Home / ਤਾਜਾ ਜਾਣਕਾਰੀ / ਲੋਥਾਂ ਨਾਲ ਭਰੇ ਟਰੱਕਾਂ ਕਾਰਨ ਨਿਊਯਾਰਕ ਵਾਸੀ ਹੋਏ ਪਰੇਸ਼ਾਨ, ਮੰਗੀ ਪੁਲਸ ਦੀ ਮਦਦ

ਲੋਥਾਂ ਨਾਲ ਭਰੇ ਟਰੱਕਾਂ ਕਾਰਨ ਨਿਊਯਾਰਕ ਵਾਸੀ ਹੋਏ ਪਰੇਸ਼ਾਨ, ਮੰਗੀ ਪੁਲਸ ਦੀ ਮਦਦ

ਆਈ ਤਾਜਾ ਵੱਡੀ ਖਬਰ

ਨਿਊਯਾਰਕ : ਅਮਰੀਕਾ ਵਿਚ ਕੋਰੋਨਾ ਵਾਇਰਸ ਨੇ ਕਹਿਰ ਮਚਾਇਆ ਹੋਇਆ ਹੈ ਤੇ ਇਸ ਦਾ ਸੂਬਾ ਨਿਊਯਾਰਕ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਹੈ। ਬੁੱਧਵਾਰ ਨੂੰ ਨਿਊਯਾਰਕ ਸਿਟੀ ਦੇ ਲੋਕਾਂ ਨੇ ਪੁਲਸ ਨੂੰ ਸੱਦ ਕੇ ਦੱਸਿਆ ਕਿ ਇੱਥੇ ਲਾਸ਼ਾਂ ਨਾਲ ਭਰੇ ਟਰੱਕ ਕਾਰਨ ਉਨ੍ਹਾਂ ਦਾ ਸਾਹ ਲੈਣਾ ਔਖਾ ਹੋ ਰਿਹਾ ਹੈ। ਪੁਲਸ ਨੇ ਜਾਂਚ ਕੀਤੀ ਤੇ ਪਤਾ ਲੱਗਾ ਕਿ ਇੱਥੇ ਚਾਰ ਟਰੱਕ ਖੜ੍ਹੇ ਸਨ, ਜਿਨ੍ਹਾਂ ਵਿਚ 50 ਤੋਂ ਵੱਧ ਲਾਸ਼ਾਂ ਸਨ। ਇਨ੍ਹਾਂ ਟਰੱਕਾਂ ਨੂੰ ਇਕ ਪਾਸੇ ਕਰ ਦਿੱਤਾ ਗਿਆ ਹੈ।

ਦੱਸਿਆ ਜਾ ਰਿਹਾ ਹੈ ਕਿ ਨਿਊਯਾਰਕ ਵਿਚ ਵੱਡੀ ਗਿਣਤੀ ਵਿਚ ਰੋਜ਼ਾਨਾ ਮੌਤਾਂ ਹੋ ਰਹੀਆਂ ਹਨ, ਜਿਸ ਕਾਰਨ ਮੁ ਰ ਦਾ ਘ ਰਾਂ ਵਿਚ ਵੀ ਥਾਂ ਘੱਟ ਪੈ ਰਹੀ ਹੈ। ਇਸ ਕਾਰਨ ਕਈ ਵਾਰ ਲਾਸ਼ਾਂ ਨੂੰ ਅਗਲੇ ਦਿਨ ਅੰਤਿਮ ਸੰਸਕਾਰ ਲਈ ਰੱਖਣਾ ਪੈਂਦਾ ਹੈ। ਰੱਖਿਆ ਸੂਟ ਵਿਚ ਕਈ ਵਰਕਰਾਂ ਨੂੰ ਫਰਿੱਜ ਵਾਲੇ ਟਰੱਕਾਂ ਵਿਚ ਲਾਸ਼ਾਂ ਭਰਦਿਆਂ ਦੇਖਿਆ ਗਿਆ ਸੀ। ਨਿਊਯਾਰਕ ਸ਼ਹਿਰ ਵਿਚ ਹੀ ਮਾਰਚ ਦੇ ਅਖੀਰ ਤੋਂ ਹੁਣ ਤੱਕ 18,000 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਸ਼ਹਿਰ ਨੇ ਅਸਥਾਈ ਮੁ ਰ ਦਾ ਘ ਰ ਵੀ ਸਥਾਪਤ ਕੀਤੇ ਹਨ। ਹਾਲਤ ਇਹ ਹੈ ਕਿ ਹਸਪਤਾਲ ਵਿਚੋਂ ਫਰਿੱਜ ਵਾਲੇ ਟਰੈਕਟਰ ਟਰੇਲਰਾਂ ਰਾਹੀਂ ਕਈ ਲਾਸ਼ਾਂ ਨੂੰ ਇਕੋ ਵਾਰ ਲੈ ਜਾਇਆ ਜਾਂਦਾ ਹੈ। ਫਿਊਨਰਲ ਡਾਇਰੈਕਟਰਜ਼ ਨੇ ਦੱਸਿਆ ਕਿ ਉਨ੍ਹਾਂ ਕੋਲ ਲਾਸ਼ਾਂ ਰੱਖਣ ਲਈ ਥਾਂ ਘੱਟ ਪੈ ਰਹੀ ਹੈ।

ਜੌਹਨ ਹੌਪਿੰਕਸ ਯੂਨੀਵਰਸਿਟੀ ਮੁਤਾਬਕ ਵਿਸ਼ਵ ਭਰ ਵਿਚ 31,90,743 ਲੋਕ ਕੋਰੋਨਾ ਵਾਇਰਸ ਦੀ ਲਪੇਟ ਵਿਚ ਹਨ ਅਤੇ ਹੁਣ ਤੱਕ ਕੁੱਲ 2,27,368 ਲੋਕਾਂ ਦੀ ਮੌਤ ਹੋ ਚੁੱਕੀ ਹੈ। ਅਮਰੀਕਾ ਵਿਚ 60,000 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ 10 ਲੱਖ ਤੋਂ ਵੱਧ ਲੋਕ ਕੋਰੋਨਾ ਦੀ ਲਪੇਟ ਵਿਚ ਹਨ।

error: Content is protected !!