ਲੋਕਾਂ ਨੇ ਘੇਰੀ ਸਿੱਧੂ ਦੀ ਗੱਡੀ
ਅੱਜ ਪਾਕਿਸਤਾਨ ਸਰਕਾਰ ਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਸਬੰਧਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਦਿੱਤੇ ਗਏ ਵਿਸ਼ੇਸ਼ ਲਾਂਘੇ ਦਾ ਉਦਘਾਟਨ ਹੋ ਗਿਆ ਹੈ। ਇਸ ਉਦਘਾਟਨੀ ਸਮਾਰੋਹ ਤੇ ਦੋਵੇਂ ਹੀ ਮੁਲਕਾਂ ਦੀਆਂ ਧਾਰਮਿਕ ਅਤੇ ਰਾਜਨੀਤਿਕ ਸ਼ਖ਼ਸੀਅਤਾਂ ਹਾਜ਼ਰ ਸਨ। ਇਸ ਸਮਾਰੋਹ ਤੇ ਜਿੱਥੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਅਤੇ ਉਨ੍ਹਾਂ ਦੇ ਹੋਰ ਵਜ਼ੀਰ ਸ਼ਾਮਿਲ ਸਨ। ਉੱਥੇ ਹੀ ਭਾਰਤ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ, ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਬਿਨਾਂ ਹੋਰ ਵੀ ਕਾਫੀ ਸ਼ਖ਼ਸੀਅਤਾਂ ਹਾਜ਼ਰ ਹੋਈਆਂ।
ਇਸ ਸਮਾਰੋਹ ਵਿੱਚ ਨਵਜੋਤ ਸਿੰਘ ਸਿੱਧੂ ਨੂੰ ਜੋ ਮਾਣ ਸਨਮਾਨ ਮਿਲਿਆ, ਉਹ ਵਰਨਣਯੋਗ ਹੈ। ਉਨ੍ਹਾਂ ਨੂੰ ਹੀਰੋ ਦੇ ਤੌਰ ਤੇ ਦੇਖਿਆ ਜਾ ਰਿਹਾ ਹੈ। ਉਦਘਾਟਨ ਸਮਾਰੋਹ ਤੋਂ ਵਾਪਿਸ ਮੁੜਦੇ ਸਮੇਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਗੱਡੀ ਲੰਘ ਗਈ। ਪਰ ਜਦੋਂ ਨਵਜੋਤ ਸਿੰਘ ਸਿੱਧੂ ਦੀ ਗੱਡੀ ਵਾਪਿਸ ਭਾਰਤ ਵਾਲੇ ਪਾਸੇ ਨੂੰ ਮੁੜਨ ਲੱਗੀ ਤਾਂ ਲੋਕਾਂ ਨੇ ਸਿੱਧੂ ਦੀ ਗੱਡੀ ਘੇਰ ਲਈ। ਲੋਕਾਂ ਨੇ ਸਿੱਧੂ ਜ਼ਿੰਦਾਬਾਦ ਸਿੱਧੂ ਜ਼ਿੰਦਾਬਾਦ ਦੇ ਨਾਅਰੇ ਵੀ ਲਗਾਏ। ਲੋਕਾਂ ਨੇ ਸਿੱਧੂ ਨੂੰ ਬਹੁਤ ਹੀ ਮਾਣ ਸਤਿਕਾਰ ਦਿੱਤਾ। ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹਣ ਕਾਰਨ ਲੋਕਾਂ ਦੇ ਦਿਲਾਂ ਵਿੱਚ ਸਿੱਧੂ ਪ੍ਰਤੀ ਸਤਿਕਾਰ ਦੇਖਣ ਨੂੰ ਮਿਲ ਰਿਹਾ ਹੈ।
ਨਵਜੋਤ ਸਿੰਘ ਸਿੱਧੂ ਦੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨਾਲ ਦੋਸਤੀ ਨੂੰ ਸਭ ਜਾਣਦੇ ਹਨ। ਉਨ੍ਹਾਂ ਦੀ ਇਸ ਦੋਸਤੀ ਸਦਕਾ ਹੀ ਪਾਕਿਸਤਾਨ ਨੇ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਣ ਪ੍ਰਤੀ ਹਾਂ ਪੱਖੀ ਹੁੰਗਾਰਾ ਭਰਿਆ ਅਤੇ ਕੁਝ ਸਮੇਂ ਵਿਚ ਹੀ ਇਹ ਕੰਮ ਸਿਰੇ ਵੀ ਚੜ੍ਹਾ ਦਿੱਤਾ। ਪਾਕਿਸਤਾਨ ਦੀ ਇਸ ਕਾਰਵਾਈ ਕਾਰਨ ਸਿੱਧੂ ਨੂੰ ਹਰ ਪੰਜਾਬੀ ਸਤਿਕਾਰ ਦੇ ਰਿਹਾ ਹੈ। ਇਸ ਲਾਂਘੇ ਨੂੰ ਖੁਲਵਾਉਣ ਵਿੱਚ ਸਿੱਧੂ ਦਾ ਮਹੱਤਵਪੂਰਨ ਰੋਲ ਕਿਹਾ ਜਾ ਸਕਦਾ ਹੈ। ਇਸ ਲਾਂਘੇ ਦੇ ਉਦਘਾਟਨੀ ਸਮਾਰੋਹ ਸਮੇਂ ਸਿੱਧੂ ਨੂੰ ਦਿੱਤੀ ਗਈ ਮਹੱਤਤਾ ਵੀ ਕਿਸੇ ਵਰਨਣ ਦੀ ਮੁਹਤਾਜ ਨਹੀਂ ਹੈ। ਪਾਕਿਸਤਾਨ ਵੱਲੋਂ ਨਵਜੋਤ ਸਿੰਘ ਸਿੱਧੂ ਨੂੰ ਵਿਸ਼ੇਸ਼ ਮਹੱਤਵ ਦਿੱਤਾ ਗਿਆ ਹੈ। ਹੇਠਾਂ ਦੇਖੋ ਇਸ ਨਾਲ ਜੁੜੀ ਵੀਡੀਓ ਰਿਪੋਰਟ
