ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਤਪਾ ਮੰਡੀ ਦੇ ਨਜ਼ਦੀਕ ਪੈਂਦੇ ਪਿੰਡ ਮਹਿਰਾਜ ਤੋਂ ਸਾਹਮਣੇ ਆਈ ਹੈ। ਜਿੱਥੇ ਸਹੁਰਾ ਪਰਿਵਾਰ ਵੱਲੋਂ ਇਕ ਵਿਆਹੁਤਾ ਲੜਕੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਹੈ। ਇਸ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਮ੍ਰਿਤਕਾ ਦੇ ਪਿਤਾ ਵੱਲੋਂ ਦੱਸਿਆ ਗਿਆ ਹੈ ਕਿ ਉਹ ਪਿੰਡ ਤਾਜੋਕੇ ਵਿਖੇ ਰਹਿ ਰਹੇ ਹਨ ਅਤੇ ਗੁਰਦੁਆਰਾ ਸਾਹਿਬ ਵਿਖੇ ਆਪਣੀ ਡਿਊਟੀ ਨਿਭਾ ਰਹੇ ਹਨ। ਜਿਨ੍ਹਾਂ ਵੱਲੋਂ ਤਿੰਨ ਸਾਲ ਪਹਿਲਾਂ ਆਪਣੀ ਬੇਟੀ ਲਵਪ੍ਰੀਤ ਦਾ ਵਿਆਹ ਸਿੱਖ ਮਰਿਆਦਾ ਦੇ ਅਨੁਸਾਰ ਪਿੰਡ ਮਹਿਰਾਜ ਦੇ ਮੇਜਰ ਸਿੰਘ ਪੁੱਤਰ ਬਾਦਲ ਸਿੰਘ ਨਾਲ ਕੀਤਾ ਗਿਆ ਸੀ।

ਵਿਆਹ ਤੋਂ ਬਾਅਦ ਉਨ੍ਹਾਂ ਦੀ ਬੇਟੀ ਨੇ ਇਕ ਧੀ ਨੂੰ ਜਨਮ ਦਿੱਤਾ ਅਤੇ ਉਸ ਤੋਂ ਬਾਅਦ ਸਹੁਰੇ ਪਰਿਵਾਰ ਵੱਲੋਂ ਉਨ੍ਹਾਂ ਦੀ ਧੀ ਨੂੰ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਗਿਆ। ਜਿੱਥੇ ਉਨ੍ਹਾਂ ਦੀ ਧੀ ਦੇ ਪਤੀ ਦੇ ਕਿਸੇ ਹੋਰ ਔਰਤ ਨਾਲ ਨਾਜਾਇਜ਼ ਸਬੰਧ ਸਨ, ਉਥੇ ਹੀ ਉਨ੍ਹਾਂ ਦੀ ਧੀ ਲਵਪ੍ਰੀਤ ਕੌਰ ਵੱਲੋਂ ਆਪਣੇ ਪਤੀ ਨੂੰ ਇਸ ਸਭ ਤੋਂ ਰੋਕਿਆ ਜਾ ਰਿਹਾ ਸੀ ਜਿਸ ਕਾਰਨ ਪਰਿਵਾਰ ਵੱਲੋਂ ਉਨ੍ਹਾਂ ਦੀ ਬੇਟੀ ਦੀ ਜੀਵਨ ਲੀਲਾ ਸਮਾਪਤ ਕਰ ਦਿੱਤੀ। ਜਿਸ ਦੀ ਜਾਣਕਾਰੀ ਪੇਕੇ ਪਰਿਵਾਰ ਨੂੰ ਫ਼ੋਨ ਤੇ ਦਿੰਦੇ ਹੋਏ ਦੱਸਿਆ ਗਿਆ ਕਿ ਉਸ ਦੀ ਕਰੰਟ ਲੱਗਣ ਕਾਰਨ ਮੌਤ ਹੋ ਗਈ ਹੈ।

ਇਹ ਜਾਣਕਾਰੀ ਮਿਲਣ ਉਪਰੰਤ ਪੇਕੇ ਪਿੰਡ ਦੇ ਮੈਂਬਰ ਅਤੇ ਪੰਚਾਇਤ ਮੈਂਬਰ ਲੜਕੀ ਦੇ ਘਰ ਪਹੁੰਚੇ ਤਾਂ ਵੇਖ ਕੇ ਹੈਰਾਨ ਰਹਿ ਗਏ, ਕਿਉ ਕੇ ਲੜਕੀ ਦੀ ਬੇਰਹਿਮੀ ਨਾਲ ਹੱਤਿਆ ਕੀਤੀ ਗਈ ਸੀ। ਜਿਸ ਦੀ ਜਾਣਕਾਰੀ ਮਿਲਣ ਤੇ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਕਰਵਾਉਣ ਉਪਰੰਤ ਲੜਕੀ ਦੇ ਪੇਕੇ ਪਰਿਵਾਰ ਨੂੰ ਸੌਂਪ ਦਿੱਤਾ ਗਿਆ ਹੈ, ਜਿਸ ਦਾ ਅੰਤਿਮ ਸੰਸਕਾਰ ਉਸ ਦੇ ਪੇਕੇ ਪਿੰਡ ਵਿਖੇ ਕੀਤਾ ਗਿਆ। ਇਸ ਮਾਮਲੇ ਨੂੰ ਲੈ ਕੇ ਦੋਸ਼ੀਆਂ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਹੈ ਅਤੇ ਪੁਲਿਸ ਵੱਲੋਂ ਮ੍ਰਿਤਕਾ ਦੇ ਪਤੀ, ਉਸ ਦੀ ਪ੍ਰੇਮਿਕਾ ਅਤੇ ਸੱਸ-ਸਹੁਰੇ ਦੇ ਖਿਲਾਫ ਮੁਕੱਦਮਾ ਦਰਜ ਕਰਕੇ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ।

error: Content is protected !!